ਭਾਗੀਵਾਂਦਰ ਮਾਮਲਾ : ਵਿਨੋਦ ਕੁਮਾਰ ਦੇ ਕਤਲ ਸਮੇਂ ਵਰਤੀ ਸਕਾਰਪੀਓ ਬਰਾਮਦ

ਤਲਵੰਡੀ ਸਾਬੋ, (ਸੱਚ ਕਹੂੰ ਨਿਊਜ਼) ਪਿਛਲੇ ਦਿਨੀਂ ਪਿੰਡ ਭਾਗੀਵਾਂਦਰ ਵਿਖੇ ਵਿਨੋਦ ਕੁਮਾਰ ਉਰਫ਼ ਸੋਨੂੰ ਨੂੰ ਬੇਰਹਿਮੀ ਨਾਲ ਕੁੱਟ ਕੇ ਮਾਰਨ ਵਾਲੇ ਮਾਮਲੇ ਵਿੱਚ ਤਲਵੰਡੀ ਸਾਬੋ ਪੁਲਿਸ ਵੱਲੋਂ ਕਤਲ ਸਮੇਂ ਵਰਤੀ ਗਈ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਬਰਾਮਦ ਕਰਨ ਦਾ ਸਮਾਚਾਰ ਹੈ।

ਇਸ ਸਬੰਧੀ ਡੀ ਐਸ ਪੀ ਬਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣੇ ਨੇ ਸਮੇਤ ਪੁਲਿਸ ਪਾਰਟੀ ਮ੍ਰਿਤਕ ਵਿਨੋਦ ਕੁਮਾਰ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਤਫਤੀਸ਼ ਦੌਰਾਨ ਖੂਨ ਨਾਲ ਲੱਥ ਪੱਥ ਇੱਕ ਗੱਡੀ ਸਕਾਰਪੀਓ ਰੰਗ ਚਿੱਟਾ ਨੰਬਰ ਪੀ ਬੀ 03 ਏ ਐਮ 8013 ਬਰਾਮਦ ਕੀਤੀ ਹੈ , ਜਿਸ ‘ਚ ਅਮਰਿੰਦਰ ਸਿੰਘ ਉਰਫ ਰਾਜੂ ਪੁੱਤਰ ਜਗਸੀਰ ਸਿੰਘ ਭਾਗੀਵਾਂਦਰ ਨੇ ਅਤੇ ਉਸ ਦੇ ਸਾਥੀਆਂ ਜਿਨ੍ਹਾਂ ਨੇ ਮ੍ਰਿਤਕ ਵਿਨੋਦ ਕੁਮਾਰ ਸੋਨੂ ਨੂੰ ਉਸ ਦੇ ਘਰ ਨੇੜਿਓਂ ਲੇਲੇਅਣਾ ਰੋਡ ਤੋਂ ਚੁੱਕ ਕੇ ਨਹਿਰੀ ਕੱਸੀ ਨੇੜੇ ਪੁਲ ਜੋਧਪੁਰ ਪਾਖਰ ‘ਤੇ ਮਕਤੂਲ ਵਿਨੋਦ ਕੁਮਾਰ ਦੀ ਵੱਢ ਟੁੱਕ ਕਰਕੇ ਉਸ ਨੂੰ ਪਿੰਡ ਭਾਗੀਵਾਂਦਰ ਦੀ ਸੱਥ ਵਿੱਚ ਸੁੱਟ ਦਿੱਤਾ ਸੀ।

ਪੁਲਿਸ ਨੇ ਇਹ ਸਕਾਰਪੀਓ ਗੱਡੀ ਪਿੰਡ ਜੋਧਪੁਰ ਪਾਖਰ ਦੇ ਬੇਆਬਾਦ ਇਲਾਕੇ ਵਿੱਚੋਂ ਬਰਾਮਦ ਕੀਤੀ ਹੈ। ਇਹ ਗੱਡੀ ਅਮਰਿੰਦਰ ਸਿੰਘ ਰਾਜੂ ਦੇ ਭਾਈ ਗੁਰਸ਼ਿੰਦਰ ਸਿੰਘ ਉਰਫ ਭਿੰਦਰ ਪੁੱਤਰ ਜਗਸੀਰ ਸਿੰਘ ਵਾਸੀ ਭਾਗੀਵਾਂਦਰ ਦੇ ਨਾਂਅ ਹੈ। ਜਿਕਰਯੋਗ ਹੈ ਕਿ ਪੁਲਿਸ ਨੇ ਮੁਲਜ਼ਮਾਂ ਵਿਰੁਧ ਅ/ਧ 302, 364, 341, 186, 120 ਬੀ 148 , 149 ਆਈ ਪੀ ਸੀ ਤਹਿਤ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰ ਲਿਆ ਸੀ ਜਿਸ ਵਿੱਚ ਇਹ ਗੱਡੀ ਲੋੜੀਂਦੀ ਸੀ। ਇਸੇ ਦੇ ਅਧਾਰ ‘ਤੇ ਬਾਕੀ ਦੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।