ਬੰਗਲੌਰ ਦੀ ਤੀਜੀ ਹਾਰ, ਦਿੱਲੀ ਦੀ ਦੂਜੀ ਜਿੱਤ

Bangalore, Third, Defeat, Delhi, Second

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜ਼ਨ ‘ਚ ਸਭ ਕੁਝ ਗੁਆਉਣ ਤੋਂ ਬਾਅਦ ਹੋਸ਼ ‘ਚ ਆਈ ਦਿੱਲੀ ਡਾਇਨਾਮੋਜ਼ ਟੀਮ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੱਧਰੀ ਖੇਡ ਵਿਖਾਉਂਦਿਆਂ ਪਹਿਲੇ ਹੀ ਪਲੇਅ ਆਫ ਲਈ ਕੁਆਲੀਫਾਈ ਕਰ ਚੁੱਕੀ ਬੰਗਲੋਰ ਐੱਫਸੀ ਨੂੰ ਇਸ ਸੀਜਨ ਦੀ ਤੀਜੀ ਹਾਰ ਝੱਲਣ ਲਈ ਮਜ਼ਬੁਰ ਕਰ ਦਿੱਤਾ ਪਲੇਅ ਆਫ ਦੀ ਦੌੜ ਤੋਂ ਬਾਹਰ ਹੋਣ ਤੌਂ ਬਾਅਦ ਸਨਮਾਨ ਲਈ ਖੇਡ ਰਹੀ ਦਿੱਲੀ ਦੀ ਟੀਮ ਨੇ ਡੇਨੀਅਨ ਲਾਲਿਮਪੁਈਆ ਦੇ ਦੋ ਗੋਲਾਂ ਦੀ ਮੱਦਦ ਨਾਲ ਬੰਗਲੌਰ ਨੂੰ 3-2 ਨਾਲ ਹਰਾਇਆ ਤੇ ਆਪਣੇ ਘਰ ‘ਚ ਇਸ ਸੀਜਨ ਦੀ ਦੂਜੀ ਤੇ ਕੁੱਲ ਤੀਜੀ ਜਿੱਤ ਦਰਜ ਕੀਤੀ। (Hero Indian Super League)

ਇਹ ਵੀ ਪੜ੍ਹੋ : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr. MSG

ਇਸ ਜਿੱਤ ਨਾਲ ਦਿੱਲੀ ਦੇ 16 ਮੇਚਾਂ ‘ਚ 15 ਅੰਕ ਹੋ ਗਏ ਹਨ ੂਅਤੇ ਉਹ ਇੱਕ ਸਥਾਨ ਉੱਪਰ ਉੱਠਦਿਆਂ 10 ਟੀਮਾਂ ਦੀ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ ਬੰਗਲੋਰ ਦੀ ਟੀਮ 16 ਮੈਚਾਂ ਤੋਂ 31 ਅੰਕ ਲੈ ਕੇ ਅਜੇ ਪਹਿਲੇ ਸਥਾਨ ‘ਤੇ ਹੈ ਪਹਿਲਾ ਹਾਫ 1-1 ਦੀ ਬਰਾਬਰੀ ‘ਤੇ ਸਮਾਪਤ ਹੋਇਆ ਦਿੱਲੀ ਨੂੰ ਕੁਝ ਗੁਆਉਣ ਦਾ ਡਰ ਨਹੀਂ ਸੀ ਪਰ ਅੰਕ ਸੂਚੀ ‘ਚ ਸਨਮਾਨਜਨਕ ਸਥਿਤੀ ਨਾਲ ਸੀਜਨ ਦੀ ਸਮਾਪਤੀ ਕਰਨ ਨੂੰ ਕਾਹਲੀ ਇਸ ਟੀਮ ਨੇ ਤੀਜੇ ਮਿੰਟ ‘ਚ ਬੰਗਲੌਰ ਦੇ ਖਤਰਨਾਕ ਹਮਲੇ ਤੋਂ ੱਿਨਕਲਦਿਆਂ ਨੌਵੇਂ ਮਿੰਟ ‘ਚ ਗੋਲ ਕਰਕੇ ਵਾਧਾ ਹਾਸਲ ਕਰ ਲਿਆ ਦਿੱਨੀ ਲਈ ਇਹ ਗੋਲ ਉਲੀਸ ਡੇਵਿਲਾ ਨੇ ਕੀਤਾ ਰਾਈਟ ਫਲੈਂਕ ਤੋਂ ਨੰਦਕੁਮਾਰ ਸੇਕਰ ਦੇ ਲੋ ਕ੍ਰਾਸ ਨੂੰ ਗੁਰਪ੍ਰੀਤ ਸਿੰਘ ਸੰਧੂ ਨੇ ਰੋਕ ਲਿਆ ਪਰ ਗੇਂਦ ਇਸ ਤੋਂ ਬਾਅਦ ਡੇਵਿਲਾ ਕੋਲ ਪਹਿਲੀ ਤੇ ਉਨ੍ਹਾਂ ਨੇ ਬਿਨਾ ਗਲਤੀ ਕੀਤੇ ਗੇਂਦ ਨੂੰ ਗੋਲ ‘ਚ ਪਾ ਦਿੱਤਾ।

ਇਹ ਵੀ ਪੜ੍ਹੋ : ਸਿਆਸਤ ’ਚ ਸੁਧਾਰ ਦੇ ਸੁਝਾਅ

12ਵੇਂ ਮਿੰਟ ‘ਚ ਬੰਗਲੋਰ ਦੇ ਜਿਸਕੋ ਹਰਨਾਂਦੇਜ ਨੂੰ ਪੀਲਾ ਕਾਰਡ ਮਿਲਿਆ 17ਵੇਂ ਮਿੰਟ ‘ਚ ਡੇਵਿਲਾ ਨੇ ਇੱਕ ਵਾਰ ਫਿਰ ਬੰਗਲੋਰ ਲਈ ਖਤਰਾ ਪੈਦਾ ਕੀਤਾ ਪਰ ਇਸ ਵਾਰ ਅਲਬਰਟ ਸੇਰਾਨ ਨੇ ਵਿਚਕਾਰ ਆ ਕੇ ਉਸ ਨੂੰ ਟਾਲ ਦਿੱਤਾ ਇਸ ਦੇ ਦੋ ਮਿੰਟਾਂ ਬਾਅਦ ਹਾਲਾਂਕਿ ਬੰਗਲੋਰ ਨੇ ਇੱਕ ਚੰਗਾ ਹਮਲਾ ਕੀਤਾ ਤੇ ਗੋਲ ਕਰਦਿਆਂ ਸਕੋਰ 1-1 ਕਰ ਦਿੱਤਾ ਇਹ ਗੋਲ ਬੋਇਥਾਂਗ ਹੋਆਕਿਪ ਨੇ ਕੀਤਾ ਇਹ ਗੋਲ ਜਿਸਕੋ ਦੇ ਥਰੂ ਬਾਲ ‘ਤੇ ਹੋਇਆ ਦਿੱਲੀ ਦੇ ਗੋਲਕੀਪਰ ਫ੍ਰਾਂਸਿਸਕੋ ਡੋਰੋਨਸੋਰੋ ਨੇ ਗੇਂਦ ਨੂੰ ਪੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਹੋ ਗਏ ਅਤੇ ਗੇਂਦ ਹੋਆਕਿਪ ਕੋਲ ਡਿੱਗੀ ਹੋਆਕਿਪ ਨੇ ਬਿਨਾ ਦੇਰੀ ਕੀਤੇ ਗੇਂਦ ਨੂੰ ਗੋਲ ‘ਚ ਪਾ ਦਿੱਤਾ ਬੰਗਲੋਰ ਨੇ 31ਵੇਂ ਮਿੰਟ ‘ਚ ਦੂਜਾ ਗੋਲ ਕਰਕੇ ਹੀ ਦਿੱਤਾ ਸੀ ਪਰ ਮੀਕੂ ਕਿਸਮਤਵਾਲੇ ਨਹੀਂ ਰਹੇ ਜਿਸਕੋ ਨੇ ਬੰਗਲੌਰ ਲਈ ਇਹ ਚੰਗਾ ਮੂਵ ਬਣਾਇਆ ਸੀ।

ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ

41ਵੇਂ ਮਿੰਟ ‘ਚ ਦਿੱਲੀ ਦੇ ਮਾਰਟੀ ਕ੍ਰਿਸਪੀ ਨੂੰ ਪੀਲਾ ਕਾਰਡ ਮਿਲਿਆ ਦਿੱਲੀ ਨੇ ਦੂਜੇ ਹਾਫ ਦੀ ਸ਼ੁਰੂਆਤ ‘ਚ ਹੀ ਬਦਲਾਅ ਕੀਤਾ 50ਵੇਂ ਮਿੰਟ ‘ਚ ਬੰਗਲੋਰ ਦੇ ਹਰਮਨਜੋਤ ਖਾਬਰਾ ਨੂੰ ਪੀਲਾ ਕਾਰਡ ਮਿਲਿਆ 59ਵੇਂ ਮਿੰਟ ‘ਚ ਹੋਆਕਿਪ ਬਾਹਰ ਹੋ ਗਏ ਤੇ ਉਨਾਂ੍ਹ ਦੀ ਜਗ੍ਹਾ ਛੇਤਰੀ ਨੇ ਲਈ ਛੇਤਰੀ ਦੇ ਆਉਂਦੇ ਹੀ ਬੰਗਲੌਰ ਦੀ ਟੀਮ ਉਤਸ਼ਾਹ ਨਾਲ ਭਰ ਗਈ ਉਸ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਇਸ ਕ੍ਰਮ ‘ਚ ਛੇਤਰੀ ਨੇ 72ਵੇਂ ਮਿੰਟ ‘ਚ ਜਿਸਕੋ ਦੀ ਮੱਦਦ ਨਾਲ ਗੋਲ ਕਰਦਿਆਂ ਬੰਗਲੌਰ ਨੂੰ 2-1 ਨਾਲ ਅੱਗੇ ਕਰ ਦਿੱਤਾ ਛੇਤਰੀ ਨੇ ਜਿਸਕੋ ਦੇ ਪਰਫੈਕਟ ਲਾਂਗ ਥਰੂ ਪਾਸ ‘ਤੇ ਗੋਲ ਕੀਤਾ ਬੰਗਲੋਰ ਦੀ ਟੀਮ ਹਾਲਾਂਕਿ ਇਸ ਵਾਧੇ ਨੂੰ ਜ਼ਿਆਦਾ ਦੇਰ ਤੱਕ ਖੁਸ਼ੀ ਨਹੀਂ ਕਰ ਸਕੇ ਕਿਉਂਕਿ 77ਵੇਂ ਮਿੰਟ ‘ਚ ਗੋਲ ਕਰਦਿਆਂ ਲਾਲਿਮਪੁਈਆ ਨੇ ਸਕੋਰ 2-2 ਕਰ ਦਿੱਤਾ ਇਸ ਗੋਲ ‘ਚ ਨਾਰਾਇਣ ਦਾਸ ਨੇ ਉਸ ਦੀ ਮੱਦਦ ਕੀਤੀ  ਇੱਕ ਗੋਲ ਹੋਰ ਕਰਦਿਆਂ ਦਿੱਲੀ ਨੂੰ 3-2 ਦਾ ਵਾਧਾ ਦਿਵਾਇਆ।