ਬੁਰੇ ਵਿਚਾਰਾਂ ਤੋਂ ਬਚਣ ਲਈ ਸਿਮਰਨ ਕਰੋ : ਪੂਜਨੀਕ ਗੁਰੂ ਜੀ

saint DR. MSG anmol bachan

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਜੀਵਾਂ ਨੂੰ ਸਮਝਾਉਣਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਭਜਨ ‘ਚ ਫ਼ਰਮਾਇਆ ਹੈ ਕਿ ”ਸੰਤ ਹੋਕੇ ਮਾਰ-ਮਾਰ ਕੇ ਜਗਾਉਂਦੇ, ਸੁੱਤਿਆ ਤੂੰ ਜਾਗ ਬੰਦਿਆ” ਸੰਤਾਂ ਦਾ ਕੰਮ ਸਭ ਦਾ ਭਲਾ ਕਰਨਾ, ਸਭ ਲਈ ਭਲਾ ਮੰਗਣਾ ਤੇ ਭਲਾ ਕਰਨ ਦੀ ਪ੍ਰੇਰਣਾ ਦੇਣਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਭ ਦਾ ਭਲਾ ਕਰੋ, ਕਦੇ ਕਿਸੇ ਦਾ ਬੁਰਾ ਨਾ ਕਰੋ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਇੱਥੇ ਬੁਰਾਈ ਹੈ ਤਾਂ ਉਸ ਦਾ ਸੰਗ ਨਾ ਕਰੋ, ਉਸਦੀ ਸੋਹਬਤ ਨਾ ਕਰੋ ਇੱਕ-ਦੂਜੇ ਦਾ ਆਦਰ ਕਰਨਾ ਠੀਕ ਹੈ ਪਰ ਜੇਕਰ ਕੋਈ ਤੁਹਾਡਾ ਸੋਸ਼ਣ ਕਰਦਾ ਹੈ, ਬੁਰਾ ਕਰਦਾ ਹੈ ਤਾਂ ਉਸ ਨੂੰ ਸਹਿਣਾ ਗ਼ਲਤ ਹੈ ਅੱਜ ਯੁੱਗ ਹੀ ਅਜਿਹਾ ਹੈ।

ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ

ਸਾਰੇ ਪੜ੍ਹੇ-ਲਿਖੇ ਲੋਕ ਹਨ ਤਾਂ ਸ਼ਾਇਦ ਹੀ ਕੋਈ ਕਿਸੇ ਨੂੰ ਦਬਾ ਸਕੇ ਹਰ ਕੋਈ ਮਰਜ਼ੀ ਦਾ ਮਾਲਕ ਹੈ ਸਭ ਅਜ਼ਾਦ ਹਨ ਗੁਲਾਮ ਉਹ ਹਨ ਜੋ ਮਾਇਆ ਦੇ ਅਧੀਨ ਹਨ, ਗੁਲਾਮ ਉਹ ਹਨ, ਜਿਨ੍ਹਾਂ ਨੂੰ ਕਿਸੇ ਤੋਂ ਬੇਇੰਤਹਾ ਗਰਜ਼ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਸੰਸਾਰ ‘ਚ ਹਰ ਕੋਈ ਅਜ਼ਾਦ ਹੈ ਆਪਣੀ ਮਰਜ਼ੀ ਦਾ ਮਾਲਕ ਹੈ ਫਿਰ ਵੀ ਸੰਤ ਜਗਾਉਂਦੇ ਰਹਿੰਦੇ ਹਨ ਕਿ ਬੁਰੇ ਕਰਮ ਕਰਨੇ ਛੱਡ ਦਿਓ, ਬੁਰੀ ਸੋਚ ਛੱਡ ਦਿਓ ਬੁਰੇ ਵਿਚਾਰ ਇਨਸਾਨ ਨੂੰ ਹਮੇਸ਼ਾ ਬੁਰਾਈ ਦੀ ਦਲਦਲ ‘ਚ ਲੈ ਜਾਂਦੇ ਹਨ।

ਇਨਸਾਨ ਜਦੋਂ ਉਸ ਦਲਦਲ ‘ਚ ਫਸ ਜਾਂਦਾ ਹੈ ਤਾਂ ਜਲਦੀ ਨਿੱਕਲ ਨਹੀਂ ਸਕਦਾ ਇਸ ਲਈ ਬੁਰੇ ਵਿਚਾਰ ਤੁਹਾਡੇ ਅੰਦਰ ਨਾ ਆਉਣ ਦਿਓ ਆ ਵੀ ਗਏ ਤਾਂ ਸਿਮਰਨ ਕਰ ਲਓ ਬੁਰੇ ਵਿਚਾਰਾਂ ਦਾ ਫ਼ਲ ਖ਼ਤਮ ਹੋ ਜਾਵੇਗਾ ਪਰ ਬੁਰੇ ਵਿਚਾਰਾਂ ‘ਤੇ ਚੱਲਣਾ ਗੁਨਾਹਬਣ ਜਾਂਦਾ ਹੈ ਦਿਮਾਗ ਕਦੇ ਵਿਚਾਰਮੁਕਤ ਨਹੀਂ ਹੁੰਦਾ ਇਸ ‘ਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਚਲਦੇ ਰਹਿੰਦੇ ਹਨ ਕਈ ਵਾਰ ਬੁਰਾਈ ਦੀ ਅਜਿਹੀ ਰੀਲ੍ਹ ਚੜ੍ਹਦੀ ਹੈ ਜਿਸ ਨਾਲ ਇਨਸਾਨ ਖੁਦ ਇਨ੍ਹਾਂ ਵਿਚਾਰਾਂ ਤੋਂ ਪਰੇਸ਼ਾਨ ਹੋ ਜਾਂਦਾ ਹੈ ਸਿਮਰਨ ਹੀ ਉਸਦਾ ਹੱਲ ਹੈ।

ਇਹ ਵੀ ਪੜ੍ਹੋ : ਮਜ਼ਦੂਰ ਪਤੀ ਦਾ ਸਹਾਰਾ ਬਣ ਕਬੀਲਦਾਰੀ ਦਾ ਵੰਡਾਵਾਂਗੀ ਬੋਝ’

ਆਪ ਜੀ ਨੇ ਫ਼ਰਮਾਇਆ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਆਪਣੀਆਂ ਬੁਰਾਈਆਂ ਤੋਂ ਪਰੇਸ਼ਾਨ ਹੋ ਤਾਂ ਸਿਮਰਨ ਕਰਨਾ ਸ਼ੁਰੂ ਕਰ ਦਿਓ ਸਿਮਰਨ ‘ਚ ਮਨ ਨਹੀਂ ਲੱਗੇਗਾ, ਕੋਈ ਗੱਲ ਨਹੀਂ ਇਕਾਂਤ ‘ਚ ਜਾ ਕੇ ਉੱਚੀ-ਉੱਚੀ ਆਵਾਜ਼ ‘ਚ ਸਿਮਰਨ ਕਰਨਾ ਸ਼ੁਰੂ ਕਰ ਦਿਓ ਜਿਵੇਂ ਕਮਰੇ ‘ਚ ਕੋਈ ਨਹੀਂ ਹੈ ਜਾਂ ਖੇਤ ਦੇ ਕਿਸੇ ਕੋਨੇ ‘ਚ ਚਲੇ ਜਾਓ ਤੇ ਉੱਚੀ-ਉੱਚੀ ਆਵਾਜ਼ ‘ਚ ਸਿਮਰਨ ਕਰਨਾ ਸ਼ੁਰੂ ਕਰ ਦਿਓ ਇਸ ਤਰ੍ਹਾਂ ਕੀਤਾ ਗਿਆ ਸਿਮਰਨ ਵੀ ਤੁਹਾਨੂੰ ਬੁਰਾਈਆਂ ਤੋਂ ਨਿਜਾਤ ਦਿਵਾਏਗਾ ਤੁਸੀਂ ਮਾਲਕ ਦੇ ਪਿਆਰੇ ਹੋ, ਮਾਲਕ ਦੀ ਔਲਾਦ ਹੋ, ਮਾਲਕ ਤੋਂ ਵਿੱਛੜ ਕੇ ਆਏ ਹੋ, ਅਜਿਹਾ ਤੁਹਾਨੂੰ ਅਹਿਸਾਸ ਹੋਵੇਗਾ ਤੇ ਮਨ ਜ਼ਾਲਮ ਰੁਕ ਜਾਵੇਗਾ ਤਾਂ ਸੰਤਾਂ ਦਾ ਕੰਮ ਜਗਾਉਣਾ ਹੈ ਆਦਮੀ ਸੋਚਦਾ ਹੈ ਕਿ ਮੈਂ ਤਾਂ ਜਾਗ ਰਿਹਾ ਹਾਂ, ਵਾਕਈ ਤੁਸੀਂ ਦੁਨੀਆਂਦਾਰੀ ‘ਚ ਜਾਗ ਰਹੇ ਹੋ ਪਰ ਰਾਮ, ਅੱਲ੍ਹਾ, ਵਾਹਿਗੁਰੂ ਵੱਲੋਂ ਸੁੱਤੇ ਹੋਏ ਹੋ।

ਆਪ ਜੀ ਨੇ ਫ਼ਰਮਾਇਆ ਕਿ ਉਸ ਮਾਲਕ ਲਈ ਕੀ ਕਰਦੇ ਹੋ? ਕੀ ਕੋਈ ਟਾਈਮ ਨਿਸ਼ਚਿਤ ਹੈ? ਖਾਣ ਲਈ ਟਾਈਮ, ਪੀਣ ਲਈ ਟਾਈਮ, ਰਫ਼ਾ-ਹਾਜ਼ਤ ਲਈ ਟਾਈਮ, ਕੰਮ-ਧੰਦੇ ਲਈ ਟਾਈਮ, ਸੌਣ ਲਈ ਟਾਈਮ, ਨਿੰਦਿਆ-ਚੁਗਲੀ, ਬੁਰੇ ਕਰਮ ਕਰਨ ਲਈ ਟਾਈਮ, ਲੋਕਾਂ ਦੀ ਲੱਤ-ਖਿਚਾਈ ਲਈ ਟਾਈਮ ਹੈ ਪਰ ਮਾਲਕ ਨੂੰ ਯਾਦ ਕਰਨ ਲਈ ਟਾਈਮ ਨਿਸ਼ਚਿਤ ਨਹੀਂ ਕਰ ਰੱਖਿਆ ਤਾਂ ਮਾਲਕ ਲਈ ਵੀ ਟਾਈਮ ਨਿਸ਼ਚਿਤ ਹੋਣਾ ਚਾਹੀਦਾ ਹੈ ਦਫ਼ਤਰ ਤੋਂ ਤੁਸੀਂ ਇੱਕ-ਦੋ ਮਿੰਟ ਲੇਟ ਨਹੀਂ ਹੁੰਦੇ ਤੁਹਾਨੂੰ ਪਤਾ ਹੈ ਕਿ ਗੈਰ-ਹਾਜ਼ਰੀ ਲੱਗੇਗੀ ਤੇ ਤਨਖ਼ਾਹ ਕੱਟੀ ਜਾਵੇਗੀ ਖਾਣ-ਪੀਣ ‘ਚ ਕੋਤਾਹੀ ਨਹੀਂ ਵਰਤਦੇ ਕਿਉਂਕਿ ਪਤਾ ਹੈ ਕਿ ਬਿਮਾਰ ਹੋ ਜਾਵਾਂਗੇ ਜਾਂ ਤੇਜ਼ਾਬ ਬਣਨ ਲੱਗ ਜਾਵੇਗਾ ਫਿਰ ਰਾਮ-ਨਾਮ ‘ਚ ਕੋਤਾਹੀ ਕਿਉਂ ਵਰਤਦੇ ਹੋ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ

ਉਸ ਪਾਸੇ ਤੁਸੀਂ ਕਿਉਂ ਲਾਪਰਵਾਹ ਰਹਿੰਦੇ ਹੋ? ਤਾਂ ਰਾਮ-ਨਾਮ ਲਈ ਵੀ ਟਾਈਮ ਨਿਸ਼ਚਿਤ ਕਰੋ ਕਿ ਸਵੇਰੇ-ਸ਼ਾਮ  ਸਿਮਰਨ ਕਰਨਾ ਹੀ ਕਰਨਾ ਹੈ ਪੰਦਰਾਂ ਮਿੰਟ ਕਰ ਲਓ ਜਾਂ ਅੱਧਾ ਘੰਟਾ ਜਾਂ ਘੰਟਾ, ਜਿੰਨਾ ਸਿਮਰਨ ਕਰ ਸਕੋ ਓਨਾ ਕਰੋ ਕਿ ਮੈਂ ਸਿਮਰਨ ਕਰਨਾ ਹੀ ਕਰਨਾ ਹੈ ਜਦੋਂ ਵੀ ਬੁਰੇ ਖ਼ਿਆਲ ਆਉਣ, ਉਸ ਤੋਂ ਬਾਅਦ ਪੰਜ-ਚਾਰ ਮਿੰਟ ਸਿਮਰਨ ਕਰ ਲਓ ਨਾਅਰਾ ਲਗਾ ਕੇ ਪਾਣੀ ਪੀ ਲਓ ਤਾਂ ਤੁਹਾਡੀ ਆਤਮਾ ਬਲਵਾਨ ਬਣੀ ਰਹੇਗੀ ਤੇ ਮਨ ਦੀ ਦਾਲ ਨਹੀਂ ਗਲ਼ੇਗੀ ਇਹ ਉਦੋਂ ਸੰਭਵ ਹੈ ਜਦੋਂ ਤੁਸੀਂ ਸੰਤਾਂ ਦੇ ਬਚਨਾਂ ‘ਤੇ ਅਮਲ ਕਰੋ ਤੁਹਾਡੇ ਅੰਦਰੋਂ ਤਾਂ ਤੁਹਾਡੀ ਖੁਦੀ ਨਹੀਂ ਜਾਂਦੀ ਇਸ ਲਈ ਬਚਨ ਮੰਨੋ, ਬਚਨਾਂ ਦੀ ਹੀ ਭਗਤੀ ਹੈ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫ਼ਰਮਾਉਂਦੇ ਹਨ ਕਿ ਕਲਿਯੁਗ ‘ਚ ਬਚਨਾਂ ਦੀ ਹੀ ਭਗਤੀ ਹੈ ਬਚਨ ਮੰਨਣਾ ਹੀ ਸਭ ਤੋਂ ਵੱਡੀ ਚੀਜ਼ ਹੈ।