ਬੁਰੇ ਕਰਮਾਂ ਦਾ ਹੁੰਦਾ ਹੈ ਬੁਰਾ ਹਸ਼ਰ : ਪੂਜਨੀਕ ਗੁਰੂ ਜੀ

Bad, Karma, Fate, Pujanik Guru ji

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਪਿਆਰ ਅਨਮੋਲ ਦਾਤ ਹੈ, ਬੇਮਿਸਾਲ ਤੋਹਫ਼ਾ ਹੈ ਜੋ ਭਾਗਾਂਵਾਲੇ ਜੀਵ ਮਾਲਕ ਦੇ ਇਸ ਤੋਹਫ਼ੇ ਨੂੰ ਪ੍ਰਾਪਤ ਕਰ ਲੈਂਦੇ ਹਨ, ਉਨ੍ਹਾਂ ਵਰਗਾ ਦੋਹਾਂ ਜਹਾਨਾਂ ‘ਚ ਕੋਈ ਨਜ਼ਰ ਨਹੀਂ ਆਉਂਦਾ ਮਾਲਕ ਦੇ ਪਿਆਰ ਤੋਂ ਮਤਲਬ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੁਰਾਈ ਨਹੀਂ ਕਰੋਗੇ ਜੋ ਮਾਲਕ ਨਾਲ ਪਿਆਰ ਕਰਦਾ ਹੈ ਉਹ ਬੁਰਾਈ ਦੀ ਤਾਂ ਸੋਚ ਵੀ ਨਹੀਂ ਰਖਦਾ ਜੇਕਰ ਸੋਚ ਆ ਵੀ ਗਈ ਤਾਂ ਉਹ ਸਿਮਰਨ ਕਰਕੇ ਉਸ ਬੁਰੀ ਸੋਚ ਨੂੰ ਮਾਲਕ ਦੇ ਚਰਨਾਂ ‘ਚ ਸੌਂਪ ਦਿੰਦਾ ਹੈ ਕਿ ਮੇਰੇ ਅੰਦਰ ਇਹ ਬੁਰਾਈ, ਇਹ ਖਿਆਲ ਆਏ, ਤੂੰ ਮੈਨੂੰ ਮੁਆਫ਼ ਕਰ ਉਹ ਹਮੇਸ਼ਾ ਸਾਰਿਆਂ ਦਾ ਭਲਾ ਮੰਗਦਾ ਹੈ, ਭਲਾ ਸੋਚਦਾ ਹੈ ਕੋਈ ਉਸ ਨੂੰ ਗ਼ਾਲਾਂ ਵੀ ਦੇਵੇ, ਬੁਰਾ ਵੀ ਬੋਲੇ ਤਾਂ ਉਹ ਮਾਲਕ ਅੱਗੇ ਦੁਆ ਕਰਦਾ ਹੈ। (Saint Dr. MSG)

ਇਹ ਵੀ ਪੜ੍ਹੋ : ਮੁੱਖ ਮੰਤਰੀ ਚਿਹਰੇ ’ਤੇ ਦੁਵਿਧਾ

ਕਿ ਹੇ ਮਾਲਕ, ਇਹ ਤੇਰਾ ਬੰਦਾ ਹੈ ਇਸ ਨੂੰ ਸਦਬੁੱਧੀ ਦੇ, ਨੇਕ ਅਕਲ ਦੇ, ਤੇਰੇ ਤੋਂ ਕਦੇ ਦੂਰ ਨਾ ਹੋਵੇ ਤੇਰੀ ਦਇਆ-ਰਹਿਮਤ ਨਾਲ ਮਾਲਾਮਾਲ ਹੋ ਜਾਵੇ, ਕਦੇ ਕਾਲ ਦੇ ਨਸ਼ਿਆਂ ‘ਚ ਚੂਰ ਨਾ ਹੋਵੇ ਕਦੇ ਇਹ ਮਾਇਕ ਪਦਾਰਥਾਂ ‘ਚ ਮਜ਼ਬੂਰ ਨਾ ਹੋਵੇ ਹੇ ਦਇਆ ਦੇ ਸਾਗਰ, ਰਹਿਮ ਕਰ ਤਾਂਕਿ ਤੇਰਾ ਬੰਦਾ ਤੇਰੇ ਤੋਂ ਦੂਰ ਨਾ ਹੋਵੇ ਅਜਿਹੇ ਜੀਵ ‘ਚ ਕੋਈ ਮਾਣ-ਵਡਿਆਈ ਦੀ ਬੂ ਨਹੀਂ ਰਹਿ ਜਾਂਦੀ ਤਾਂ ਉਹ ਮਾਲਕ ਤੱਕ ਦਾ ਰਾਹ ਬਹੁਤ ਜਲਦੀ ਤੈਅ ਕਰ ਲੈਂਦਾ ਹੈ ਤੇ ਮਾਲਕ ਦੇ ਨੂਰੀ ਸਵਰੂਪ ਨਾਲ ਮਾਲਾਮਾਲ ਹੋ ਜਾਂਦਾ ਹੈ ਫਿਰ ਉਸ ਦੀ ਨਿਗਾਹ ਜਿੱਧਰ ਵੀ ਦੇਖਦੀ ਹੈ ਤਾਂ ਉਸ ਨੂੰ ਮਾਲਕ, ਸਤਿਗੁਰ ਨਜ਼ਰ ਆਉਂਦੇ ਹਨ ਅਜਿਹਾ ਹੋਣਾ ਅਸੰਭਵ ਨਹੀਂ ਹੈ, ਪਰ ਮੁਸ਼ਕਲ ਜ਼ਰੂਰ ਹੈ ਉਂਜ ਦੇਖਿਆ ਜਾਵੇ ਤਾਂ ਮੁਸ਼ਕਲ ਵੀ ਕੋਈ ਨਹੀਂ, ਬੱਸ ਨਾਮ ਜਪਣਾ ਹੈ (Saint Dr. MSG)

ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?

ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ?ਕਿ ਚਲਦੇ, ਬੈਠ ਕੇ ਕੰਮ-ਧੰਦਾ ਕਰਦੇ ਹੋਏ ਪਰਮਾਤਮਾ ਦਾ ਸਿਮਰਨ ਕਰਨਾ ਹੈ ਅਜਿਹਾ ਕੰਮ ਨਹੀਂ ਹੈ ਕਿ ਤੁਹਾਨੂੰ ਕਰਨ ‘ਚ ਕੋਈ ਦਿੱਕਤ ਆਉਂਦੀ ਹੈ ਬੜਾ ਹੀ ਸੌਖਾ ਹੈ ਪਰ ਜਦੋਂ ਕਰਨ ਲੱਗਦੇ ਹੋ ਤਾਂ ਕਦੇ ਮਨ ਤਾਂ ਕਦੇ ਮਨਮਤੇ ਲੋਕ, ਕਦੇ ਮਾਇਆ, ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚਾਰੇ ਪਾਸਿਓਂ ਇਨਸਾਨ ਨੂੰ ਜਕੜ ਲੈਂਦੇ ਹਨ ਜ਼ਰਾ-ਜ਼ਰਾ ਜਿੰਨੀਆਂ ਗੱਲਾਂ ਨੂੰ ਲੈ ਕੇ ਇਨਸਾਨ ਗੁੰਮਰਾਹ ਹੁੰਦਾ ਹੈ ਜ਼ਰਾ-ਜ਼ਰਾ ਜਿਹੀਆਂ ਗੱਲਾਂ ਲਈ ਪਾਗ਼ਲ ਰਹਿੰਦਾ ਹੈ ਜੋ ਸਿਮਰਨ ਕਰਿਆ ਕਰਦੇ ਹਨ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਜੇਕਰ ਸਿਮਰਨ ਨਹੀਂ ਕਰਦਾ ਤਾਂ ਬਹੁਤ ਫ਼ਰਕ ਪੈ ਜਾਂਦਾ ਹੈ। (Saint Dr. MSG)

ਇੱਕ ਵਾਰ ਇਬਰਾਹੀਮ ਅਦੱਮ ਬਾਦਸ਼ਾਹ ਸੀ ਉਸ ‘ਤੇ ਗੰਦਗੀ ਘੋਲ ਕੇ ਪਾ ਦਿੱਤੀ ਗਈ ਸੀ ਪਰ ਫਿਰ ਵੀ ਉਸ ਨੇ ਇਹੀ ਕਿਹਾ ਕਿ ਹੇ ਗੰਦਗੀ ਪਾਉਣ ਵਾਲੇ, ਪਰਮਾਤਮਾ ਤੇਰਾ ਭਲਾ ਕਰੇ ਮੇਰਾ ਮਨ ਕਮੀਨਾ ਇਸੇ ਦੇ ਕਾਬਲ ਹੈ ਕਈ ਸੱਜਣ ਅਜਿਹੇ ਵੀ ਹਨ ਕਿ ਜੇਕਰ ਪਾਣੀ ਦਾ ਛਿੱਟਾ ਵੀ ਲੱਗ ਜਾਵੇ ਤਾਂ ਇੰਝ ਹੋ ਜਾਂਦੇ ਹਨ ਜਿਵੇਂ ਗੋਲ਼ੀ ਮਾਰ ਦਿੱਤੀ ਹੋਵੇ, ਤੋਪ ਚੱਲ ਗਈ ਹੋਵੇ ਜੇਕਰ ਬਾਇਚਾਂਸ ਵੀ ਹੱਥ ਲਾ ਦਿੱਤਾ ਜਾਵੇ ਤਾਂ ਕਹਿੰਦੇ ਹਨ ਕਿ ਹੱਥ ਲਾਇਆ ਤਾਂ ਲਾਇਆ ਕਿਵੇਂ ? ਹੱਥ ਲੱਗ ਗਿਆ ਤਾਂ ਕੀ ਹੋ ਗਿਆ ? ਕੀ ਕੋਈ ਆਫ਼ਤ ਆ ਗਈ ? ਅਜਿਹਾ ਕਰਨ ਵਾਲੇ ਸਾਰੇ ਫੋਕੋ ਹੁੰਦੇ ਹਨ ਕਿਉਂਕਿ ਉਹ ਸਿਮਰਨ ਨਹੀਂ ਕਰਦੇ ਬਰਦਾਸ਼ਤ ਸ਼ਕਤੀ ਨਾ ਦੇ ਬਰਾਬਰ ਹੁੰਦੀ ਹੈ। (Saint Dr. MSG)

ਇਹ ਵੀ ਪੜ੍ਹੋ : ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ

ਭਲਾਂ ਹੀ ਉਹ ਮੂੰਹ ‘ਚੋਂ ਕੁਝ ਨਾ ਕਹਿਣ ਪਰ ਫਿਰ ਵੀ ਉਸ ਨੂੰ ਅੰਦਰੋਂ ਕੀੜੇ ਜ਼ਰੂਰ ਕੱਟਦੇ ਹਨ ਕਿਉਂਕਿ ਉਹ ਮਨ ਦਾ ਹੰਕਾਰੀ ਹੁੰਦਾ ਹੈ ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ? ਕਿ ਜੋ ਹੰਕਾਰ ‘ਚ ਆ ਜਾਂਦਾ ਹੈ ਤਾਂ ਸੌ ਫੀਸਦੀ ਮਾਰ ਜ਼ਰੂਰ ਪੈਂਦੀ ਹੈ ਅਸੀਂ ਪਿੰਡ ‘ਚ ਦੇਖਿਆ ਕਿ ਜੋ ਸਾਨ੍ਹ ਹੁੰਦੇ ਹਨ ਉਹ ਬੜੇ ਆਕੜ ਜਾਂਦੇ ਹਨ  ਕੋਈ ਉਨ੍ਹਾਂ ਕੋਲ ਨਹੀਂ ਆਉਂਦਾ ਇੱਕ ਸਾਨ੍ਹ ਸੀ ਕੁਝ ਜ਼ਿਆਦਾ ਹੀ ਫੁਕਾਰੇ ਮਾਰਨ ਲੱਗਿਆ ਹੋਰ ਤਾਂ ਕੋਈ ਦਿਖਿਆ ਨਹੀਂ ਸਾਹਮਣੇ ਡਿੱਗੀ ਦੀ ਕੰਧ ਸੀ ਉਸ ਨੂੰ ਟੱਕਰ ਮਾਰੀ, ਕੰਧ ਵੀ ਡਿੱਗ ਗਈ ਤੇ ਨਾਲ ਖੁਦ ਵੀ ਡਿੱਗ ਪਿਆ ਉਸ ਨੂੰ ਬਾਹਰ ਕੱਢਿਆ ਤਾਂ ਉਦੋਂ ਤੱਕ ਉਸ ਦਾ ਕੰਮ ਤਮਾਮ ਹੋ ਗਿਆ ਇਸ ਲਈ ਆਦਮੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। (Saint Dr. MSG)