ਬੀ.ਐਸ.ਐਫ.ਵਲੋਂ ਸਰਹੱਦ ਤੋਂ 20 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ,  (ਰਾਜਨ ਮਾਨ) ਬੀ.ਐਸ.ਐਫ. ਵੱਲੋਂ ਅੱਜ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 20 ਕਰੋੜ ਰੁਪਏ ਦੀ ਕੀਮਤ ਦੀ ਚਾਰ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਬੀ.ਐਸ.ਐਫ. ਦੇ ਡਿਪਟੀ ਕਮਾਂਡਟ ਐਨ.ਪੀ. ਨੇਗੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦਸ ਵਜੇ ਡਿਪਟੀ ਬੀ.ਐਸ.ਐਫ. ਦੀ ਪੋਸਟ ਊਧੜ ਧਾਰੀਵਾਲ ਦੇ ਨੇੜੇ ਪਾਕਿਸਤਾਨੀ ਸਮਗਲਰਾਂ ਵੱਲੋਂ ਹੈਰੋਇਨ ਦੇ ਦੋ ਪੈਕਟ ਭਾਰਤ ਵਾਲੇ ਪਾਸੇ ਸੁੱਟੇ ਗਏ। ਉਹਨਾਂ ਦੱਸਿਆ ਕਿ ਰਾਤ ਜਦੋਂ ਬੀ.ਐਸ.ਐਫ. ਦੇ ਸੰਤਰੀ ਨੂੰ ਸਰਹੱਦ ‘ਤੇ ਹਲਚੱਲ ਹੁੰਦੀ ਨਜ਼ਰ ਆਈ ਤਾਂ ਉਸਨੇ ਗਸ਼ਤ ਪਾਰਟੀ ਨੂੰ ਅਲਰਟ ਕੀਤਾ।

ਇਸ ਦੌਰਾਨ ਸਮਗਲਰਾਂ ਨੇ ਬੀ.ਐਸ.ਐਫ. ਦੇ ਹਰਕਤ ਵਿੱਚ ਆ ਜਾਣ ਕਾਰਨ ਹੈਰੋਇਨ ਦੇ ਦੋ ਪੈਕਟ ਤਾਰਾਂ ਤੋਂ ਪਾਰ ਸੁੱਟ ਦਿੱਤੇ ਅਤੇ ਹਨੇਰੇ ਦਾ ਲਾਭ ਉਠਾਉਂਦੇ ਹੋਏ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਬੀ.ਐਸ.ਐਫ. ਵਲੋਂ ਇਲਾਕੇ ਦੀ ਛਾਣਬੀਣ ਕਰਨ ਤੇ ਇਹ ਪੈਕਟ ਬਰਾਮਦ ਕੀਤੇ। ਇਹਨਾਂ ਦੋਹਾਂ ਪੈਕਟਾਂ ਵਿੱਚ ਦੋ-ਦੋ ਕਿਲੋ ਹੈਰੋਇਨ ਸੀ। ਬੀ.ਐਸ.ਐਫ. ਵੱਲੋਂ ਜਨਵਰੀ ਤੋਂ ਲੈ ਕੇ ਹੁਣ ਤੱਕ 8 ਅਰਬ 30 ਕਰੋੜ ਰੁਪਏ ਦੀ ਹੈਰੋਇਨ 166  ਕਿਲੋਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਇਸਤੋਂ ਇਲਾਵਾ ਸਰਹੱਦ ਤੇ ਦਰਜਨਾਂ ਦੇ ਕਰੀਬ ਸਮਗਲਰਾਂ ਨੂੰ ਮਾਰ ਮੁਕਾਇਆ ਗਿਆ ਹੈ।

ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ

ਜਲੰਧਰ,  (ਸੱਚ ਕਹੂੰ ਨਿਊਜ਼) ਸੀਆਈਏ ਸਟਾਫ਼-1 ਜਲੰਧਰ ਦਿਹਾਤੀ ਪੁਲਿਸ ਨੇ ਪਿੰਡ ਗੰਨਾ ‘ਚ ਇੱਕ ਕਥਿਤ ਹੈਰੋਇਨ ਤਸਕਰ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ । ਡੀਐੱਸਪੀ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਸੀਆਈਏ ਸਟਾਫ਼1 ਦੇ ਏਐੱਸਐੱਸਆਈ ਹਰਜਿੰਦਰ ਸਿੰਘ ਨੂੰ ਖੁਫ਼ੀਆ ਸੂਚਨਾ ਮਿਲੀ ਸੀ । ਕਿ ਗੰਨਾ ਇਲਾਕੇ ਵਿੱਚ ਤਸਕਰ ਹੈਰੋਇਨ ਦੀ ਸਪਲਾਈ ਦੇਣ ਆਏ ਹਨ ਸੂਚਨਾ ਮਿਲਣ ‘ਤੇ ਇਸਪੈਕਟਰ ਜਤਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਨਾਕੇਬੰਦੀ ਕਰਕੇ ਕਮਲਜੀਤ ਸਿੰਘ ਵਾਸੀ ਪਿੰਡ ਗੰਨਾ ਨੂੰ ਗ੍ਰਿਫ਼ਤਾਰ ਕੀਤਾ ਕਥਿਤ ਦੋਸ਼ੀ ਕੋਲੋਂ ਪੁਲਿਸ ਨੇ ਮੌਕੇ ‘ਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਬਰਾਮਦ ਹੈਰੋਇਨ ਦੀ ਕੀਮਤ 3 ਲੱਖ ਰੁਪਏ ਦੱਸੀ ਜਾ ਰਹੀ ਹੈ ।

ਇਹ ਵੀ ਪੜ੍ਹੋ : ਔਰੰਗਜ਼ੇਬ ਦੇ ਆਖਰੀ ਦਿਨ