ਪੰਜਾਬ ਸਰਕਾਰ ਨਹੀਂ ਛੱਡ ਰਹੀ ਸ਼ਰਾਬ ਦੀ ਕਮਾਈ ਦਾ ਲੋਭ

ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਤੋੜ ਕੱਢਦੇ ਹੋਏ ਐਕਟ ਵਿੱਚ ਸੋਧ ਕਰਨ ਦੀ ਤਿਆਰੀ ‘ਚ ਸਰਕਾਰਕਾਰ | Punjab Government

  • ਸੁਪਰੀਮ ਕੋਰਟ ਵੱਲੋਂ ਲਾਈ ਗਈ ਸੀ ਕੌਮੀ ਅਤੇ ਰਾਜ ਮਾਰਗਾਂ ‘ਤੇ ਪਾਬੰਦੀ | Punjab Government

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸੁਪਰੀਮ ਕੋਰਟ ਵੱਲੋਂ ਦੇਸ਼ ਭਰ ਦੇ ਕੌਮੀ ਅਤੇ ਸੂਬਾਈ ਮਾਰਗਾਂ ‘ਤੇ ਸਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੀ ਆਪਣੀ ਕਮਾਈ ਦਾ ਫਿਕਰ ਖਾਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਤੋੜ ਲੱਭਣ ਲਈ ਆਪਣੇ ਐਕਟ ਵਿੱਚ ਹੀ ਸੋਧ ਕਰਨ ਲਈ ਤਿਆਰ ਹੋ ਗਈ ਹੈ। ਇਸ ਸੋਧ ਨੂੰ ਇਸੇ ਬਜਟ ਸੈਸ਼ਨ ਵਿੱਚ ਲਿਆਂਦਾ ਜਾਵੇਗਾ ਤਾਂ ਕਿ ਪੰਜਾਬ ‘ਚ ਕੌਮੀ ਅਤੇ ਸੂਬਾਈ ਮਾਰਗਾਂ ‘ਤੇ ਸਥਿਤ ਵੱਡੇ-ਵੱਡੇ ਹੋਟਲਾਂ ਅਤੇ ਕਲੱਬਾਂ ਵਿੱਚ ਮੁੜ ਤੋਂ ਸ਼ਰਾਬ ਦਾ ਕਾਰੋਬਾਰ ਸ਼ੁਰੂ ਹੋ ਸਕੇ।

ਇਹ ਵੀ ਪੜ੍ਹੋ : ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਲਾਂਚ

ਜਾਣਕਾਰੀ ਅਨੁਸਾਰ ਆਏ ਦਿਨ ਸੜਕ ਹਾਦਸਿਆਂ ਵਿੱਚ ਮਰਨ ਵਾਲੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਲੋਕਾਂ ਦੀ ਜਾਨ ਬਚਾਉਣ ਲਈ ਲੋਕ-ਹਿਤ ਵਿੱਚ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕੌਮੀ ਅਤੇ ਸੂਬਾਈ ਮਾਰਗਾਂ ਦੇ 500 ਮੀਟਰ ਦੇ ਘੇਰੇ ‘ਚ ਸਥਿਤ ਸ਼ਰਾਬ ਨੂੰ ਵੇਚਣ ਅਤੇ ਇਸ ਦੀ ਵੰਡ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਸੂਬੇ ਵਿੱਚ 500 ਮੀਟਰ ਦਾ ਘੇਰੇ ਵਿੱਚ ਆਉਂਦੇ ਨਾ ਸਿਰਫ਼ ਸਰਾਬ ਦੇ ਠੇਕੇ ਬੰਦ ਕਰਵਾ ਦਿੱਤੇ ਗਏ, ਸਗੋਂ ਹੋਟਲਾਂ ਅਤੇ ਰੈਸਟੋਰੈਂਟਾਂ ਸਣੇ ਕਲੱਬਾਂ ਵਿੱਚ ਵਰਤਾਈ ਜਾ ਰਹੀ ਸ਼ਰਾਬ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।

ਪਿਛਲੇ ਢਾਈ ਮਹੀਨਿਆਂ ਤੋਂ ਬੰਦ ਪਈ ਇਸ ਸ਼ਰਾਬ ਤੋਂ ਹੋਣ ਵਾਲੇ ਟੈਕਸ ਦੇ ਘਾਟੇ ਨੂੰ ਦੇਖ ਕੇ ਪੰਜਾਬ ਸਰਕਾਰ ਨੇ ਇਸ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਕਾਰਵਾਈ ਉਲੀਕ ਦਿੱਤੀ ਹੈ ਹਾਲਾਂਕਿ ਸ਼ਰਾਬ ਦੇ ਠੇਕੇ ਮੁੜ ਤੋਂ ਨਹੀਂ ਖੁੱਲ੍ਹਣਗੇ ਪਰ ਕੌਮੀ ਤੇ ਸੂਬਾਈ ਮਾਰਗਾਂ ‘ਤੇ 500 ਮੀਟਰ ਘੇਰੇ ਵਿੱਚ ਆਉਂਦੇ ਸ਼ਰਾਬ ਨੂੰ ਵਰਤਾਉਣ ਵਾਲੇ ਹੋਟਲਾਂ ਅਤੇ ਰੈਸਟੋਰੈਂਟਾਂ ਸਣੇ ਕਲੱਬਾਂ ਤੋਂ ਇਸ ਪਾਬੰਦੀ ਨੂੰ ਹਟਾਉਣ ਲਈ ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 26ਏ ਵਿੱਚ ਸੋਧ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਦੇ ਮੰਤਰੀ ਮੰਡਲ ਨੇ ਬਕਾਇਦਾ ਇਸ ਸੋਧ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਤਾਂ ਕਿ ਬਜਟ ਸੈਸ਼ਨ ਵਿਚਕਾਰ ਹੀ ਇਸ ਸੋਧ ਨੂੰ ਲਿਆਉਂਦੇ ਹੋਏ ਹੋਟਲਾਂ ਅਤੇ ਰੈਸਟੋਰੈਂਟਾਂ ਸਣੇ ਕਲੱਬਾਂ ਵਿੱਚ ਸ਼ਰਾਬ ਨੂੰ ਵਰਤਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ।