ਪੰਜਾਬ ਬੰਦ ਦੇ ਸੱਦੇ ਤੇ ਇਲਾਕੇ ਚ ਬੰਦ ਨੂੰ ਭਰਵਾਂ ਹੁੰਗਾਰਾ

Punjab Closed, Invitations At Localities, Close Fine Response

ਰੋਸ ਮਾਰਚ ਤੋਂ ਬਾਅਦ ਸੌਂਪਿਆ ਮੈਮੋਰੰਡਮ

ਰਜਨੀਸ਼ ਰਵੀ , ਫਾਜ਼ਿਲਕਾ /ਜਲਾਲਾਬਾਦ

ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਢਾਹੇ ਜਾਣ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਸੱਦੇ ਤੇ ਜ਼ਿਲ੍ਹਾ ਫਾਜ਼ਿਲਕਾ ਪੂਰਨ ਰੂਪ ਵਿਚ ਬੰਦ ਰਿਹਾ । ਇਸ ਮੌਕੇ ਰੋਸ ਪ੍ਰਦਰਸ਼ਨ ,ਰੋਡ ਜਾਮ ਅਤੇ ਮੈਮੋਰੰਡਮ ਦਿੱਤੇ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਏ ਹਨ। ਜਲਾਲਾਬਾਦ ਵਿਖੇ ਰੋਸ ਪ੍ਰਦਰਸ਼ਨ ਦੇਵੀ ਦੁਆਰਾ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਚ ਹੁੰਦਾ ਹੋਇਆ ਫਾਜ਼ਿਲਕਾ -ਫਿਰੋਜ਼ਪੁਰ ਮੁੱਖ ਮਾਰਗ ਤੇ ਪੁੱਜਿਆ ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਜਾਮ ਕਰਕੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ ਹੈ ।ਰੋਸ ਪ੍ਰਦਰਸ਼ਨ ਦੀ ਅਗਵਾਈ ਐਸਸੀ ਐਸਟੀ ਓਬੀਸੀ ਮਹਾ ਸੰਘਰਸ਼ ਕਮੇਟੀ ਜਲਾਲਾਬਾਦ ਵੱਲੋਂ ਕੀਤੀ ਗਈ ਸੰਘਰਸ਼ ਕਮੇਟੀ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਗਏ ਮੈਮੋਰੰਡਮ ਵਿੱਚ ਦੋਸ਼ ਲਾਇਆ ਕਿ ਇੱਕ ਸਾਜ਼ਿਸ਼ ਤਹਿਤ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਢਾਹ ਦਿੱਤਾ ਗਿਆ ।ਜੋ ਕਿ ਇਕ ਮੰਦਭਾਗੀ ਘਟਨਾ ਹੈ। ਅੱਜ ਦੇ ਰੋਸ ਪ੍ਰਦਰਸ਼ਨ ਚ ਵੱਖ ਵੱਖ ਸੰਸਥਾਵਾਂ ਨੇ ਸਮੂਲੀਅਤ ਕੀਤੀ ਜਿੰਨ੍ਹਾਂ ਵਿੱਚ ਐਸਸੀ ਐਸਟੀ ਓਬੀਸੀ ਮਹਾ ਸੰਘਰਸ਼ ਕਮੇਟੀ ਜਲਾਲਾਬਾਦ ਗੁਰੂ ਰਵਿਦਾਸ ਚੇਤਨ ਸਮਾਜ ਜਲਾਲਾਬਾਦ ਸ੍ਰੀ ਗੁਰੂ ਵਾਲਮੀਕ ਮੰਦਰ ਜਲਾਲਾਬਾਦ ਗੁਰੂ ਰਵਿਦਾਸ ਸਮੁੰਦਰ ਬੱਲੂਆਣਾ ਆਰ ਧਰਮ ਸਮਾਜ ਜਲਾਲਾਬਾਦ ਭਾਰਤੀ ਵਾਲਮੀਕਿ ਧਰਮ ਸਮਾਜ ਜਲਾਲਾਬਾਦ ਰੰਗਰੇਟਾ ਦਲ ਜਲਾਲਾਬਾਦ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਜਲਾਲਾਬਾਦ ।

ਤਹਿਸੀਲਦਾਰ ਨੂੰ ਸੌਂਪਿਆ ਮੈਮੋਰੰਡਮ -ਰੋਸ਼ ਪ੍ਰਦਰਸ਼ਨ ਤੋਂ ਬਾਅਦ ਭਾਰਤ ਰਾਸ਼ਟਰਪਤੀ ਦੇ ਨਾਮ ਭੇਜੇ ਮੈਮੋਰੈਂਡਮ ਨੂੰ ਤਹਿਸੀਲਦਾਰ ਜਲਾਲਾਬਾਦ ਨੂੰ ਸੌਂਪਿਆ ਗਿਆ ਇਸ ਮੌਕੇ ਰੋਹਿਤ ਗੁਡਾਲੀਆ ਪ੍ਰੇਮ ਕੁਮਾਰ ਬਲਬੀਰ ਸਿੰਘ ਮਦਨ ਸਿੰਘ ,ਗੁਰਚੇਤ ਸਿੰਘ ਦੇਸਰਾਜ,ਪੂਰਨ ਚੰਦ,ਗੁਰਦੇਵ ਸਿੰਘ ਪੰਜਾਬ ਬੰਦ ਦੇ ਸੱਦੇ ਤੇ ਅੱਜ ਫਾਜ਼ਿਲਕਾ ਵਿਖੇ ਵੀ ਵੱਖ ਵੱਖ ਸੰਸਥਾਵਾਂ ਵੱਲੋਂ ਰੋਸ ਮਾਰਚ ਕੱਢਿਆ ਇਸ ਰੋਸ ਪ੍ਰਦਰਸ਼ਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਰੋਸ ਪ੍ਰਦਰਸ਼ਨ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰਿਆ ,ਇਸ ਮੌਕੇ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੁਬਾਰਾ ਮੰਦਰ ਬਣਾਇਆ ਜਾਏ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਜੀ ਦਾ 600 ਸਾਲ ਪੁਰਾਣਾ ਮੰਦਰ ਜੋਕਿ ਉਸ ਸਮੇਂ ਦਿੱਲੀ ਦੇ ਰਾਜਾ ਸਿਕੰਦਰ ਲੋਧੀ ਵੱਲੋਂ ਗੁਰੂ ਰਵਿਦਾਸ ਜੀ ਨੂੰ ਇਹ ਜਗ੍ਹਾ ਦਿੱਤੀ ਗਈ ਸੀ ਜਿਸ ਦੀ ਰਜਿਸਟਰੇਸ਼ਨ ਅੱਜ ਵੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਪਰ ਹੈ ਪਰ ਇਹ ਪੁਰਾਣੇ ਮੰਦਰ ਨੂੰ ਦਿੱਲੀ ਸਰਕਾਰ ਦੇ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਤਹਿਤ ਮੰਦਭਾਗੀ ਘਟਨਾ ਵਾਪਰੀ ਹੈ ਇਸ ਮੰਦਿਰ ਦੇ ਨਾਲ ਦੇਸ਼ ਵਿਦੇਸ਼ ਦੇ ਰਵੀਦਾਸ ਭਾਈਚਾਰੇ ਦੀ ਆਸਥਾ ਅਤੇ ਭਾਵਨਾ ਜੁੜੀਆਂ ਹੋਈਆਂ ਹਨ।ਉਨ੍ਹਾਂ ਮੰਗ ਕੀਤੀ ਕਿ ਮੰਦਰ ਦੀ ਸ਼ਾਨ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖੀ ਜਾਣ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਹੀ ਸੰਤ ਸਮਾਜ ਸੰਗਤਾਂ ਅਤੇ ਦਲਿਤ ਭਾਈਚਾਰੇ ਦੇ ਹਿਰਦਿਆਂ ਨੂੰ ਠੰਡਕ ਮਿਲ ਸਕੀ ਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।