ਪੰਜਾਬ ਪੁਲਿਸ ਵੱਲੋਂ ਅੱਤਵਾਦੀ ਗਿਰੋਹ ਦੇ ਦੋ ਮੈਂਬਰ ਕਾਬੂ

Patiala News

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਸੂਬੇ ਵਿੱਚ ਅੱਤਵਾਦੀ ਘਟਨਾਵਾਂ ਦੀ ਤਾਕ ਰੱਖਣ ਵਾਲੇ ਜਿਸ ਅੱਤਵਾਦੀ ਗਿਰੋਹ ਦਾ ਪਿਛਲੇ ਮਹੀਨੇ ਪੰਜਾਬ ਪੁਲਿਸ ਦੇ ਖੂਫੀਆ ਵਿੰਗ ਨੇ ਸਫਾਇਆ ਕੀਤਾ ਸੀ, ਉਸ ਦੇ ਦੋ ਹੋਰ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੇ ਇੱਕ ਬੁਲਾਰੇ ਅਨੁਸਾਰ ਗੁਰਪ੍ਰੀਤ ਸਿੰਘ ਪੀਤ ਨੂੰ ਉਸਦੇ ਜੱਦੀ ਪਿੰਡ ਜੀਵਨਵਾਲ (ਫਰੀਦਕੋਟ) ਅਤੇ ਸਿਮਰਨਜੀਤ ਸਿੰਘ ਨੂੰ ਕਮਾਲਪੁਰ (ਮੋਗਾ) ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ .32 ਬੋਰ ਦੇ ਦੋ ਪਿਸਤੌਲ, ਚਾਰ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਹੋਏ ਹਨ। ਬੁਲਾਰੇ ਅਨੁਸਾਰ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਕੈਨੇਡਾ ਰਹਿੰਦਾ ਗੁਰਜੀਤ ਚੀਮਾ ਵਾਸੀ ਬਰੈਮਪਟਨ, ਟਰੋਂਟੋ ਇਸ ਸਾਲ ਭਾਰਤ ਦੇ ਦੌਰੇ ਦੌਰਾਨ ਗੁਰਪ੍ਰੀਤ ਸਿੰਘ ਪੀਤ ਨੂੰ ਗੋਲੀ-ਸਿੱਕੇ ਨਾਲ ਦੋ ਪਿਸਤੌਲ ਦੇ ਕੇ ਗਿਆ ਸੀ। (Crime News)

ਜਿਸ ‘ਚੋਂ ਗੁਰਪ੍ਰੀਤ ਸਿੰਘ ਨੇ ਬਾਦ ਵਿੱਚ ਇੱਕ ਪਿਸਤੌਲ ਸਿਮਰਨਜੀਤ ਸਿੰਘ ਨਿੱਕਾ ਨੂੰ ਦਿੱਤਾ ਸੀ। ਇਸ ਸਾਲ ਮਈ 21 ਨੂੰ ਮਾਨ ਸਿੰਘ (ਗੁਰਦਾਸਪੁਰ) ਅਤੇ ਸ਼ੇਰ ਸਿੰਘ (ਜਲੰਧਰ) ਅਧਾਰਿਤ ਅੱਤਵਾਦੀ ਗਿਰੋਹ ਦਾ ਸਫਾਇਆ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਕੀਤੀ ਗਈ ਪੁੱਛ-ਪੜਤਾਲ ਦੌਰਾਨ ਇਹ ਨਵੀਆਂ ਗ੍ਰਿਫਤਾਰੀਆਂ ਹੋਇਆਂ ਹਨ। ਪੀਤ ਨੇ ਇਹ ਪ੍ਰਗਟਾਵਾ ਕੀਤਾ ਹੈ ਕਿ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜ਼ਿਲ੍ਹਾ ਮੋਗਾ ਜੋ ਕਿ ਕੈਨੇਡਾ ਦੇ ਵੈਨਕੂਵਰ ਅਧਾਰਿਤ ਹੈ, ਮਾਰਚ-ਅਪ੍ਰੈਲ 2016 ਨੂੰ ਭਾਰਤ ਆਇਆ ਸੀ ਅਤੇ ਉਸਨੇ ਸੂਬੇ ਵਿੱਚ ਅੱਤਵਾਦੀ ਸਰਗਰਮੀਆਂ ਦੀ ਸੁਰਜੀਤੀ ਲਈ ਉਸਨੂੰ ਪ੍ਰੇਰਿਤ ਕੀਤਾ ਸੀ। (Crime News)

ਇਸ ਤੋਂ ਬਾਅਦ 2017 ਵਿੱਚ ਕੈਨੇਡਾ ਅਧਾਰਿਤ ਗੁਰਪ੍ਰੀਤ ਸਿੰਘ ਨੇ ਗੁਰਜੀਤ ਚੀਮਾ, ਗੁਰਪ੍ਰੀਤ ਸਿੰਘ ਪੀਤ ਅਤੇ ਮਾਨ ਸਿੰਘ ਦੀ ਮੋਗਾ ਜ਼ਿਲ੍ਹੇ ਦੇ ਮੁੱਦਕੀ ਪਿੰਡ ਵਿਖੇ ਮੀਟਿੰਗ ਦਾ ਪ੍ਰਬੰਧ ਕੀਤਾ ਸੀ ਪੀਤ ਨੇ ਇਹ ਵੀ ਦੱਸਿਆ ਕਿ ਉਸ ਦੇ ਕੈਨੇਡਾ ਅਧਾਰਿਤ ਸਾਥੀ ਉਸ ਨੂੰ ਅਤੇ ਇਸ ਗਿਰੋਹ ਦੇ ਹੋਰਨਾਂ ਮੈਂਬਰਾਂ ਨੂੰ ਰਸਮੀ ਅਤੇ ਗੈਰ-ਰਸਮੀ ਵਿੱਤੀ ਚੈਨਲਾਂ ਰਾਹੀਂ ਲਗਾਤਾਰ ਫੰਡ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਅੱਤਵਾਦੀ ਸਰਗਰਮੀਆਂ ਨੂੰ ਚਲਾਇਆ ਜਾ ਸਕੇ। (Crime News)