‘ਨਰੋਆ ਪੰਜਾਬ ਮੰਚ’ ਤੇ ਤਪੋਬਨ ਟਰੱਸਟ ਰਾਜਸਥਾਨ ਦੇ ਵਫ਼ਦ ਵੱਲੋਂ ਜਸਟਿਸ ਪ੍ਰੀਤਮਪਾਲ ਨਾਲ ਮੁਲਾਕਾਤ

Delegation, Tapoban, Trust Rajasthan, Justice Pritpal   Naroya  Punjab 

ਐਨਜੀਟੀ ਵੱਲੋਂ ਨਰੋਆ ਮੰਚ ਦੀ ਹਾਜ਼ਰੀ ‘ਚ ਸਖਤ ਕਾਰਵਾਈ ਦਾ ਐਲਾਨ

ਕੋਟਕਪੂਰਾ (ਕਿਰਨ ਇੰਸਾਂ)। ਦਰਿਆਵਾਂ ‘ਚ ਪੈ ਰਹੇ ਪ੍ਰਦੂਸ਼ਿਤ ਪਾਣੀਆਂ ਕਾਰਨ ਲੋਕਾਂ ‘ਚ ਫੈਲ ਰਹੀਆਂ ਬਿਮਾਰੀਆਂ, ਬੁੱਢੇ ਨਾਲੇ ਰਾਹੀਂ ਦਰਿਆ ਸਤਲੁਜ ਦੇ ਸਾਫ ਪਾਣੀ ਨੂੰ ਜ਼ਹਿਰੀਲਾ ਕਰਨ ਖਿਲਾਫ ਸੰਘਰਸ਼ ਕਰ ਰਹੇ ‘ਨਰੋਆ ਪੰਜਾਬ ਮੰਚ’ ਅਤੇ ਤਪੋਬਣ ਟਰੱਸਟ ਰਾਜਸਥਾਨ ਦੇ ਅਹੁਦੇਦਾਰਾਂ ਵੱਲੋਂ ਜਸਟਿਸ ਪ੍ਰੀਤਮਪਾਲ ਚੇਅਰਮੈਨ ਨੈਸ਼ਨਲ ਗਰੀਨ ਟ੍ਰਿਬਿਊਨਲ ਮੋਨੀਟੀਅਰਿੰਗ ਕਮੇਟੀ ਫਾਰ ਪੰਜਾਬ, ਸੁਬੋਧ ਅਗਰਵਾਲ ਸੀਨੀਅਰ ਮੈਂਬਰ ਤੇ ਡਾ. ਬਾਬੂ ਰਾਮ ਮੈਂਬਰ ਨੂੰ ਮਿਲ ਕੇ ਦਰਿਆਈ ਪ੍ਰਦੂਸ਼ਣ ਖਿਲਾਫ ਇਕੱਤਰ ਕੀਤੇ ਤੱਥ ਤੇ ਰਿਪੋਰਟਾਂ ਸੌਂਪ ਕੇ ਯੋਗ ਕਾਰਵਾਈ ਦੀ ਮੰਗ ਕੀਤੀ ਹੈ। (Naroa Punjab Manch)

ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ, ਕੁਲਤਾਰ ਸਿੰਘ ਸੰਧਵਾਂ ਸੀਨੀਅਰ ਮੀਤ ਪ੍ਰਧਾਨ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਡਾ. ਅਮਰਜੀਤ ਸਿੰਘ ਮਾਨ, ਡਾ. ਕੁਲਦੀਪ ਸਿੰਘ ਚੁਨਾਗਰਾ, ਮਹੇਸ਼ ਪੈੜੀਵਾਲ ਤੇ ਰਮਜਾਨ ਅਲੀ ਦੋਨੋਂ ਗੰਗਾਨਗਰ, ਡਾ. ਭੀਮਇੰਦਰ ਸਿੰਘ ਪਟਿਆਲਾ ਤੇ ਮਹੇਸ਼ ਪੇਡੀਵਾਲ ਦੀ ਅਗਵਾਈ ਹੇਠਲੇ ਵਫਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਸ਼ਹਿਰ ‘ਚੋਂ ਲੰਘਦਾ ਹੋਇਆ ਬੁੱਢਾ ਦਰਿਆ ਜੋ ਕਿਸੇ ਸਮੇਂ ਬਰਸਾਤੀ ਮੌਸਮ ‘ਚ ਅਨੇਕਾਂ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਲਈ ਵਰਦਾਨ ਮੰਨਿਆ ਜਾਂਦਾ ਸੀ। (Naroa Punjab Manch)

ਇਹ ਵੀ ਪੜ੍ਹੋ : ਚੋਰਾਂ ਨੇ ਫਿਲਮੀ ਸਟਾਇਲ ’ਚ ਗਹਿਣਿਆਂ ਦੀ ਦੁਕਾਨ ਤੋਂ ਕੀਤੀ 25 ਕਰੋੜ ਦੀ ਚੋਰੀ

ਅੱਜ ਸਨਅਤੀ ਇਕਾਈਆਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਗੰਦੇ ਨਾਲੇ ਦੇ ਰੂਪ ‘ਚ ਬਦਲ ਚੁੱਕਾ ਹੈ। ਜਿਸ ਬੁੱਢੇ ਦਰਿਆ ‘ਚ ਕਦੇ ਬਰਸਾਤ ਦਾ ਸਾਫ ਪਾਣੀ ਚੱਲਦਾ ਸੀ, ਅੱਜ ਉਸ ‘ਚ ਨਾਲ ਲੱਗਦੇ ਸੈਂਕੜੇ ਕਾਰਖਾਨਿਆਂ, ਡਾਈਟਾਂ, ਫੈਕਟਰੀਆਂ ਦਾ ਤੇਜ਼ਾਬੀ ਪਾਣੀ ਤੇ ਪਸ਼ੂ ਡੇਅਰੀਆਂ ਦਾ ਗੋਬਰ ਤੇ ਹੋਰ ਗੰਦਗੀ ਗੈਰ ਕਾਨੂੰਨੀ ਢੰਗ ਨਾਲ ਪਾਉਣ ਕਾਰਨ ਬੁੱਢਾ ਦਰਿਆ ਬਿਲਕੁੱਲ ਦੂਸ਼ਿਤ ਹੋ ਚੁੱਕਾ ਹੈ, ਜਿਸ ਕਾਰਨ ਨਾਲ ਲੱਗਦੇ ਇਲਾਕਿਆਂ ‘ਚ ਪੀਣ ਵਾਲਾ ਪਾਣੀ ਕਾਰਨ ਕਈ ਤਰਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਜਿਸ ਨੂੰ ਰੋਕਣ ਲਈ ਅੱਜ ਤੱਕ ਪ੍ਰਸ਼ਾਸਨ ਵੱਲੋਂ ਬੁੱਢੇ ਦਰਿਆ ਨੂੰ ਗੰਧਲਾ ਤੇ ਤੇਜ਼ਾਬੀ ਕਰਨ ਤੋਂ ਰੋਕਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ, ਖੁਦਗਰਜ ਲੋਕ ਆਪਣੇ ਨਿੱਜੀ ਸਵਾਰਥ ਲਈ ਬੇਖੌਫ ਇਸ ‘ਚ ਗੰਦਗੀ ਘੋਲ ਰਹੇ ਹਨ। (Naroa Punjab Manch)

ਜਸਟਿਸ ਪ੍ਰੀਤਮਪਾਲ ਚੇਅਰਮੈਨ, ਸੁਬੋਧ ਅਗਰਵਾਲ ਤੇ ਡਾ. ਬਾਬੂ ਰਾਮ ਨੇ ਕਿਹਾ ਕਿ ਤੁਸੀਂ ਸਮਾਜ ਦੇ ਚੇਤਨ ਲੋਕ ਤਾਂ ਸਾਡੀਆਂ ਅੱਖਾਂ ਤੇ ਕੰਨ ਹੋਂ, ਤੁਸੀਂ ਸਾਨੂੰ ਜੋ ਗਲਤ ਹੋ ਰਿਹਾ, ਉਹਦੇ ਬਾਰੇ ਨਿਰਪੱਖ ਜਾਣਕਾਰੀ ਦੇ ਸਕਦੇ ਹੋ, ਅਸੀਂ ਚੈਕਿੰਗ ਵੇਲੇ ਨਰੋਆ ਪੰਜਾਬ ਮੰਚ ਦੇ ਉਸ ਏਰੀਆ ਦੇ ਮੈਂਬਰ ਚੈਕਿੰਗ ਟੀਮ ‘ਚ ਸ਼ਾਮਲ ਕਰਿਆ ਕਰਾਂਗੇ, ਲੁਧਿਆਣਾ ਦੀਆਂ ਗੱਤਾ ਫੈਕਟਰੀਆਂ, ਡੇਅਰੀ ਵਾਲਿਆਂ, ਇੰਡਸਟਰੀ ਵੱਲੋਂ, ਸ਼ਹਿਰ ਦੇ ਸੀਵਰੇਜ ਰਾਹੀਂ, ਬੁੱਢੇ ਨਾਲੇ ਰਾਹੀਂ ਸਤਲੁਜ ‘ਚ ਪੈ ਰਹੇ ਗੰਦੇ ਪਾਣੀ ਨੂੰ ਸੋਧਣ ਲਈ ਬਣ ਰਹੇ 3 ਈਟੀਪੀ ਤੇ 3 ਪੁਰਾਣੇ ਐੱਸਟੀਪੀ ਨੂੰ ਸਮੇਂ ਸਿਰ ਚਾਲੂ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।

ਜਿੱਥੇ ਲੋੜ ਪਈ ਪ੍ਰਤੀ ਦਿਨ ਵੀ ਜੁਰਮਾਨੇ ਕੀਤੇ ਜਾਣਗੇ ਤੇ ਇਹ ਸਭ ਨਰੋਆ ਪੰਜਾਬ ਮੰਚ ਦੇ ਮੈਂਬਰਾਂ ਦੀ ਹਾਜ਼ਰੀ ‘ਚ ਹੋਵੇਗਾ। ਨਰੋਆ ਪੰਜਾਬ ਮੰਚ ਦੇ ਆਗੂਆਂ ਨੇ ਯਕੀਨ ਦਿਵਾਇਆ ਕਿ ਅਸੀਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕੰਮ ਕਰਾਂਗੇ। ਇਸ ਮੌਕੇ ਬਲਦੇਵ ਸਿੰਘ ਗੋਸਲ, ਜਗਪਾਲ ਸਿੰਘ ਪਾਤੜਾਂ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਗੌਸਪੁਰ, ਸੁਖਜੀਤ ਸਿੰਘ ਢਿੱਲਵਾਂ ਸ਼ਾਮਲ ਹੋਏ। (Naroa Punjab Manch)