ਧੋਨੀ ਅਤੇ ਸੁੰਦਰ ਦੇ ਕਮਾਲ ਨਾਲ ਪੂਨੇ ਫਾਈਨਲ ‘ਚ

ਧੋਨੀ ਨੇ ਪੰਜ ਛੱਕਿਆਂ ਨਾਲ ਨਾਬਾਦ 40 ਦੌੜਾਂ ਤੇ ਸੁੰਦਰ ਨੇ 3 ਵਿਕਟਾਂ ਲਈਆਂ

  • ਮੁੰਬਈ ਇੰਡੀਅੰਜ਼ 9 ਵਿਕਟਾਂ ‘ਤੇ 142 ਦੌੜਾਂ ਦਾ ਸਕੋਰ ਹੀ ਬਣਾ ਸਕੀ

ਮੁੰਬਈ, (ਏਜੰਸੀ) । ਦੁਨੀਆ ਦੇ ਸਰਵੋਤਮ ਫਿਨੀਸ਼ਰ ਮਹਿੰਦਰ ਸਿੰਘ ਧੋਨੀ ਦੀ ਪੰਜ ਛੱਕਿਆਂ ਨਾਲ ਸਜੀ ਨਾਬਾਦ 40 ਦੌੜਾਂ ਦੀ ਫੈਸਲਾਕੁਨ ਪਾਰੀ ਅਤੇ ਨੌਜਵਾਨ ਆਫ ਸਪਿੱਨਰ ਵਾਸ਼ਿੰਗਟਨ ਸੁੰਦਰ ਦੇ 16 ਦੌੜਾਂ ‘ਤੇ ਤਿੰਨ ਵਿਕਟਾਂ ਦੇ ਕਰਿਸ਼ਮਾਈ ਪ੍ਰਦਰਸ਼ਨ ਦੀ ਬਦੌਲਤ ਰਾਈਜਿੰਗ ਪੂਨੇ ਸੁਪਰ ਜਾਇੰਟਸ ਨੇ ਦੋ ਵਾਰ ਦੇ ਚੈਂਪੀਅਨ ਮੁੰਬਈ ਇੰਡੀਅੰਜ਼ ਨੂੰ ਪਹਿਲੇ ਕੁਆਲੀਫਾਇਰ ‘ਚ 20 ਦੌੜਾਂ ਨਾਲ ਹਰਾ ਕੇ ਆਈਪੀਐੱਲ-10 ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਪੂਨੇ ਦੀ ਟੀਮ ਪਹਿਲੀ ਵਾਰ ਆਈਪੀਐੱਲ ਦੇ ਫਾਈਨਲ ‘ਚ ਪਹੁੰਚੀ ਹੈ।

ਪੂਨੇ ਨੇ ਚਾਰ ਵਿਕਟਾਂ ‘ਤੇ 162 ਦੌੜਾਂ ਦਾ ਲੜਨ ਲਾਇਕ ਸਕੋਰ ਬਣਾਉਣ ਤੋਂ ਬਾਅਦ ਮੁੰਬਈ ਨੂੰ ਨੌਂ ਵਿਕਟਾਂ ‘ਤੇ 142 ਦੌੜਾਂ ‘ਤੇ ਰੋਕ ਦਿੱਤਾ ਪੂਨੇ ਨੇ ਇਸ ਜਿੱਤ ਨਾਲ 21 ਮਈ ਨੂੰ ਹੋਣ ਵਾਲੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਦੋਂ ਕਿ ਮੁੰਬਈ ਕੋਲ ਹਾਰ ਦੇ ਬਾਵਜ਼ੂਦ ਫਾਈਨਲ ‘ਚ ਪਹੁੰਚਣ ਦਾ ਇੱਕ ਹੋਰ ਮੌਕਾ ਬਾਕੀ ਹੈ ਮੁੰਬਈ ਨੂੰ ਸਨਰਾਈਜਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਇਲੈਮੀਨੇਟਰ ਦੇ ਜੇਤੂ ਨਾਲ ਦੂਜੇ ਕੁਆਲੀਫਾਇਰ ‘ਚ ਭਿੜਨ ਦਾ ਮੌਕਾ ਮਿਲੇਗਾ ਅਤੇ ਦੂਜੇ ਕੁਆਲੀਫਾਇਰ ਨੂੰ ਜਿੱਤਣ ਵਾਲੀ ਟੀਮ ਫਾਈਨਲ ‘ਚ ਪੂਨੇ ਨਾਲ ਭਿੜੇਗੀ ਪੂਨੇ ਦੀ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਜਾਂਦਾ ਹੈ ।

ਐੱਮਕੇ ਸਾਬਕਾ ਕਪਤਾਨ ਧੋਨੀ ਨੂੰ ਜਿਨ੍ਹਾਂ ਨੇ ਅੰਤਿਮ ਦੋ ਓਵਰਾਂ ‘ਚ ਚਾਰ ਛੱਕਿਆਂ ਸਮੇਤ ਨਾਬਾਦ 40 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡੀ ਜਿਸ ਦੀ ਬਦੌਲਤ ਪੂਨੇ ਦੀ ਟੀਮ ਚੁਣੌਤੀਪੂਰਨ ਸਕੋਰ ਤੱਕ ਪਹੁੰਚ ਸਕੀ ਮੁੰਬਈ ਦੀ ਬੱਲੇਬਾਜ਼ੀ ਨੂੰ ਢਾਹੁਣ ਦਾ ਕੰਮ ਕੀਤਾ 17 ਸਾਲਾ ਦੇ ਨੌਜਵਾਨ ਆਫ ਸਪਿੱਨਰ ਵਾਸ਼ਿੰਗਟਨ ਸੁੰਦਰ ਨੇ ਜਿਨ੍ਹਾਂ ਨੇ ਚਾਰ ਓਵਰਾਂ ‘ਚ ਸਿਰਫ 16 ਦੌੜਾਂ  ਦੇਕੇ ਕਪਤਾਨ ਰੋਹਿਤ ਸ਼ਰਮਾ (01) , ਅੰਬਾਤੀ ਰਾਇਡੂ (00) ਅਤੇ ਕੀਰੋਨ ਪੋਲਾਰਡ (07) ਦੀਆਂ ਵਿਕਟਾਂ ਝਟਕ ਕੇ ਮੁੰਬਈ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਇਸ ਤੋਂ ਪਹਿਲਾਂ ਓਪਨਰ ਅਜਿੰਕਿਆ ਰਹਾਣੇ (56) ਅਤੇ ਮਨੋਜ ਤਿਵਾੜੀ (58) ਦੇ ਅਰਧ ਸੈਂਕੜਿਆਂ ਅਤੇ ਮਹਿੰਦਰ ਸਿੰਘ ਧੋਨੀ (ਨਾਬਾਦ 40) ਦੇ ਪੰਜ ਛੱਕਿਆਂ ਦੀ ਬਦੌਲਤ ਪੂਨੇ ਨੇ ਚਾਰ ਵਿਕਟਾਂ ‘ਤੇ 162 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।

ਜਿਸ ਦਾ ਗੇਂਦਬਾਜ਼ਾਂ ਨੇ ਸਫਲਤਾਪੂਰਵਕ ਬਚਾਅ ਕਰ ਲਿਆ ਰਹਾਣੇ ਅਤੇ ਤਿਵਾੜੀ ਨੇ ਤੀਜੀ ਵਿਕਟ ਲਈ 10.5 ਓਵਰਾਂ ‘ਚ 80 ਦੌੜਾਂ ਦੀ ਸਾਂਝੇਦਾਰੀ ਕੀਤੀ ਪੂਨੇ ਨੇ 19ਵੇਂ ਓਵਰ ‘ਚ 26 ਦੌੜਾਂ ਬਣਾਈਆਂ ਜਿਸਦੀ ਬਦੌਲਤ ਟੀਮ 150 ਦਾ ਸਕੋਰ ਪਾਰ ਕਰਨ ‘ਚ ਕਾਮਯਾਬ ਰਹੀ ਇਹ ਓਵਰ ਕੁੱਲ ਨੌਂ ਗੇਂਦਾਂ ਦਾ ਰਿਹਾ ਜਿਸ ‘ਚ ਦੋ ਵਾਈਡ ਅਤੇ ਨੋਬਾਲ ਵੀ ਸ਼ਾਮਲ ਸੀ ਪਾਰੀ ਦੇ ਆਖਰੀ ਓਵਰ ‘ਚ ਜਸਪ੍ਰੀਤ ਬੁਮਰਾਹ ਦੀਆਂ ਗੇਂਦਾਂ ‘ਤੇ 15 ਦੌੜਾਂ ਪਈਆਂ ਜਿਸ ‘ਚ ਧੋਨੀ ਨੇ ਦੋ ਛੱਕੇ ਮਾਰੇ ਅੰਤਿਮ ਦੋ ਓਵਰਾਂ ‘ਚ 41 ਦੌੜਾਂ ਨੇ ਪੂਨੇ ਨੂੰ ਲੜਨ ਲਾਇਕ ਸਕੋਰ ਦੇ ਦਿੱਤਾ ਨਹੀਂ ਤਾਂ ਇੱਕ ਸਮੇਂ ਇੱਥੋਂ ਤੱਕ ਪਹੁੰਚਣਾ ਹੀ ਮੁਸ਼ਕਿਲ ਲੱਗ ਰਿਹਾ ਸੀ।