ਦੇਸ਼ ਦੀ ਇੱਕ ਭਾਸ਼ਾ ਹੋਣੀ ਜ਼ਰੂਰੀ : ਅਮਿਤ ਸ਼ਾਹਟ

Country, Language, Amit Shah

ਓਵੈਸੀ ਨੇ ਕਿਹਾ, ਹਿੰਦੀ ਸਾਰੇ ਭਾਰਤੀਆਂ ਦੀ ਮਾਂ ਬੋਲੀ ਨਹੀਂ

  • ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਵਿਸ਼ਵ ‘ਚ ਭਾਰਤ ਦੀ ਪਛਾਣ ਬਣੇ

ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦੇਸ਼ ਵਾਸੀਆਂ ਨੂੰ ਇਕਜੁਟ ਰੱਖਣ ਲਈ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਜ਼ਰੂਰੀ ਹੈ ਤੇ ਇਹ ਹਿੰਦੀ ਹੀ ਹੋ ਸਕਦੀ ਹੈ ਸ਼ਾਹ ਨੇ ਹਿੰਦੀ ਦਿਵਸ ਮੌਕੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤ ‘ਚ ਅਨੇਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰ ਪੂਰੇ ਦੇਸ਼ ਨੂੰ ਇੱਕ ਸੂਤਰ ‘ਚ ਪਿਰੋਣ ਲਈ ਇੱਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ ਤੇ ਉਹ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਹਿੰਦੀ ਹੈ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਹਿੰਦੀ ਭਾਸ਼ਾ ਦੀ ਵਰਤੋਂ ਜ਼ਿਆਦਾ ਕਰਨ ਦੀ ਅਪੀਲ ਕੀਤੀ ਉਨ੍ਹਾਂ ਟਵੀਟ ਕੀਤਾ, ‘ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਹੈ। (Amit Shahat)

ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰੰਤੂ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣਾ ਬੇਹੱਦ ਜ਼ਰੂਰੀ ਹੈ, ਜੋ ਵਿਸ਼ਵ ‘ਚ ਭਾਰਤ ਦੀ ਪਛਾਣ ਬਣੇ ਅੱਜ ਦੇਸ਼ ਨੂੰ ਏਕਤਾ ਦੀ ਡੋਰ ‘ਚ ਬੱਝਣ ਦਾ ਕੰਮ ਜੇਕਰ ਕੋਈ ਇੱਕ ਭਾਸ਼ਾ ਕਰ ਸਕਦੀ ਹੈ ਤਾਂ ਉਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੀ ਹੈ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੇ ਟਵੀਟ ਕੀਤਾ, ਹਿੰਦੀ ਸਾਰੇ ਭਾਰਤੀਆਂ ਦੀ ਮਾਂ ਬੋਲੀ ਨਹੀਂ ਹੈ ਕੀ ਤੁਸੀਂ ਕ੍ਰਿਪਾ ਇਸ ਦੇਸ਼ ਦੀ ਵਿਭਿੰਨਤਾ ਤੇ ਵੱਖ-ਵੱਖ ਮਾਂ ਬੋਲੀਆਂ ਦੀ ਸੁੰਦਰਤਾ ਦੀ ਸ਼ਲਾਘਾ ਕਰ ਸਕਦੇ ਹੋ ਧਾਰਾ 29 ਹਰ ਭਾਰਤੀ ਨੂੰ ਵੱਖ ਭਾਸ਼ਾ, ਲਿੱਪੀ ਤੇ ਸੰਸਕ੍ਰਿਤੀ ਦਾ ਅਧਿਕਾਰ ਦਿੰਦੀ ਹੈ ਭਾਰਤ ਹਿੰਦੀ, ਹਿੰਦੂ ਤੇ ਹਿੰਦੂਤਵ ਤੋਂ ਕਾਫ਼ੀ ਵੱਡਾ ਹੈ। (Amit Shahat)

ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ : ਮਮਤਾ ਬੈਨਰਜੀ | Amit Shahat

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਿੰਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਸਾਰੀਆਂ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਬਰਾਬਰ ਸਨਮਾਨ ਕਰਨਾ ਚਾਹੁੰਦੇ ਹਾਂ ਅਸੀਂ ਭਾਵੇਂ ਦੂਜੀ ਭਾਸ਼ਾਵਾਂ ਸਿੱਖ ਲਈਏ, ਪਰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।