ਦੁਰਘਟਨਾ ਵੀ ਵਰਦਾਨ ਬਣ ਸਕਦੀ ਹੈ

Accident,Also, Gift, H.G. Vells, Article

ਡਾ. ਰਜਿੰਦਰ ਪਾਲ ਬਰਾੜ ਦੀ ਲੱਤ ਟੁੱਟ ਗਈ ਮੈਂ ਉਸਦਾ ਪਤਾ ਲੈਣ ਗਿਆ ਮੈਂ ਹੱਸਦੇ ਹੋਏ ਕਹਿਣ ਲੱਗਾ ਕਿ ਜ਼ਿੰਦਗੀ ਵਿੱਚ ਇੱਕ ਅੱਧ ਵਾਰ ਲੱਤ ਟੁੱਟਣ ਦਾ ਅਨੁਭਵ ਬੰਦੇ ਲਈ ਚੰਗਾ ਹੁੰਦਾ ਹੈ ਮੈਂ ਵੀ ਇਹ ਅਨੁਭਵ ਕਰ ਚੁੱਕਾ ਹਾਂ 1985 ‘ਚ ਮੈਂ ਪਟਿਆਲੇ ਤੋਂ ਅਹਿਮਦਗੜ੍ਹ ਜਾ ਰਿਹਾ ਸੀ ਨਾਭੇ ਦੇ ਰਾਹ ‘ਚ ਬੱਸ ਨਹਿਰ ‘ਚ ਡਿੱਗ ਪਈ ਮੈਂ ਡਰਾਇਵਰ ਦੀ ਸੀਟ ਦੇ ਪਿੱਛੇ ਬੈਠਾ ਸੀ ਤੇ ਕਾਫ਼ੀ ਲੋਕ ਮੇਰੇ ‘ਤੇ ਆ ਡਿੱਗੇ ਸਨ ਬਾਦ ‘ਚ ਰਜਿੰਦਰਾ ਹਸਪਤਾਲ ਵਾਲਿਆਂ ਨੇ ਲੱਤ ‘ਤੇ ਪਲੱਸਤਰ ਲਾ ਕੇ ਮੈਨੂੰ ਛੁੱਟੀ ਦੇ ਦਿੱਤੀ ਸੀ ਉਹ ਦੋ ਮਹੀਨੇ ਪੂਰੀ ਤਰ੍ਹਾਂ ਪੜ੍ਹਣ ਲਿਖਣ ਅਤੇ ਸਵੈ-ਪੜਚੋਲ ਦੇ ਸਨ।

ਅੱਜ ਕੱਲ੍ਹ ਜਦੋਂ ਵੀ ਕਿਸੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਬੀਮਾਰ ਪੁਰਸ਼ੀ ਲਈ ਜਾਂਦਾ ਹਾਂ ਤਾਂ ਆਪਣੀ ਲੱਤ ਟੁੱਟਣ ਵਾਲੀ ਦਾਸਤਾਨ ਸੁਣਾ ਕੇ ਮੈਂ ਮਰੀਜ ਨੂੰ ਹੌਂਸਲਾ ਅਤੇ ਪ੍ਰੇਰਨਾ ਦਿੰਦਾ ਹਾਂ ਕਿ ਉਹ ਇਸ ਮੌਕੇ ਦਾ ਫਾਇਦਾ ਉਠਾਵੇ ਕੁਦਰਤ ਨੇ ਇਹ ਮੌਕਾ ਉਸਨੂੰ ਕੁਝ ਨਵਾਂ ਕਰਨ ਦਾ ਦਿੱਤਾ ਹੈ ਮੇਰੀਆਂ ਅਜਿਹੀਆਂ ਗੱਲਾਂ ਸੁਣ ਕੇ ਮੇਰੀ ਬੀਵੀ ਮੈਨੂੰ ਕਹਿਣ ਲੱਗੀ,”ਐਵੇਂ ਨਾ ਛੱਡੀ ਜਾਇਆ ਕਰੋ, ਕੋਈ ਤਰਕ ਦੀ ਗੱਲ ਕਰੋ” ਫਿਰ ਮੈਂ ਉਸਨੂੰ ਵਿਸ਼ਵ ਦੇ ਪ੍ਰਸਿੱਧ ਲੇਖਕ ਐਚ. ਜੀ. ਵੈਲਜ਼ ਦੀ ਜੀਵਨ ਕਥਾ ਸੁਦਾਉਂਦਾ ਹਾਂ, ਤੁਸੀਂ ਵੀ ਸੁਣੋ।

ਇਹ ਵੀ ਪੜ੍ਹੋ : ਨੂੰਹ ਦੰਗਿਆਂ ਦੇ ਮੁਲਜ਼ਮ ਵਿਧਾਇਕ ਮੋਮਨ ਖਾਨ ਦੀ ਗਿ੍ਰਫ਼ਤਾਰੀ ਤੋਂ ਬਾਅਦ ਲੱਗੀ ਧਾਰਾ 144

ਟਾਈਮ ਮਸ਼ੀਨ ਅਤੇ ਇਨਵਿਜ਼ੀਵਲ ਮੈਨ ਵਰਗੇ 80 ਤੋਂ ਵੱਧ ਹਰਮਨਪਿਆਰੇ ਨਾਵਲਾਂ ਦਾ ਲੇਖਕ ਤੇ ਫਾਦਰ ਆੱਫ਼ ਸਾਇੰਸ ਫਿਕਸ਼ਨ 21 ਸਤੰਬਰ 1866 ‘ਚ ਬਰਤਾਨੀਆ ‘ਚ ਪੈਦਾ ਹੋਇਆ ਸੀ ਉਹ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਤੇ ਚੌਥੀ ਔਲ਼ਾਦ ਸੀ ਵੈਲਜ਼ ਦੇ ਪਿਤਾ ਕੋਲ ਇੱਕ ਦੁਕਾਨ ਸੀ ਤੇ ਨਾਲ ਹੀ ਉਹ ਪੇਸ਼ੇਵਰ ਕ੍ਰਿਕਟ ਖਿਡਾਰੀ ਸੀ ਪਰ ਇਸ ਦੇ ਬਾਵਜ਼ੂਦ ਪਰਿਵਾਰ ਦੀ ਆਮਦਨ ਬਹੁਤ ਘੱਟ ਸੀ ਗਰੀਬੀ ਕਾਰਨ ਐਚ ਜੀ ਵੈਲਜ਼ ਨੂੰ 13 ਵਰ੍ਹਿਆਂ ਦੀ ਉਮਰ ‘ਚ ਹੀ ਸਖ਼ਤ ਮਿਹਨਤ ਕਰਨੀ ਪਈ ਉਹ ਇੱਕ ਸਟੋਰ ‘ਚ ਨੌਕਰੀ ਕਰਨ ਲੱਗਾ ਉਹ ਸਵੇਰੇ ਪੰਜ ਵਜੇ ਉੱਠ ਕੇ ਸਟੋਰ ਦੀ ਸਫ਼ਾਈ ਕਰਦਾ ਤੇ ਫਿਰ 14 ਘੰਟੇ ਕੰਮ ਕਰਦਾ ਸੀ ਇਉਂ ਦੋ ਤਿੰਨ ਵਰ੍ਹੇ ਚੱਲਦਾ ਰਿਹਾ ਤੇ ਉਹ ਜੀਵਨ ਤੋਂ ਨਿਰਾਸ਼ ਹੋ ਗਿਆ।

ਇੱਕ ਦਿਨ ਉਹ ਬਾਗੀ ਹੋ ਗਿਆ ਤੇ ਦੁਕਾਨ ਤੋਂ ਭੱਜ ਗਿਆ 15 ਮੀਲ ਪੈਦਲ ਚੱਲ ਕੇ ਆਪਣੀ ਮਾਂ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਉਹ ਸਟੋਰ ਦੀ ਨੌਕਰੀ ਨਾਲੋਂ ਆਤਮਹੱਤਿਆ ਨੂੰ ਤਰਜ਼ੀਹ ਦੇਵੇਗਾ ਇੱਥੇ ਇੱਕ ਗੱਲ ਦੱਸਣੀ ਉਚਿਤ ਹੋਵੇਗੀ ਕਿ ਬਚਪਨ ‘ਚ ਐਚ ਜੀ ਵੈਲੇਜ਼ ਦਾ ਇੱਕ ਹਾਦਸੇ ‘ਚ ਪੈਰ ਟੁੱਟ ਗਿਆ ਤੇ ਉਸ ਨੇ ਵਕਤ ਲੰਘਾਉਣ ਲਈ ਢੇਰ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਜਿਉਂ-ਜਿਉਂ ਉਹ ਚੰਗਾ ਸਾਹਿਤ ਪੜ੍ਹਦਾ ਗਿਆ, ਉਸਦੀ ਸਾਹਿਤਕ ਰੁਚੀ ਹੋਰ ਵਿਸ਼ਾਲ ਹੁੰਦੀ ਗਈ ਇਸੇ ਰੁਚੀ ਕਾਰਨ ਉਹ ਵੱਡਾ ਲਿਖਾਰੀ ਬਣ ਸਕਿਆ ਸੀ ਉਸਨੇ ਆਪਣੇ ਟੁੱਟੇ ਹੋਏ ਪੈਰ ਵਾਲੇ ਸਮੇਂ ਨੂੰ ਸਹੀ ਦਿਸ਼ਾ ‘ਚ ਲਾ ਲਿਆ ਸੀ।

ਇਹ ਵੀ ਪੜ੍ਹੋ : ਆਦਿਤਿਆ-ਐਲ1 ਨੂੰ ਮਿਲੀ ਵੱਡੀ ਸਫਲਤਾ

ਐਚ ਜੀ ਵੈਲੇਜ ਨੇ ਸਫ਼ਲਤਾ ਪਾਉਣ ਲਈ ਤਕੜਾ ਸੰਘਰਸ਼ ਕੀਤਾ ਸਟੋਰ ਦੀ ਨੌਕਰੀ ਤੋਂ ਬਾਦ ਉਸਨੇ ਅਧਿਆਪਕ ਦੇ ਕਿੱਤੇ ਦਾ ਲੜ ਫੜਿਆ ਉਸਦੀ ਜਿੰਦਗੀ ਸੰਘਰਸ਼ ਭਰੀ ਸੀ ਇੱਕ ਦਿਨ ਉਹ ਫੁੱਟਬਾਲ ਖੇਡ ਰਿਹਾ ਸੀ ਖੇਡਦੇ ਸਮੇਂ ਉਹ ਡਿੱਗ ਪਿਆ ਤੇ ਉਸ ‘ਤੇ ਇੱਕ ਖਿਡਾਰੀ ਚੜ੍ਹ ਗਿਆ ਇਸ ਹਾਦਸੇ ਨਾਲ ਉਸਦੀ ਇੱਕ ਕਿਡਨੀ ਤੇ ਸੱਜਾ ਫੇਫੜਾ ਨਕਾਰਾ ਹੋ ਗਿਆ ਉਸਨੂੰ ਸੂਗਰ ਦੀ ਬੀਮਾਰੀ ਹੋ ਗਈ ਉਹ ਲੰਬੇ ਸਮੇਂ ਲਈ ਮਰੀਜ਼ ਬਣ ਗਿਆ ਇਸ ਸੰਕਟ ਨੂੰ ਵੀ ਉਸਨੇ ਵਰਦਾਨ ਬਣਾ ਲਿਆ।

ਇਸੇ ਦੌਰਾਨ ਉਸਨੇ ਆਪਣਾ ਪੂਰਾ ਵਕਤ ਲਿਖਣ ਲਈ ਸਮਰਪਿਤ ਕਰ ਦਿੱਤਾ ਉਸਨੇ ਖੂਬ ਲਿਖਿਆ ਦੀ ਰਾਈਟਸ ਆੱਫ਼ ਮੈਨ, ਫਸਟ ਐਂਡ ਲਾਸਟ ਥਿੰਮ ਦੀ ਫਸਟ ਮੈਨ ਇੰਨ ਦੀ ਮੂਨ, ਦੀ ਸਟੋਰੀ ਆੱਫ ਇਨਐਕਸਪੀਰੀਐਂਸਡ ਗੋਸਟ, ਦੀ ਵਾਰ ਆੱਫ਼ ਵਰਡਸ ਅਤੇ ਲਵ ਐਂਡ ਮਿਸਟਰ ਲਿਉਸਹਮ ਆਦਿ 80 ਪੁਸਤਕਾਂ ਦਾ ਲੇਖਕ ਬਣਿਆ ਟਾਈਮ ਮਸ਼ੀਨ ਤੇ ਇਨਵਿਜ਼ੀਵੈਲ ਮੈਨ ਨੇ ਤਾਂ ਉਸਨੂੰ ਪੂਰੇ ਵਿਸ਼ਵ ‘ਚ ਮਸ਼ਹੂਰ ਕਰ ਦਿੱਤਾ ਉਹ ਆਪਣੇ ਜੀਵਨ ਵਿੱਚ ਚਾਰ-ਚਾਰ ਸਾਹਿਤਕ ਨੌਬਲ ਸਨਮਾਨ ਲਈ ਚਰਚਾ ‘ਚ ਆਇਆ ਦੀ ਫਾਦਰ ਆੱਫ ਸਾਇੰਸ ਫਿਕਸ਼ਨ ਦੇ ਖਿਤਾਬ ਨਾਲ ਸਨਮਾਨਿਆ ਗਿਆ। (Blessing)

ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਿਆ ਜੇ ਉਸਨੇ ਆਪਣੀ ਹਿੰਮਤ ਨਾਲ ਦੁਰਘਟਨਾ ਨਾਲ ਹੋਏ ਸਰੀਰਕ ਨੁਕਸਾਨ ਨੂੰ ਵਰਦਾਨ ਬਣਾਉਣ ‘ਚ ਕਾਮਯਾਬੀ ਹਾਸਲ ਕੀਤੀ ਉਸ ਹਾਲਾਤ ‘ਚ ਰੋ ਰੋ ਕੇ ਵੀ ਵਕਤ ਟਪਾ ਸਕਦਾ ਸੀ, ਜਿਵੇਂ ਕਿ ਆਮ ਤੌਰ ‘ਤੇ ਲੋਕ ਕਰਦੇ ਹਨ ਪਰ ਉਸਨੇ ਆਪਣੇ ਸਮੇਂ ਦੀ ਸਹੀ ਵਰਤੋਂ ਕੀਤੀ ਅਤੇ ਦੁਨੀਆ ‘ਚ ਅਮਰ ਲੇਖਕ ਦੇ ਤੌਰ ‘ਤੇ ਜਾਣਿਆ ਜਾਣ ਲੱਗਾ ਸੂਤਰ ਸਪੱਸ਼ਟ ਹੈ ਜੇ ਕਿਤੇ ਕਿਸੇ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਉਸਦਾ ਦੂਜਾ ਪੱਖ ਜ਼ਰੂਰ ਵੇਖ ਲੈਣਾ ਚਾਹੀਦਾ ਹੈ ਸ਼ਾਇਦ ਕੁਦਰਤ ਤੁਹਾਨੂੰ ਕੁਝ ਵੱਡਾ ਕਰਨ ਦਾ ਮੌਕਾ ਦੇ ਰਹੀ ਹੋਵੇ ਮੇਰਾ ਤਰਕ ਸੁਣ ਕੇ ਹੀ ਮੇਰੀ ਬੀਵੀ ਮੇਰੇ ਨਾਲ ਸਹਿਮਤ ਹੋਈ ਸੀ। (Blessing)