ਦੁਬਈ ‘ਚ ਫਾਂਸੀ ਦੀ ਸਜਾ ਭੁਗਤ ਰਹੇ ਪੰਜਾਬੀ ਨੌਜਵਾਨ ਦੀ ਮੌਤ

ਹੁਸ਼ਿਆਰਪੁਰ (ਰਾਜੀਵ ਸ਼ਰਮਾ) ਇੱਕ ਕਤਲ ਦੇ ਮਾਮਲੇ ‘ਚ ਦੁਬਈ ਦੀ ਜੇਲ੍ਹ ‘ਚ ਫ਼ਾਂਸੀ ਦੀ ਸਜਾ ਯਾਫ਼ਤਾ ਪੰਜਾਬ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਮਹਿਤਾ ਨੇੜਲੇ ਪਿੰਡ ਭੰਬੋਈ ਦੇ ਵਾਸੀ ਅਮਰਜੀਤ ਸਿੰਘ (28) ਪੁੱਤਰ ਸ. ਗੁਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਲੰਘੀ 3 ਮਈ ਨੂੰ ਮੌਤ ਹੋ ਗਈ ਸੀ ਦੀ ਮ੍ਰਿਤਕ ਦੇਹ ਸ਼ਨੀਵਾਰ ਤੱਕ ਭਾਰਤ ਪੁੱਜ ਜਾਣ ਦੀ ਸੰਭਾਵਨਾ ਹੈ ਇਸ ਸਬੰਧੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਯਤਨ ਕਰ ਰਹੇ ਸਰਬੱਤ ਦਾ ਭਲਾ ਟ੍ਰਸਟ ਦੇ ਮੁਖੀ ਤੇ ਉਘੇ ਪ੍ਰਵਾਸੀ ਭਾਰਤੀ ਡਾ. ਐਸ.ਪੀ.ਐਸ. ਉਬਰਾਏ ਨੇ ਦੁਬਈ ਤੋਂ ਫੋਨ ‘ਤੇ ਦੱਸਿਆ ਕਿ ਇਸ ਬਾਬਤ ਲੋੜੀਂਦੇ ਦਸਤਾਵੇਜ, ਮੌਤ ਦਾ ਸਰਟੀਫਿਕੇਟ ਆਦਿ ਦੁਬਈ ਦੇ ਸਬੰਧਿਤ ਹਸਪਤਾਲ ਤੇ ਪੁਲੀਸ ਸਟੇਸ਼ਨ ਤੋਂ ਤਿਆਰ ਕਰਵਾਏ ਜਾ ਰਹੇ ਹਨ (Dubai)

ਦੁਬਈ ਸਥਿਤ ਭਾਰਤੀ ਸਫ਼ਾਰਤ ਖਾਨੇ ਦੀ ਇਮਦਾਦ | Dubai

ਸ. ਉਬਰਾਏ ਨੇ ਕਿਹਾ ਕਿ ਇਸ ਮਗਰੋਂ ਦੁਬਈ ਸਥਿਤ ਭਾਰਤੀ ਸਫ਼ਾਰਤ ਖਾਨੇ ਦੀ ਇਮਦਾਦ ਨਾਲ ਇਸਦੀ ਮ੍ਰਿਤਕ ਦੇਹ ਦਾ ਆਊਟ ਪਾਸ ਲੈ ਕੇ ਸ਼ਨਿੱਚਰਵਾਰ ਤੱਕ ਇਸਨੂੰ ਭਾਰਤ ਲਿਆਂਦਾ ਜਾਵੇਗਾ ਸ. ਉਬਰਾਏ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਦੋ ਵੱਖ-ਵੱਖ ਕੇਸਾਂ 2167 ਅਤੇ 1164 ਵਿੱਚ  ਪਹਿਲਾਂ ਹੋਰਨਾਂ 13 ਪੰਜਾਬੀ ਨੌਜਵਾਨਾਂ ਨਾਲ ਉਮਰ ਕੈਦ ਦੀ ਸਜਾ ਹੋਈ ਸੀ ਪਰੰਤੂ ਬਾਅਦ ‘ਚ ਸੁਪਰੀਮ ਕੋਰਟ ‘ਚ ਪਾਈ ਅਪੀਲ ਦੌਰਾਨ ਇਸਨੂੰ ਮੇਜਰ ਸਿੰਘ ਨਾਂਅ ਦੇ ਨੌਜਵਾਨ ਦੇ ਨਾਲ ਫਾਂਸੀ ਦੀ ਸਜਾ ਹੋ ਗਈ ਸੀ

ਇਸੇ ਦੌਰਾਨ ਉਮਰ ਕੈਦ ਦੀ ਸਜਾ ਭੁਗਤ ਰਹੇ ਨੌਜਵਾਨ ਹਰਪਿੰਦਰ ਸਿੰਘ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਫੜਿਆ ਗਿਆ ਸੀ ਪਰੰਤੂ ਦੁਬਈ ਦੇ ਕਾਨੂੰਨ ਸਖ਼ਤ ਹੋਣ ਕਾਰਨ ਇਨ੍ਹਾਂ ਵਿਰੁੱਧ ਇਹ ਕੇਸ ਬਣ ਗਏ ਤੇ ਹੁਣ ਇਹ ਉਮਰ ਕੈਦ ਦੀ ਸਜਾ ਭੁਗਤ ਰਹੇ ਹਨ ਜਦੋਂ ਕਿ ਦੋ ਜਣੇ ਫਾਂਸੀ ਦੀ ਸਜਾ ਭੁਗਤ ਰਹੇ ਸਨ ਤੇ ਇਨ੍ਹਾਂ ਨੂੰ ਬਚਾਉਣ ਲਈ ਸ. ਉਬਰਾਏ ਯਤਨ ਕਰ ਰਹੇ ਸਨ ਤੇ ਇਸੇ ਦੌਰਾਨ ਨੌਜਵਾਨ ਅਮਰਜੀਤ ਸਿੰਘ ਦੀ ਮੌਤ ਹੋ ਗਈ  ਡਾ ਓਬਰਾਏ ਹੁਣ ਤੱਕ 43 ਮ੍ਰਿਤਕ ਦੇਹਾਂ ਖਾੜੀ ਦੇਸ਼ਾਂ ਵਿੱਚੋਂ ਲਿਆ ਕੇ ਭਾਰਤ ਵਿੱਚ ਵਾਰਸਾਂ ਨੂੰ ਲਿਆ ਕੇ ਦੇ ਚੁੱਕੇ ਹਨ ਤਾਂ ਜੋ ਉਹ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ