ਦਿੱਲੀ ‘ਚ ਪ੍ਰਦੂਸ਼ਣ ‘ਚ ਭਾਰੀ ਗਿਰਾਵਟ ਆਈ : ਕੇਜਰੀਵਾਲ

Delhi, Pollution, Drastically, Kejriwal

ਤਿੰਨ ਸਾਲਾਂ ‘ਚ ਪ੍ਰਦੂਸ਼ਣ ‘ਚ ਆਈ ਕਾਫ਼ੀ ਕਮੀ | Kejriwal

ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਪ੍ਰਦੂਸ਼ਣ ‘ਚ 25 ਫੀਸਦੀ ਦੀ ਭਾਰੀ ਗਿਰਾਵਟ ਦਾ ਦਾਅਵਾ ਕੀਤਾ ਹੈ ਇਸ ਦੀ ਪੁਸ਼ਟੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ (ਡੀਪੀਸੀਬੀ) ਦੀ ਪੇਸ਼ ਰਿਪੋਰਟ ‘ਚ ਹੁੰਦੀ ਹੈ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸੀਪੀਈਸੀ ਦੀ ਸੰਸਦ ‘ਚ 2012 ਤੋਂ 2014 ਲਈ ਪੇਸ਼ ਰਿਪੋਰਟ ‘ਚ ਪੀਐਮ 154 ਸੀ, ਜੋ 2016-2018 ‘ਚ ਘੱਟ ਕੇ 115 ਰਹਿ ਗਿਆ ਸੀ ਇਸ ਤਰ੍ਹਾਂ ਹਵਾ ਪ੍ਰਦੂਸ਼ਣ 25 ਫੀਸਦੀ ਤੱਕ ਘੱਟ ਹੋਇਆ ਹੈ ਕੇਂਦਰ ਦਾ ਧੰਨਵਾਦ ਕਰਦਿਆਂ ਕੇਜਰੀਵਾਲ ਨੇ ਕਿਹਾ, ਪੂਰਬ-ਉੱਤਰੀ ਤੇ ਪੱਛਮ-ਉੱਤਰੀ ਐਕਸਪ੍ਰੈਸਵੇ ਦੀ ਵਜ੍ਹਾ ਕਾਰਨ ਪ੍ਰਦੂਸ਼ਣ ਘੱਟ ਹੋਇਆ ਹੈ। (Kejriwal)

ਇਸ ਦੇ ਲਈ ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਹਾਂ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲਗਾਤਰ ਕਦਮ ਚੁੱਕ ਰਹੀ ਹੈ ਮੁੱਖ ਮੰਤਰੀ ਨੇ ਕਿਹਾ, ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 2012 ਤੋਂ 2014 ਦੌਰਾਨ ਸਿਰਫ਼ 12 ਦਿਨ ਅਜਿਹੇ ਸਨ ਜਦੋਂ ਦਿੱਲੀ ‘ਚ ਹਵਾ ਗੁਣਵੱਤਾ ਚੰਗੀ ਸ਼ੇਣੀ ‘ਚ ਸੀ, ਪਰ 2016 ਤੋਂ ਹੁਣ ਤੱਕ ਅੰਕੜਾ 205 ਦਿਨ ‘ਤੇ ਪਹੁੰਚ ਗਿਆ ਹੈ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਪ੍ਰਦੂਸ਼ਣ ਸਬੰਧੀ ਬਹੁਤ ਚਿੰਤਤ ਹਨ ਤੇ ਅਸੀਂ ਆਪਣੇ ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਲੋਕਾਂ ਦੀ ਸਿਹਤ ਪ੍ਰਤੀ ਗੰਭੀਰ ਹਾਂ। (Kejriwal)