ਦਰੁਸਤ ਫੈਸਲਾ ਸੁਣਾਉਂਦੇ ਨੇ ‘ਖੇਡ ਸਰਪੰਚ’

ਸਰਸਾ (ਆਨੰਦ ਭਾਰਗਵ)। ‘ਤਿਰੰਗਾ ਰੁਮਾਲ ਛੂਹ ਲੀਗ ਰਾਹੀਂ ਪੁਰਾਤਨ ਪੇਂਡੂ ਖੇਡ ‘ਰੁਮਾਲ ਛੂਹ’ ਨੂੰ ਨਵੇਂ ਨਿਯਮਾਂ ਤੇ ਮੁਹਾਂਦਰੇ ‘ਚ ਬੱਝ ਕੇ ਕੌਮਾਂਤਰੀ ਪੱਧਰ ‘ਤੇ ਪੇਸ਼ ਕਰਨ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੇਡ ਜਗਤ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਪੇਂਡੂ ਪੱਧਰ ਦੀ ਇਸ ਖੇਡ ‘ਚ ਪੂਜਨੀਕ ਗੁਰੂ ਜੀ ਨੇ ਪੇਂਡੂ ਟਚ ਵੀ ਰੱਖਿਆ ਹੈ ਫੈਸਲਾਕੁੰਨ ਦੀ ਭੂਮਿਕਾ ਨਿਭਾਉਣ ਵਾਲੇ ਕੋਚ ਨੂੰ ‘ਖੇਡ ਪੰਚ’ ਦੀ ਉਪਾਧੀ ਦਿੱਤੀ ਹੈ।

ਇਹ ਵੀ ਪੜ੍ਹੋ : ਅਤੀਤ ਦੀਆਂ ਯਾਦਾਂ ਅਤੇ ਭਵਿੱਖ ’ਚ ਪਾਣੀ ਦੇ ਖਤਰੇ ਪ੍ਰਤੀ ਸੁਚੇਤ ਕਰਦਾ ਹੈ ਨਲਕਾ

ਉਨ੍ਹਾਂ ਦੀ ਟੀ ਸ਼ਰਟ ਦੇ ਪਿੱਛੇ ਵੀ ‘ਖੇਡ ਪੰਚ’ ਲਿਖਿਆ ਹੋਇਆ ਹੈ ਥਰਡ ਅੰਪਾਇਰ ਵਜੋਂ ਮੈਚ ਦੇ ਰਿਵਿਊ ਦੇਖ ਕੇ ਅੰਤਿਮ ਫੈਸਲਾ ਦੇਣ ਵਾਲੇ ਪੂਜਨੀਕ ਗੁਰੂ ਜੀ ਨੂੰ ‘ਖੇਡ ਸਰਪੰਚ’ ਦੀ ਉਪਾਧੀ ਨਾਲ ਸਨਮਾਨਿਆ ਗਿਆ ਹੈ ਪੂਜਨੀਕ ਗੁਰੂ ਜੀ ਦੇ ਬਿਰਾਜਮਾਨ ਹੋਣ ਵਾਲੀ ਚੇਅਰ ਉੱਪਰ ‘ਖੇਡ ਸਰਪੰਚ’ ਲਿਖਿਆ ਹੋਇਆ ਵਿਵਾਦਪੂਰਨ ਫੈਸਲਿਆਂ ‘ਚ ਟੀਮ ਦੇ ਕਪਤਾਨ ਵੱਲੋਂ ਰਿਵਿਊ ਮੰਗੇ ਜਾਣ ‘ਤੇ ਸਬੰਧਿਤ ਖਿਡਾਰੀ ਦੀ ਵੀਡੀਓ ਰਿਕਾਰਡਿੰਗ ਨੂੰ ਸਲੋਅ ਮੋਸ਼ਨ ‘ਚ ਵੱਡੀ ਸਕਰੀਨਾਂ ਤੇ ਦਿਖਾਇਆ ਜਾਂਦਾ ਹੈ ਤੇ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ‘ਖੇਡ ਸਰਪੰਚ’ ਭਾਵ ਪੂਜਨੀਕ ਗੁਰੂ ਜੀ ਆਖਰੀ ਫੈਸਲੇ ਵਜੋਂ ਗ੍ਰੀਨ ਲਾਈਟ ਬਾਲ ਕੇ ਆਪਣਾ ਫੈਸਲਾ ਦਿੰਦੇ ਹਨ

ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਭਰਾ-ਭੈਣ ਸਡ਼ਕ ਹਾਦਸੇ ਦਾ ਸ਼ਿਕਾਰ, ਭੈਣ ਦੀ ਮੌਤ

ਐੱਮਐੱਸਜੀ ਯੂਪੀ ਦੇ ਜਾਂਬਾਜ਼ ਤੇ ਐੱਮਐੱਸਜੀ ਕੈਨੇਡੀਅਨ ਕਾਓ ਬੁਆਇਜ਼ ਰਹੇ ਜੇਤੂ

ਸਰਸਾ (ਸੁਖਜੀਤ ਮਾਨ) ਤਿਰੰਗਾ ਰੁਮਾਲ ਛੂਹ ਲੀਗ ਦੇ ਅੱਜ ਤੀਜੇ ਦਿਨ ਪਹਿਲਾ ਮੈਚ ਐੱਮਐਸਜੀ ਰਾਜਸਥਾਨੀ ਸੂਰਮਾ ਤੇ ਐੱਮਐੱਸਜੀ ਯੂਪੀ ਦੇ ਜਾਂਬਾਜ਼  ਅਤੇ ਦੂਜਾ ਮੈਚ ਐੱਮਐੱਸਜੀ ਚੱਕ ਦੇ ਫੱਟੇ ਪੰਜਾਬ ਅਤੇ ਐੱਮਐੱਸਜੀ ਕੈਨੇਡੀਅਨ ਕਾਓ ਬੁਆਇਜ਼ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਮੌਸਮ ਖਰਾਬ ਹੋਣ ਦੇ ਬਾਵਜ਼ੂਦ ਅੱਜ ਵੀ ਪਹਿਲੇ ਦੋ ਦਿਨਾਂ ਵਾਂਗ ਵੱਡੀ ਗਿਣਤੀ ‘ਚ ਦਰਸ਼ਕ ਮੁਕਾਬਲਾ ਦੇਖਣ ਪਹੁੰਚੇ ਪਹਿਲੇ ਮੈਚ ਦੀਆਂ  ਦੋਵੇਂ  ਹੀ ਟੀਮਾਂ ਐੱਮਐੱਸਜੀ ਰਾਜਸਥਾਨੀ ਸੂਰਮਾ ਤੇ ਐੱਮਐੱਸਜੀ ਯੂਪੀ ਦੇ ਜਾਂਬਾਜ਼ ਲਈ ਅੱਜ ਦਾ ਮੈਚ ਲੀਗ ‘ਚ ਬਣੇ ਰਹਿਣ ਲਈ ਜਿੱਤਣਾ ਜ਼ਰੂਰੀ ਸੀ ।

ਇਸ ਲਈ ਦੋਵਾਂ ਹੀ ਟੀਮਾਂ ਨੇ ਦਬਾਅ ਦੇ ਬਾਵਜ਼ੂਦ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਮੈਚ ਦਾ ਅੱਧਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਮੈਚ 24-24 ‘ਤੇ ਬਰਾਬਰ ਵੀ ਹੋਇਆ ਪਰ ਰਾਜਸਥਾਨ ਦੀ ਟੀਮ ਨੇ ਖੇਡ ਨੂੰ ਹੋਰ ਗਰਮਾਉਂਦਿਆਂ ਅੱਧੇ ਸਮੇਂ ਤੱਕ 30-26 ਦਾ ਵਾਧਾ ਹਾਸਲ ਕਰ ਲਿਆ ਅੱਧੇ ਸਮੇਂ ਤੋਂ ਬਾਅਦ ਦੋਵਾਂ ਟੀਮਾਂ ਨੇ ਖੇਡ ਨੂੰ ਸਿਖ਼ਰਾਂ ‘ਤੇ ਪਹੁੰਚਾਇਆ ਤੇ ਇੱਕ ਵਾਰ ਫਿਰ ਮੁਕਾਬਲਾ 33-33 ਦੇ ਅੰਕਾਂ ‘ਤੇ ਬਰਾਬਰ ਹੋਇਆ ਮੈਚ ਜਿਉਂ-ਜਿਉਂ ਸਮਾਪਤੀ ਵੱਲ ਵਧਿਆ ਤਾਂ ਰੋਮਾਂਚ ਵੀ ਵਧਦਾ ਗਿਆ ਸਕੋਰ ਇੱਕ ਵਾਰ ਫਿਰ 47-47 ‘ਤੇ ਬਰਾਬਰ ਹੋਇਆ ਤੇ ਆਖ਼ਰ ਐੱਮਐੱਸਜੀ ਯੂਪੀ ਜਾਂਬਾਜ਼ ਨੇ ਇਹ ਮੈਚ 50-47 ਦੇ ਫਰਕ ਨਾਲ ਆਪਣੇ ਨਾਂਅ ਕਰ ਲਿਆ ਇਸ ਮੈਚ ਵਿੱਚ ਮੈਨ ਆਫ਼ ਦ ਮੈਚ ਰਾਜਸਥਾਨ ਦੀ ਟੀਮ ਦਾ ਖਿਡਾਰੀ ਅਨੁਜ ਰਿਹਾ ।

ਉੱਧਰ ਦੂਜੇ ਮੁਕਾਬਲੇ ਵਿੱਚ ਐੱਮਐੱਸਜੀ ਕਨੈਡੀਅਨ ਕਾਓ ਬੁਆਇਜ਼ ਦੀ ਟੀਮ ਪੂਰੇ ਹੀ ਮੈਚ ‘ਚ ਐੱਮਐੱਸਜੀ ਚੱਕ ਦੇ ਫੱਟੇ ਪੰਜਾਬ ‘ਤੇ ਭਾਰੂ ਰਹੀ ਮੈਚ ਦੌਰਾਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਐੱਮਐੱਸਜੀ ਕੈਨਡੀਅਨ ਕਾਓ ਬੁਆਇਜ ਟੀਮ ਦੇ ਖਿਡਾਰੀ ਕਈ ਸਾਲਾਂ ਤੋਂ ਇਹ ਖੇਡ ਖੇਡਣ ਦਾ ਤਜਰਬਾ ਰੱਖਦੇ ਹੋਣ  ਮੈਚ ਦੇ ਅੱਧੇ ਸਮੇਂ ਤੱਕ ਐੱਮਐੱਸਜੀ ਕੈਨੇਡੀਅਨ ਕਾਓ ਬੁਆਇਜ ਨੇ 40 ਅੰਕ ਜਦੋਂ ਕਿ ਐੱਮਐੱਸਜੀ ਚੱਕ ਦੇ ਫੱਟੇ ਪੰਜਾਬ ਨੇ ਸਿਰਫ 20 ਅੰਕ ਹੀ ਬਣਾਏ ਐੱਮਐੱਸਜੀ ਕਨੈਡੀਅਨ ਕਾਓ ਬੁਆਇਜ ਟੀਮ ਨੇ ਆਪਣੀ ਬੜ੍ਹਤ ਨੂੰ ਲਗਾਤਾਰ ਬਰਕਰਾਰ ਰੱਖਦਿਆਂ ਆਖਰ ‘ਚ ਮੈਚ 75-40 ਦੇ ਫਰਕ ਨਾਲ ਜਿੱਤ ਲਿਆ । ਇਸ ਮੈਚ ਦੇ ਨਾਲ ਹੀ ਪੰਜਾਬ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਮੈਚ ‘ਚ ਮੈਨ ਆਫ਼ ਦਾ ਮੈਚ ਐੱਮਐੱਸਜੀ ਕੈਨੇਡੀਅਨ ਕਾਓ ਬੁਆਇਜ ਟੀਮ ਦਾ ਅੰਮਿਤ ਰਿਹਾ ਜਿਸਨੇ ਆਪਣੀ ਟੀਮ ਲਈ 16 ਅੰਕ ਹਾਸਿਲ ਕੀਤੇ ਪੂਜਨੀਕ ਗੁਰੂ ਜੀ ਵੱਲੋਂ ਮੈਨ ਆਫ਼ ਦ ਮੈਚ ਰਹੇ ਖਿਡਾਰੀਆਂ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇਲੈਕਟ੍ਰਿਕ ਬਾਈਕ ਦੀਆਂ ਚਾਬੀਆਂ ਦੇ ਕੇ ਸਨਮਾਨਿਤ ਕੀਤਾ ਗਿਆ ।