ਤਣਾਅ ਨੂੰ ਖੁਦ ‘ਤੇ ਭਾਰੀ ਨਾ ਪੈਣ ਦਿਓ

Stress, Itself,  Get, Heavy

ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ ‘ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ ‘ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵੀ ਵਿਸ਼ੇ ਦੀ ਚਿੰਤਾ ਤਾਂ ਇੱਕ ਹੱਦ ਤੱਕ ਜੀਵਨ ਨੂੰ ਸਫ਼ਲ ਬਣਾਈ ਰੱਖਣ ਲਈ ਜਰੂਰੀ ਹੈ ਪਰ ਜਦੋਂ ਇਹੀ ਰੋਜ਼ਾਨਾ ਦੀ ਜ਼ਿੰਦਗੀ ਦੀ ਚਿੰਤਾ ਮਨ ‘ਤੇ ਇੱਕ ਭਾਰ ਲੱਗਣ ਲੱਗਦੀ ਹੈ ਅਤੇ ਸਾਨੂੰ ਪ੍ਰੇਸ਼ਾਨ ਕਰਨ ਲੱਗਦੀ ਹੈ ਤਾਂ ਉਹ ਚਿਤਾ ਦਾ ਰੂਪ ਧਾਰਨ ਕਰ ਲੈਂਦੀ ਹੈ ਚਿਤਾ ਤੋਂ ਭਾਵ ਇੱਥੇ ਇਹ ਹੈ ਕਿ ਢੇਰ ਸਾਰੀ ਚਿੰਤਾ ਸਰੀਰ ਨੂੰ ਅੰਦਰ ਹੀ ਅੰਦਰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾਲ ਹੀ ਅਨੇਕਾਂ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਚੱਕਰ ਆਉਣੇ, ਪੇਟ ਦਰਦ, ਅਪੱਚ, ਅਲਸਰ ਤੋਂ ਲੈ ਕੇ ਕੈਂਸਰ ਤੇ ਹੋਰ ਬਿਮਾਰੀਆਂ ਦਾ ਰੂਪ ਲੈਣ ਲੱਗਦੀ ਹੈ। (Stress)

ਅਣਦੇਖੀ ਨਾ ਕਰੋ | Stress

ਜ਼ਿਆਦਾਤਰ ਲੋਕ ਮਾਨਸਿਕ ਵਿਕਾਰਾਂ ਨੂੰ ਮਜ਼ਾਕ ‘ਚ ਟਾਲ ਦਿੰਦੇ ਹਨ, ਜੋ ਬਿਲਕੁਲ ਗਲਤ ਹੈ ਮਾਨਸਿਕ ਵਿਕਾਰਾਂ ਦਾ ਬਦਰੰਗ ਹੋਣ ਤੋਂ ਪਹਿਲਾਂ ਹੱਲ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਦਿਲ ਰੋਗ ਤੋਂ ਲੈ ਕੇ ਬ੍ਰੇਨ ਟਿਊਮਰ, ਸ਼ੂਗਰ, ਗਠੀਆ ਵਰਗੀਆਂ ਭਿਆਨਕ ਬਿਮਾਰੀਆਂ ਦਾ ਰੂਪ ਲੈ ਸਕਦੇ ਹਨ ਜੋ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਉਂਜ ਇਹ ਸੱਚਾਈ ਵੀ ਹੈ ਕਿ ਚਿੰਤਾ ਤੋਂ ਬਚਿਆ ਜਾਣਾ ਵੀ ਬਹੁਤ ਮੁਸ਼ਕਿਲ ਕੰਮ ਹੈ ਇੱਕ ਨਵੀਂ ਖੋਜ ਅਨੁਸਾਰ ਚਿੰਤਾ ਜਾਂ ਤਣਾਅ ਤੋਂ ਬਚਿਆ ਜਾ ਸਕਦਾ ਹੈ ਬਸ਼ਰਤੇ ਉਨ੍ਹਾਂ ਨੂੰ ਤੁਸੀਂ ਕਿਹੜੇ ਢੰਗ ਨਾਲ ਲੈਂਦੇ ਹੋ? (Stress)

ਤਣਾਅ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ | Stress

ਤਣਾਅ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੈ? ਉਨ੍ਹਾਂ ਤਮਾਮ ਚਿੰਤਾਂਵਾਂ ਨੂੰ ਲੈ ਕੇ ਹੋਰ ਵੀ ਚਿੰਤਾ ਬਣਾਉਣ ਜਾਂ ਉਸ ‘ਤੇ ਪਾਰ ਪਾਉਣ ਦਾ? ਜੇਕਰ ਤੁਸੀਂ ਸਮਝਦਾਰੀ ਨਾਲ ਚਿੰਤਾਂਵਾਂ ਜਾਂ ਸਮੱਸਿਆਵਾਂ ਨੂੰ ਹੱਲ ਕਰਦੇ ਹੋ, ਤਾਂ ਤਣਾਅ ‘ਤੇ ਜਿੱਤ ਹਾਸਲ ਕਰ ਸਕਦੇ ਹੋ ਜ਼ਿਆਦਾਤਰ ਚਿੰਤਾ ਜਾਂ ਤਣਾਅ ਦੀ ਸਥਿਤੀ ‘ਚ ਘਰ ‘ਚ ਸਭ ਤੋਂ ਵੱਖ ਰਹਿਣਾ, ਕਿਸੇ ਨਾਲ ਵੀ ਗੱਲ ਨਾ ਕਰਨਾ, ਕੋਈ ਕੰਮ ਨਾ ਕਰਨਾ ਤੇ ਇੱਕ ਨੁੱਕਰੇ ਪਏ ਰਹਿਣ ਦੀ ਆਦਤ ਹੁੰਦੀ ਹੈ ਦਿਨ ਦੀਆਂ ਚਿੰਤਾਂਵਾਂ ਨਾਲ ਥੱਕਣ ਤੋਂ ਬਾਅਦ ਘਰ ‘ਚ ਵੱਖ ਰਹਿਣਾ ਸਿਹਤ ਤੇ ਦਿਲ ਦੋਵਾਂ ਲਈ ਨੁਕਸਾਨਦੇਹ ਹੈ ਇਸ ਲਈ ਜਦੋਂ ਵੀ ਤਣਾਅ ਹੋਵੇ, ਇਸ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ, ਇਹ ਕਈ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਹੈ।

ਰਿਲੈਕਸ ਹੋਣ ਦਾ ਕਰੋ ਅਭਿਆਸ | Stress

ਚਿੰਤਾ, ਤਣਾਅ ਦਾ ਕਾਰਨ, ਵਾਤਾਵਰਨ ਨਾ ਹੋ ਕੇ ਵਿਸ਼ੇ ਨੂੰ ਵੇਖਣ ਦੇ ਨਜ਼ਰੀਏ ‘ਤੇ ਨਿਰਭਰ ਕਰਦਾ ਹੈ ਜ਼ਿੰਦਗੀ ‘ਚ ਸਮਰੱਥਾ ਤੋਂ ਜ਼ਿਆਦਾ ਉਮੀਦ ਕਰਨਾ ਅਤੇ ਉਮੀਦ ਅਨੁਸਾਰ ਨਤੀਜਾ ਨਾ ਮਿਲਣਾ ਜ਼ਿਆਦਾਤਰ ਤਣਾਅ ਦਾ ਕਾਰਨ ਹੁੰਦਾ ਹੈ ਅਜਿਹੇ ‘ਚ ਆਦਤ ਬਦਲੋ, ਤੁਹਾਡੀ ਗੱਲ, ਵਿਚਾਰ ਸਪੱਸ਼ਟ ਅਤੇ ਸਾਫ-ਸੁਥਰੇ ਪ੍ਰਗਟ ਕਰਨ ਦੀ ਤਣਾਅ ਜਾਂ ਚਿੰਤਾ ਨੂੰ ਘਰੇ ਜਾਂ ਕਰੀਬੀ ਦੋਸਤਾਂ ਨਾਲ ਗੱਲ ਕਰਕੇ ਘੱਟ ਕੀਤਾ ਜਾ ਸਕਦਾ ਹੈ ਅੱਧੇ ਤੋਂ ਜ਼ਿਆਦਾ ਮਾਨਸਿਕ ਤਣਾਵਾਂ ਤੋਂ ਛੁਟਕਾਰਾ ਕਈ ਮਨੋਚਿਕਿਤਸਾ ਪ੍ਰਣਾਲੀਆਂ ਨਾਲ ਪਾਇਆ ਜਾ ਸਕਦਾ ਹੈ ਇਨ੍ਹਾਂ ‘ਚ ਬਾਇਓ ਫੀਡਬੈਕ, ਰਿਲੈਕਸੇਸ਼ਨ, ਹਿਪਨੋਸਿਸ ਅਤੇ ਸਾਈਕੋਥੈਰੇਪੀ ਮੁੱਖ ਹਨ।