ਡਾਵਾਂਡੋਲ ਕਾਨੂੰਨ ਪ੍ਰਬੰਧ

ਪੰਜਾਬ ‘ਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਖਾਸਕਰ ਸਿਆਸੀ ਬਦਲੇਖੋਰੀ ਤਹਿਤ ਵਾਪਰ ਰਹੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਇਸੇ ਤਰ੍ਹਾਂ ਗੈਂਗਵਾਰ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਚੋਰੀਆਂ, ਡਾਕੇ ਜਿਉਂ ਦੇ ਤਿਉਂ ਜਾਰੀ ਹਨ ਬੀਤੇ ਮੰਗਲਵਾਰ ਚੰਡੀਗੜ੍ਹ ਨੇੜਲੇ ਇਲਾਕੇ ‘ਚ ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ਦੀ ਕੈਸ਼ ਵੈਨ ‘ਚੋਂ ਇੱਕ ਕਰੋੜ ਰੁਪਏ ਤੋਂ ਵੱਧ ਰਾਸ਼ੀ ਲੁੱਟ ਲਈ ਅਗਲੇ ਦਿਨ ਹੀ ਮਲੋਟ ਇਲਾਕੇ ‘ਚ ਬੈਂਕ ਲੁੱਟਿਆ ਗਿਆ ਹਾਲਾਤਾਂ ਨੂੰ ਵੇਖਦਿਆਂ ਲੱਗਦਾ ਹੈ ਕਿ ਸੂਬੇ ‘ਚ ਕਿਸੇ ਤਰ੍ਹਾਂ ਦੀ ਗੁਣਾਤਮਕ ਸਿਆਸੀ ਤਬਦੀਲੀ ਨਹੀਂ ਆਈ ਅਫਸਰ ਅਜੇ ਆਪ-ਹੁਦਰੀਆਂ ਤੋਂ ਬਾਜ ਨਹੀਂ ਆ ਰਹੇ ਰੋਜਾਨਾ ਹੀ ਕਾਂਗਰਸੀ ਵਿਧਾਇਕ ਇਹ ਸ਼ਿਕਾਇਤਾਂ ਲੈ ਕੇ ਮੁੱਖ ਮੰਤਰੀ ਨੂੰ ਮਿਲ ਰਹੇ ਹਨ।

ਕਿ ਅਫ਼ਸਰ ਉਹਨਾਂ ਦੀ ਸੁਣ ਹੀ ਨਹੀਂ ਰਹੇ ਭਾਵੇਂ ਕਾਂਗਰਸੀ ਵਿਧਾਇਕ ਦੀ ਸ਼ਿਕਾਇਤ ‘ਚ ਮਨਮਰਜੀ ਨਾ ਚੱਲਣ ਦਾ ਵੀ ਦਰਦ ਹੋ ਸਕਦਾ ਹੈ ਫਿਰ ਵੀ ਸ਼ਾਸਨ-ਪ੍ਰਸ਼ਾਸਨ ‘ਚ ਪੈਦਾ ਹੋ ਰਹੀ ਖਾਈ ਤੰਤਰ ‘ਚ ਕਿਸੇ ਨਾ ਕਿਸੇ ਖਰਾਬੀ ਨੂੰ ਉਜਾਗਰ ਕਰਦੀ ਹੈ ਦੁਜੇ ਪਾਸੇ ਪੁਲਿਸ ਦੀ ਜਾਂਚ ਦਾ ਢਾਂਚਾ ਵੀ ਡਾਵਾਂਡੋਲ ਹੈ ਮੌੜ ਬੰਬ ਕਾਂਡ, ਨਾਮ ਚਰਚਾ ਘਰ ਜੁਗੇੜਾ ‘ਚ ਦੋ ਡੇਰਾ ਪ੍ਰ੍ਰੇਮੀਆਂ ਦਾ ਕਤਲ ਆਰਐੱਸਐਸ ਆਗੂ ਜਗਦੀਸ਼ ਗਗਨੇਜਾ ਤੇ ਨਾਮਧਾਰੀ ਪੰਥ ਦੀ ਮਾਤਾ ਚੰਦ ਕੌਰ ਦਾ ਕਤਲ ਸਮੇਤ ਅਣਗਿਣਤ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਬਾਰੇ ਅਧਿਕਾਰੀ ਜਾਂਚ ਹੋਰ ਰਹੀ ਹੈ ਦੀ ਰੱਟ ਲਾ ਰਹੇ ਹਨ ਬਹੁਤ ਸਾਰੇ ਦਰਦਨਾਕ ਮਸਲੇ, ਜੋ ਪਿਛਲੇ ਸਾਲਾਂ ‘ਚ ਛਾਏ ਰਹੇ, ਉਹਨਾਂ ਦੀ ਜਾਂਚ ਲਗਭਗ ਬੰਦ ਵਾਂਗ ਹੀ ਹੋ ਗਈ ਹੈ।

ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਪੁਲਿਸ ਪ੍ਰਬੰਧ ‘ਚ ਸੁਧਾਰ ਨਾਂਅ ਦੀ ਕੋਈ ਚੀਜ ਨਹੀਂ ਸਿਆਸੀ ਇੱਛਾ ਸ਼ਕਤੀ ਵੀ ਸਿਰਫ਼ ਕਾਂਗਜਾਂ ਤੱਕ ਸੀਮਤ ਰਹਿ ਗਈ ਹੈ  ਮੁੱਖ ਮੰਤਰੀ ਨੇ ਵੀਆਈਪੀ ਵਿਅਕਤੀਆਂ ਨੂੰ ਮਿਲੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ‘ਚ ਵੱਡੀ ਕਟੌਤੀ ਕੀਤੀ ਹੈ  ਪੁਲਿਸ ਮੁਲਾਜ਼ਮਾਂ ਦੀ ਥਾਣਿਆਂ ‘ਚ ਤਾਇਨਾਤੀ ਵਧੀ ਹੋਣ ਦੇ ਬਾਵਜੂਦ ਅਪਰਾਧੀ ਬੇਖੌਫ਼ ਹਨ  ਹਾਲਾਂਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਵੱਡੇ ਖੁਲਾਸੇ ਹੋਏ ਤੇ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਤੱਕ ਦੇ ਨਾਂਅ ਆ ਗਏ ਸਨ ÎਿÂੱਕ ਮੰਤਰੀ ਨੂੰ ਅਸਤੀਫ਼ਾ ਵੀ ਦੇਣਾ ਪਿਆ ਹੁਣ ਸਰਕਾਰ ਨੇ ਨਸ਼ੇ ਖਿਲਾਫ਼ ਮੁਹਿੰਮ ਚਲਾਉਣ ਦਾ ਦਾਅਵਾ ਕੀਤਾ ਹੈ।

ਪਰ ਅਜੇ ਤੱਕ ਕਿਸੇ ਵੱਡੀ ਮੱਛੀ ਦੇ ਕਾਬੂ ਆਉਣ ਦੀ ਕੋਈ ਰਿਪੋਰਟ ਨਹੀਂ ਦਰਅਸਲ ਪੁਲਿਸ ਕਦੇ ਵੀ ਖੁਦਮੁਖਤਿਆਰ ਹੋ ਕੇ ਕੰਮ ਨਹੀਂ ਕਰ ਸਕੀ ਸੱਤਾਧਾਰੀ ਪਾਰਟੀ ਦੇ ਆਗੂ ਪੁਲਿਸ ਦੀ ਪ੍ਰਵਾਹ ਨਾ ਕਰਦਿਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਇਹੀ ਕੁਝ ਅਕਾਲੀ ਭਾਜਪਾ ਸਰਕਾਰ ‘ਚ ਹੁੰਦਾ ਰਿਹਾ ਜਦੋਂ ਕੁੱਟ ਵੀ ਅਕਾਲੀ ਜਾਂਦੇ ਤੇ ਪਰਚਾ ਵੀ ਕੁੱਟੇ ਜਾਣ ਵਾਲੇ ਵਿਅਕਤੀ ‘ਤੇ ਹੋ ਜਾਂਦਾ ਲੋਕਤੰਤਰ ‘ਚ ਅਜਿਹੀਆਂ ਘਟਨਾਵਾਂ ਸਰਕਾਰ ਦੇ ਅਕਸ ਨੂੰ ਧੁੰਦਲਾ ਕਰਦੀਆਂ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਆਗੂਆਂ ਨੂੰ ਸੰਜਮ ਵਰਤਣ ਤੇ ਕਾਨੂੰਨ ਦੀ ਹੱਦ ‘ਚ ਰਹਿਣ ਦੀ ਸਖ਼ਤ ਹਦਾਇਤ ਕਰਨ ਕਿਸੇ ਸੱਤਾਧਾਰੀ ਪਾਰਟੀ ਦੀ ਸਫ਼ਲਤਾ ਸੂਬੇ ਨੂੰ ਵਿਕਾਸ ਤੇ ਕਾਨੂੰਨ ਪ੍ਰਬੰਧਾਂ ਪੱਖੋਂ ਮਜ਼ਬੂਤ ਬਣਾਉਂਦੀ ਹੈ ਨਾ ਕਿ ਵਿਰੋਧੀ ਆਗੂਆਂ ਨਾਲ ਹਿਸਾਬ ਬਰਾਬਰ ਕਰਨਾ।