ਜੇਜੇਪੀ-ਬਸਪਾ ਮਿਲ ਕੇ ਲੜਨਗੇ ਹਰਿਆਣਾ ਵਿਧਾਨ ਸਭਾ ਚੋਣਾਂ

JJP-BSP, Contest Haryana, Assembly Elections

25 ਸਤੰਬਰ ਨੂੰ ਗਠਜੋੜ ਇਤਿਹਾਸਕ ਕਰਾਂਗੇ ਰੈਲੀ

ਭਾਜਪਾ ਦੇ ਸ਼ਾਸਨ ‘ਚ ਜਨਤਾ ਪ੍ਰੇਸ਼ਾਨ : ਬਸਪਾ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ

ਹਰਿਆਣਾ ‘ਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵਿਧਾਨ ਸਭਾ ਚੋਣਾਂ ਲਈ ਗਠਜੋੜ ਦਾ ਐਲਾਨ ਕਰਦਿਆਂ ਕ੍ਰਮਵਾਰ 50 ਤੇ 40 ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਜੇਜੇਪੀ ਆਗੂ ਤੇ ਸਾਬਕਾ ਸਾਂਸਦ ਦੁਸ਼ਯੰਤ ਚੌਟਾਲਾ ਤੇ ਬਸਪਾ ਦੇ ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਸਾਂਸਦ ਸਤੀਸ਼ ਚੰਦਰ ਮਿਸ਼ਰਾ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ‘ਚ ਗਠਜੋੜ ਦਾ ਐਲਾਨ ਕੀਤਾ ਚੌਟਾਲਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਜੇਜੇਪੀ ਤੇ ਬਸਪਾ ਮਿਲ ਕੇ ਲੜਨਗੀਆਂ ਇਹ ਗਠਜੋੜ ਪ੍ਰਦੇਸ਼ ਦੀ ਸਿਆਸਤ ‘ਚ ਨਵਾਂ ਬਦਲਾਅ ਲਿਆਏਗਾ ਤੇ ਸਰਕਾਰ ਬਣਾਵੇਗਾ ਮਿਸ਼ਰਾ ਨੇ ਕਿਹਾ ਕਿ ਗਠਜੋੜ ਸਬੰਧੀ ਦੋਵਾਂ ਪਾਰਟੀਆਂ ਦਰਮਿਆਨ ਕਈ ਦੌਰ ਦੀ ਗੱਲਬਾਤ ਹੋਈ

ਦੋਵਾਂ ਪਾਰਟੀਆਂ ਦੇ ਬਾਕੀ ਆਗੂਆਂ ਦੇ ਡੂੰਘੇ ਵਿਚਾਰ ਵਟਾਂਦਰੇ ਤੇ ਸਹਿਮਤੀ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਤੇ ਜੇਜੇਪੀ ਸੰਸਥਾਪਕ ਡਾ. ਅਜੈ ਸਿੰਘ ਚੌਟਾਲਾ ਨੇ ਗਠਜੋੜ ਨੂੰ ਹਰੀ ਝੰਡੀ ਦਿੱਤੀ ਉਨ੍ਹਾਂ ਕਿਹਾ ਕਿ ਲੋਕ ਰਾਜ ‘ਚ ਭਾਜਪਾ ਦੇ ਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਹਨ ਤੇ ਉਨ੍ਹਾਂ ਬਦਲਾਅ ਦਾ ਮਨ ਬਣਾ ਲਿਆ ਹੈ ਉਨ੍ਹਾਂ ਕਿਹਾ ਕਿ ਕਿਹੜੀ ਪਾਰਟੀ ਕਿਸ ਸੀਟ ‘ਤੇ ਚੋਣ ਲੜੇਗੀ, ਇਸ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ ਚੌਟਾਲਾ ਨੇ ਕਿਹਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀਲਾਲ ਦੀ ਜਯੰਤੀ 25 ਸਤੰਬਰ ਦੇ ਦਿਨ ਜੇਜੇਪੀ-ਬਸਪਾ ਗਠਜੋੜ ਮਿਲ ਕੇ ਪ੍ਰਦੇਸ਼ ‘ਚ ਇਤਿਹਾਸਕ ਰੈਲੀ ਕਰੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।