ਜੀਐੱਸਟੀ ਨਾਲ ਜੁੜੇ ਸ਼ੰਕੇ ਦੂਰ ਕਰੇ ਸਰਕਾਰ

ਇੱਕ ਜੁਲਾਈ ਤੋਂ ਪੂਰੇ ਦੇਸ਼ ‘ਚ ਜੀਐੱਸ ਟੀ ਭਾਵ ਗੁਡਸ ਐਂਡ ਸਰਵਿਸਿਜ਼ ਟੈਕਸ ਲਾਗੂ ਹੋਵੇਗਾ ਇਸ ਲਈ ਹੁਣ ਸਿਰਫ਼ 12 ਦਿਨਾਂ ਦਾ ਸਮਾਂ ਬਚਿਆ ਹੈ ਫਿਰ ਵੀ ਵਪਾਰੀਆਂ ਅੰਦਰ ਜੀਐਸਟੀ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੇ ਜੀਐਸਟੀ ਨੂੰ  ਜ਼ਮੀਨੀ ਤੌਰ ‘ਤੇ ਲਾਗੂ ਕਰਵਾਉਣ ਲਈ ਸ਼ਾਸਨ-ਪ੍ਰਸ਼ਾਸਨ ਪੱਧਰ ‘ਤੇ ਜੰਗੀ  ਤਿਆਰੀਆਂ ਜੋਰਾਂ ‘ਤੇ ਹਨ ਦੂਜੇ ਪਾਸੇ ਦੇਸ਼ ਭਰ ‘ਚ ਵਪਾਰਕ ਸੰਗਠਨ ਜੀਐਸਟੀ ਦਾ ਵਿਰੋਧ ਕਰ ਰਹੇ ਹਨ ਕਿ ਅਜੇ ਤੱਕ ਉਸਦੀਆਂ ਦਰਾਂ ਤੇ ਸਬੰਧਤ  ਕਾਰਜ ਪ੍ਰਣਾਲੀ ਨੂੰ ਲੈ ਕੇ ਜਬਰਦਸਤ ਬੇਭਰੋਸਗੀ ਹੈ ਸਰਕਾਰੀ ਤੌਰ ‘ਤੇ ਮੀਟਿੰਗਾਂ, ਚਰਚਾਵਾਂ  ਤੇ ਇਸ਼ਤਿਹਾਰਾਂ ਜ਼ਰੀਏ ਜੀਐਸਟੀ ਸਬੰਧੀ ਤਮਾਮ ਸ਼ੰਕਿਆਂ ਦੇ ਨਿਵਾਰਣ ਦੇ ਯਤਨਾਂ ਦੇ ਬਾਵਜ਼ੂਦ ਵਪਾਰੀਆਂ ਦੇ ਇੱਕ ਵੱਡੇ ਸਮੂਹ ‘ਚ ਜੀਐਸਟੀ ਨੂੰ ਲੈ ਕੇ ਸ਼ੰਕਾਵਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ

ਇਹ ਸਕਾਰਾਤਮਕ ਸੁਨੇਹਾ ਤੇ ਚੰਗੀ ਗੱਲ ਹੈ ਕਿ ਜੀਐਸਟੀ ਕਾਉਂਸਿਲ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਦਰਾਂ ‘ਚ ਸੋਧ ਕਰਨ ਦੀ ਪ੍ਰਕਿਰਿਆ ਅਪਣਾਈ ਹੈ ਸ਼ੁਰੂ ‘ਚ ਜੋ ਦਰਾਂ ਤੇ ਰਸਮੀ ਐਲਾਨ ਹੋਏ ਉਹ ਆਸ ਤੋਂ ਉਲਟ ਜ਼ਿਆਦਾ ਤਾਂ ਸਨ ਹੀ ਉਨ੍ਹਾਂ ਕਾਰਨ ਵਪਾਰ-ਉਦਯੋਗ ਜਗਤ ਨੂੰ ਆਉਣ ਵਾਲਾ ਸਮਾਂ ਝੰਜਟਾਂ ਨਾਲ ਭਰਿਆ ਨਜ਼ਰ ਆਉਣ ਲੱਗਿਆ ਹੈ  ਜੀਐਸਟੀ ਨੂੰ ਲੈ ਕੇ ਅਜੇ ਵੀ ਗਲਤਫ਼ਹਿਮੀਆਂ ਤੇ ਬੇਨਿਯਮੀਆਂ ਹਨ, ਉਹ ਕਾਬਿਲੇ ਗੌਰ ਹੈ ਵੱਖ-ਵੱਖ ਚੀਜ਼ਾਂ ‘ਤੇ ਲਾਈਆਂ  ਗਈਆਂ ਜੀਐਸਟੀ ਦਰਾਂ ਜਬਰਦਸਤੀ ਥੋਪੀਆਂ ਗਈਆਂ ਤਾਂ ਫਾਇਦੇ ਦੀ ਬਜਾਇ ਨੁਕਸਾਨ ਹੋ ਸਕਦਾ ਹੈ ਇਸੇ ਤਰ੍ਹਾਂ ਜੀਐਸਟੀ ਕਾਰਨ ਜੇ ਕਰ ਹਿਸਾਬ-ਕਿਤਾਬ   ਦੀਆਂ ਨਵੀਆਂ – ਨਵੀਆਂ ਦਿੱਕਤਾਂ ਸਾਹਮਣੇ ਆਈਆਂ, ਤਾਂ ਵਪਾਰ ਤੇ ਉਦਯੋਗ-ਜਗਤ ਇਸਦਾ ਸਮਰੱਥਨ ਨਹੀਂ ਕਰੇਗਾ, ਵਰਗੀ ਉਮੀਦ ਲਾਈ ਜਾ ਰਹੀ ਸੀ

ਮੁਨੀਮ ਰੱਖਣੇ ਪੈਣਗੇ

ਉਦਯੋਗ ਜਗਤ ਤਾਂ ਜੀਐਸਟੀ ਨੂੰ ਲੈ ਕੇ ਪਾਸੇ ਖੜ੍ਹਾ ਨਜ਼ਰ ਆ ਰਿਹਾ ਹੈ ਪਰੰਤੂ ਛੋਟੇ ਤੇ ਮੱਧ ਸ੍ਰੇਣੀ ਦੇ ਵਪਾਰੀਆਂ ‘ਚ ਇਸ ਗੱਲ ਦਾ ਡਰ ਹੈ ਕਿ ਮਹੀਨੇ ਭਰ ‘ਤੇ ਤਿੰਨ ਬਾਰ ਰਿਟਰਨ ਭਰਨ ਦੇ ਝੰਝਟ ‘ਚ ਉਨ੍ਹਾਂ ਦਾ ਸਮਾਂ ਬਰਬਾਦ ਹੋਵੇਗਾ ਛੋਟੇ-ਛੋਟੇ ਕਾਰੋਬਾਰੀ ਜੋ ਆਪਣਾ ਹਿਸਾਬ-ਕਿਤਾਬ ਖੁਦ ਤਿਆਰ ਕਰਦੇ ਹਨ, ਇਸ ਗੱਲੋਂ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਮੁਨੀਮ  ਰੱਖਣੇ ਪੈਣਗੇ, ਜਿਸ ਨਾਲ ਖਰਚਾ ਵਧੇਗਾ ਵੱਖ-ਵੱਖ ਉਤਪਾਦਾਂ ‘ਤੇ ਵੱਖ-ਵੱਖ ਜੀਐਸਟੀ ਦੀਆਂ ਦਰਾਂ ਵੀ ਵਪਾਰੀ ਵਰਗ ਨੂੰ ਚਿੰਤਾ ‘ਚ ਪਾ ਰਹੀਆਂ ਹਨ ਮੌਜ਼ੂਦਾ ਸਮੇਂ ਵਪਾਰੀ ਵੈਟ ਵਗੈਰਾ ਦੀ ਜੋ ਡਿਟੇਲ ਭਰਦਾ ਹੈ, ਉਹ ਮਹੀਨੇਵਾਰ ਜਾਂ ਤਿਮਾਹੀ ਹੁੰਦੀ ਹੈ ਮਹੀਨੇ ‘ਚ ਤਿੰਨ ਵਾਰ ਵਿਕਰੀ ਦਾ ਬਰੀਕ ਹਿਸਾਬ ਰੱਖਣਾ ਯਕੀਨਨ ਪਰੇਸ਼ਾਨੀ ਤਾਂ ਹੈ

ਵੱਡੇ ਅਦਾਰੇ ਤਾਂ ਸਥਾਈ ਮੁਨੀਮ ਰੱਖਦੇ ਹਨ ਪਰੰਤੂ ਜ਼ਿਆਦਾਤਰ ਛੋਟੇ ਵਪਾਰੀ ਪੱਕੇ ਤੌਰ ‘ਤੇ ਮੁਨੀਮ ਨਹੀਂ ਰੱਖਦੇ, ਜੋ ਜੀਐਸਟੀ  ਲਾਗੂ ਹੋਣ ਪਿੱਛੋਂ ਜ਼ਰੂਰੀ ਹੋ ਜਾਵੇਗਾ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਜੀਐਸਟੀ ਨਾਲ ਜ਼ਿਆਦਾਤਰ ਉਪਭੋਗਤਾ ਵਸਤੂਆਂ ਸਸਤੀਆਂ ਹੋ ਜਾਣਗੀਆਂ ਵਪਾਰੀ ਨੂੰ ਲੱਗ ਰਿਹਾ ਹੈ ਕਿ ਅਜਿਹੀਆਂ ਚੀਜ਼ਾਂ ਦਾ ਜੋ ਸਟਾਕ ਉਸ ਕੋਲ ਹੈ, ਉਸਦੀ ਵਿਕਰੀ ‘ਤੇ ਹੋਣ ਵਾਲੇ ਘਾਟੇ ਦੀ ਪੂਰਤੀ ਕਿਵੇਂ ਹੋਵੇਗੀ? ਇਹੀ ਵਜ੍ਹਾ ਹੈ ਕਿ ਲੰਘੇ ਇੱਕ ਡੇਢ ਮਹੀਨੇ ਤੋਂ ਉਪਭੋਗਤਾ ਬਜ਼ਾਰ ‘ਚ ਮੰਦਾ ਹੈ ਵਪਾਰੀ ਮੌਜ਼ੂਦਾ ਸਟਾਕ ਖਤਮ ਕਰਨ ‘ਚ ਲੱਗਾ ਹੇ ਖੁਦਰਾ ਮਹਿੰਗਾਈ ਦੀ ਦਰ ਘਟ ਕੇ 2.18 ਫੀਸਦੀ ਆਉਣ ਦੀ ਵਜ੍ਹਾ ਕਾਰਨ ਉਪਭੋਗਤਾ ਬਜਾਰ ‘ਚ  ਹਲਚਲ ਨਾ ਹੋਣਾ ਹੀ ਹੈ

ਬਦਲਾਅ ਨੂੰ ਅਸਾਨੀ ਨਾਲ ਸਵੀਕਾਰ ਨਾ ਕਰਨ ਵਾਲਾ

ਅਜੇ ਤੱਕ ਬਹੁਤ ਵੱਡਾ ਵਰਗ ਇਹ ਮੰਨ ਕੇ ਚੱਲ ਰਿਹਾ ਹੇ ਕਿ ਜੀਐਸਟੀ  ਇਸ ਸਾਲ ਸ਼ਾਇਦ ਹੀ ਲਾਗੂ ਹੋ ਸਕੇਗਾ ਇਸ ਕਾਰਨ ਕਈਆਂ ਨੇ ਤਾਂ ਉਸ ਲਈ  ਰਜਿਸਟ੍ਰੇਸ਼ਨ ਤੱਕ ਨਹੀਂ ਕਰਵਾਇਆ ਉਂਜ ਵੀ ਆਮ ਭਾਰਤੀ ਦਾ ਚਰਿੱਤਰ ਅਜਿਹੀਆਂ ਗੱਲਾਂ ‘ਚ ਆਖਰੀ ਮੌਕੇ ਦਾ ਇੰਤਜ਼ਾਰ ਕਰਨ ਤੇ ਪ੍ਰਚੱਲਤ ਪ੍ਰਣਾਲੀ  ‘ਚ ਕਿਸੇ ਵੀ ਤਰ੍ਹਾਂ ਦੇ ਵੱਡੇ ਬਦਲਾਅ ਨੂੰ ਅਸਾਨੀ ਨਾਲ ਸਵੀਕਾਰ ਨਾ ਕਰਨ ਵਾਲਾ ਹੈ ਇਹੀ ਕਾਰਨ ਹੈ ਕਿ ਸਮੁੱਚਾ ਵਪਾਰੀ ਵਰਗ ਜੀਐਸਟੀ ਨੂੰ ਟਲਵਾਉਣ ਲਈ ਯਤਨਸ਼ੀਲ ਹੈ ਕੇਂਦਰ ਸਰਕਾਰ ਇਸਨੂੰ ਇੱਕ ਜੁਲਾਈ ਤੋਂ ਲਾਗੂ ਕਰਦੀ ਹੈ ਜਾਂ ਇੱਕ ਸਤੰਬਰ ਤੋਂ ਇਸ ਨੂੰ ਲੈ ਕੇ ਫੈਲੀ ਬੇਭਰੋਸਗੀ ਅਜੇ ਖਤਮ ਨਹੀਂ ਹੋਈ ਹੈ ਸਰਕਾਰ ਵੀ ਜਾਣਦੀ ਹੈ ਕਿ ਜੇਕਰ ਉਸਨੇ ਆਪਣੇ ਵੱਲੋਂ ਮਿਤੀ ਵਧਾਉਣ ਦਾ ਸੰਕੇਤ ਹੁਣੇ ਦੇ ਦਿੱਤਾ ਤਾਂ ਕਾਰੋਬਾਰੀ ਵਰਗ ਫ਼ੇਰ ਠੰਢਾ ਪੈ ਜਾਵੇਗਾ

ਜੀਐਸਟੀ  ਨੂੰ ਲਾਗੂ ਕਰਨਾ ਯਕੀਨਨ ਬੜਾ ਮੁਸ਼ਕਲ ਹੈ ਪੂਰੇ ਦੇਸ਼ ‘ਚ ਇੱਕੋ ਪ੍ਰਣਾਲੀ ਲਾਗੂ ਕਰਨਾ ਅਸਾਨ ਨਹੀਂ ਹੋਵੇਗਾ ਭਾਰਤ ‘ਚ ਬਿਨਾ ਬਿਲ ਹੋਣ ਵਾਲਾ ਵਪਾਰ ਵੀ ਬਹੁਤ ਵੱਡਾ ਹੈ ਅਜਿਹੇ ਵਪਾਰੀ ਹਿਸਾਬ-ਕਿਤਾਬ ਰੱਖਣਗੇ ਇਹ ਆਸ ਸੌ ਫੀਸਦੀ ਸ਼ਾਇਦ ਹੀ ਪੂਰੀ ਹੋਵੇ ਪਰੰਤੂ ਸਰਕਾਰ ਦਾ ਇਹ ਸੋਚਣਾ ਗਲਤ ਨਹੀਂ ਹੈ ਕਿ ਇੱਕ ਵਾਰ ਜਿਉਂ ਹੀ ਜੀਐਸਟੀ  ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਉਦੋਂ ਹੀ  ਮਾਲੀਆ ਵਧੇਗਾ ਅਤੇ ਚੋਰੀ ‘ਤੇ ਵੀ ਕਾਫ਼ੀ ਹੱਦ ਤੱਕ ਲਗਾਮ ਲੱਗ ਸਕੇਗੀ ਪਰੰਤੂ ਫ਼ਿਲਹਾਲ ਜੋ ਹਾਲਾਤ ਹਨ ਉਨ੍ਹਾਂ ‘ਚ ਵਪਾਰੀ  ਜਗਤ ਸਰਕਾਰ ਦੇ ਇਸ ਕਦਮ ਦੇ ਵਿਰੁੱਧ ਖੜ੍ਹਾ ਨਜ਼ਰ ਆ ਰਿਹਾ ਹੈ, ਤਾਂ ਉਸਦੀ ਵਜ੍ਹਾ ਸਿਰਫ ਝੰਜਟ ਹਨ, ਜਿਨ੍ਹਾਂ ਕਾਰਨ ਛੋਟੇ ਤੇ ਵਿਚਕਾਰਲੇ ਕਿਸਮ ਦੇ ਕਾਰੋਬਾਰੀ ਬੇਵਜ੍ਹਾ ਉਲਝ ਕੇ ਰਹਿ ਜਾਣਗੇ

ਮੰਤਰੀ ਅਰੁਣ ਜੇਟਲੀ

ਭਾਵੇਂ ਕੁਝ ਮਾਮਲਿਆਂ ‘ਚ ਕਾਉਂਸਿਲ ਤੇ ਵਿੱਤ ਮੰਤਰੀ ਅਰੁਣ ਜੇਟਲੀ ਅਜੇ ਤੱਕ ਕਾਫ਼ੀ ਸਖ਼ਤ ਬਣੇ ਹੋਏ ਹਨ ਪਰੰਤੂ ਚਾਰੇ ਪਾਸਿਓਂ ਪੈ ਰਹੇ ਦਬਾਅ ਕਾਰਨ ਜੀਐਸਟੀ ਨੂੰ ਸਰਲ ਤੇ ਉਪਯੋਗੀ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਉਧਰ ਬੈਂਕਿੰਗ ਉਦਯੋਗ ਨੇ ਵੀ 1 ਜੁਲਾਈ ਤੱਕ ਜੀਐਸਟੀ ਦੀ ਕਾਰਜ ਪ੍ਰਣਾਲੀ ਨਾਲ ਤਾਲਮੇਲ ਬਣਾਉਣ ਦੀਆਂ ਤਿਆਰੀਆਂ ਨਾ ਹੋਣ ਦੇ ਨਾਂਅ ‘ਤੇ ਇਸ ਨੂੰ ਅੱਗੇ ਖਿਸਕਾਉਣ ਦੀ ਮੰਗ ਕੀਤੀ ਹੈ ਬੰਗਾਲ ਸਮੇਤ ਕੁਝ ਸੂਬੇ ਵੀ ਅਜਿਹਾ ਚਾਹੁੰਦੇ ਹਨ

ਇਹ ਦੇਖਦਿਆਂ ਜਲਦਬਾਜ਼ੀ ਕਰਨ ਦੀ ਬਜਾਇ ਸਰਕਾਰ ਉਸਨੂੰ ਪੁਰੀ ਤਿਆਰੀ ਤੋਂ ਬਾਦ ਲਾਗੂ ਕਰੇ ਤਾਂ ਹੀ ਸਹੀ ਰਹੇਗਾ ਵਰਨਾ ਨੋਟਬੰਦੀ ਕਾਰਨ ਆਏ ਵਿਹਾਰਕ  ਔਕੜਾਂ ਵਰਗੀ ਹਾਲਤ ਦੁਬਾਰਾ ਬਣ ਸਕਦੀ ਹੈ ਸਰਕਾਰ ਨੂੰ ਵੀ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਖਿਆਲ ਹੈ ਇਸ ਦਿਸ਼ਾ ‘ਚ ਕਦਮ ਵਧਾਉਂਦਿਆਂ ਵਿੱਤ ਮੰਤਰਾਲੇ ਦੇ ਮਾਲੀਆ ਮਹਿਕਮੇ ਦੇ ਸਕੱਤਰ ਹਸਮੁੱਖ ਅੜੀਆ ਪਿਛਲੇ ਦਿਨੀਂ ਲਖਨਊ ‘ਚ  ਜੀਐਸਟੀ ਦੀਆਂ ਤਿਆਰੀਆਂ ਤੇ ਜੀਐਸਟੀ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਵਪਾਰੀਆਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ‘ ਤਮਾਮ ਵਪਾਰੀ ਆਏ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ  ਮੀਟਿੰਗ ‘ਚ ਕਈ ਹੋਰ ਜ਼ਿਲ੍ਹਿਆਂ ਦੇ ਲੋਕ ਸ਼ਾਮਲ ਸਨ ਕਾਰੋਬਾਰੀਆਂ ਨੇ ਜੀਐਸਟੀ ਲਾਗੂ ਹੋਣ ਦੀ ਤਰੀਕ ਅੱਗੇ ਪਾਉਣ ਦੀ ਮੰਗ ਕੀਤੀ ਹੈ ਮੀਟਿੰਗ ‘ਚ ਅੜੀਆ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਦੀ ਸੁਝਾਏ

ਪੂਰਾ ਸਿਸਟਮ ਅਸਾਨ ਹੋ ਜਾਵੇਗਾ

ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਇੱਕ ਅਜਿਹਾ ਟੈਕਸ ਹੈ, ਜੋ ਟੈਕਸ ਦੇ ਭਾਰੀ ਜਾਲ ਤੋਂ ਮੁਕਤੀ ਦਿਵਾਏਗਾ ਜੀਐਸਟੀ ਆਉਣ ਤੋਂ ਬਾਦ ਬਹੁਤ ਸਾਰੀਆਂ ਚੀਜਾਂ ਸਸਤੀਆਂ ਹੋ ਜਾਣਗੀਆਂ ਹਾਲਾਂਕਿ ਕੁਝ ਜੇਬ ‘ਤੇ ਭਾਰੀ ਵੀ ਪੈਣਗੀਆਂ ਪਰੰਤੂ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਟੈਕਸ ਦਾ  ਪੂਰਾ ਸਿਸਟਮ ਅਸਾਨ ਹੋ ਜਾਵੇਗਾ18 ਤੋਂ ਵੱਧ ਟੈਕਸਾਂ ਤੋਂ ਮੁਕਤੀ ਮਿਲੇਗੀ ਤੇ ਪੂਰੇ ਦੇਸ਼ ਅੰਦਰ ਹੋਵੇਗਾ ਸਿਰਫ ਇੱਕੋ ਟੈਕਸ ਜੀਐਸਟੀ ਚੰਗਾ ਹੋਵੇ ਜੇਕਰ ਕੇਂਦਰ ਸਰਕਾਰ ਇਸ ਵਾਰੇ ਮੁਕੰਮਲ ਵਿਚਾਰ-ਵਟਾਂਦਰਾ ਕਰ ਕੇ ਵਪਾਰ ਜਗਤ ਦੀਆਂ ਵਾਜਬ ਮੰਗਾਂ ਸਮਾਂ ਰਹਿੰਦੇ ਸਵੀਕਾਰ ਕਰ ਕੇ ਜ਼ਰੂਰੀ ਸੋਧ ਕਰੇ ਜੇਕਰ ਸਰਕਾਰ ਨੂੰ ਲਗਦਾ ਹੈ ਕਿ ਵਪਾਰੀ ਵਰਗ ਦੇ ਸ਼ੰਕੇ ਬੇਮਤਲਬ ਹਨ ਤਾਂ ਉਨ੍ਹਾਂ ਸ਼ੰਕਿਆਂ ਨੂੰ ਦੂਰ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ

ਜੇਕਰ ਸਰਕਾਰ ਤੇ ਕਾਰੋਬਾਰੀਆਂ ਦਰਮਿਆਨ ਬੇਭਰੋਸਗੀ ਹੀ ਰਹੀ ਹੈ ਤਾਂ ਜਿਸ ਉਦੇਸ਼ ਨਾਲ ਜੀਐਸਟੀ ਲਿਆਂਦਾ ਜਾ ਰਿਹਾ ਹੈ ਉਹ ਪੂਰਾ ਨਹੀਂ ਹੋਵੇਗਾ ਅਤੇ ਉਸ ਹਾਲਤ ‘ਚ ਮੋਦੀ ਸਰਕਾਰ ਜਿਸ ਫੈਸਲੇ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਮੰਨ ਰਹੀ ਹੇ ਉਹ ਉਸ ਦੀਆਂ ਨਾਕਾਮੀਆਂ ‘ਚ ਸ਼ਾਮਲ ਹੋ ਜਾਵੇਗਾ ਭਾਜਪਾ ਨੂੰ ਵੀ ਜੀਐਸਟੀ ਦਾ ਮਸਲਾ ਸਿਰਫ ਸਰਕਾਰ ਦੀ ਮਨਮਰਜੀ ‘ਤੇ ਛੱਡ ਕੇ ਚੁੱਪ ਨਹੀਂ ਬੈਠਣਾ ਚਾਹੀਦਾ  ਕਿਉਂਕਿ ਜਿਸ ਕਾਰੋਬਾਰੀ ਵਰਗ ਨੂੰ ਇਹ ਪ੍ਰਣਾਲੀ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਹੈ ਉਹ ਪਾਰਟੀ ਦਾ ਰਵਾਇਤੀ ਸਮਰੱਥਕ ਹੈ

ਮੌਜ਼ੂਦਾ ਵਾਤਾਵਰਨ ਦਾ ਜੇਕਰ ਨਿਰਪੱਖ ਮੁਲਾਂਕਣ ਕੀਤਾ ਜਾਵੇ ਤਾਂ ਵਪਾਰੀ ਜਗਤ ‘ਚ ਭਾਜਪਾ ਪ੍ਰਤੀ ਪਹਿਲਾਂ ਵਾਲਾ ਆਪਣਾਪਣ ਨਹੀਂ ਰਿਹਾ ਚੰਗਾ ਤਾਂ ਇਹੀ ਹੋਵੇਗਾ ਕਿ ਬਚੇ ਹੋਏ ਦੋ ਹਫ਼ਤਿਆਂ ‘ਚ ਕੇਂਦਰ ਸਰਕਾਰ ਤੇ ਜੀਐਸਟੀ ਕਾਉਂਸਿਲ ਬਰੀਕੀ ਨਾਲ ਅਧਿਅਨ ਕਰ ਕੇ ਜੋ ਕਮੀਆਂ ਰਹਿ ਗਈਆਂ ਹੋਣ ਉਨ੍ਹਾਂ ਨੂੰ ਦੂਰ ਕਰ ਲਵੇ ਜੀਐਸਟੀ ਮੋਦੀ ਸਰਕਾਰ ਦਾ ਬਹੁ-ਉਮੀਦੀ ਫੈਸਲਾ ਹੈ ਥੋੜ੍ਹੀ ਜਿਹੀ ਵੀ ਭੁੱਲ ਹੋਣ ‘ਤੇ ਕਦੇ-ਕਦੇ ਚੰਗਾ ਉਪਾਅ ਵੀ ਸਮੱਸਿਆ ਬਣ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਅਕਤੀਗਤ ਇਮਾਨਦਾਰੀ ਬੇਹੱਦ ਸਾਫ਼ ਹੋਵੇ ਪਰੰਤੂ ਕਾਰੋਬਾਰੀ ਜਗਤ ਹੁਣ ਤੱਕ ਉਨ੍ਹਾਂ ਦੀ ਸਰਕਾਰ ਦੇ ਕੰਮ ਕਾਜ ਤੋਂ ਸੰਤੁਸ਼ਟ ਨਹੀਂ ਹਨ ਭਾਜਪਾ ਹਾਈਕਮਾਨ ਨੂੰ ਚਾਹੀਦਾ ਹੈ ਕਿ ਵਪਾਰੀਆਂ ਤੇ ਜਨਤਾ ਦੀਆਂ ਭਾਵਨਾਵਾਂ ਨੂੰ ਸਮਝ ਕੇ ਸਰਕਾਰ ਤੱਕ ਪਹੁੰਚਾਏ ਨਹੀਂ ਤਾਂ 2019 ‘ਚ ਇੰਡੀਆ ਸ਼ਾਈਨਿੰਗ ਵਰਗਾ ਅਚੰਭਾ ਹੋ ਸਕਦਾ ਹੈ

ਆਸ਼ੀਸ਼ ਵਸ਼ਿਸ਼ਠ