ਜੀਐੱਸਟੀ ਕੌਂਸਲ ਨੇ ਬਦਲਾਅ ਨਿਯਮਾਂ ਨੂੰ ਦਿੱਤੀ ਮਨਜ਼ੂਰੀ

ਸਾਰੇ ਸੂਬੇ ਇੱਕ ਜੁਲਾਈ ਤੋਂ ਲਾਗੂ ਕਰਨ ‘ਤੇ ਸਹਿਮਤ

ਨਵੀਂ ਦਿੱਲੀ, (ਏਜੰਸੀ) ਜੀਐੱਸਟੀ ਕੌਂਸਲ ਨੇ ਜੀਐੱਸਟੀ ਵਿਵਸਥਾ ਤਹਿਤ ਰਿਟਰਨ ਭਰਨ ਤੇ ਬਦਲਾਅ ਦੇ ਦੌਰ ‘ਚੋਂ ਲੰਘਣ ਸਬੰਧੀ ਤਮਾਮ ਨਿਯਮਾਂ ਸਮੇਤ ਸਾਰੇ ਪੈਂਡਿੰਗ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਇਸ ਦੇ ਨਾਲ ਹੀ ਸਾਰੇ ਸੂਬੇ ਇੱਕ ਜੁਲਾਈ ਤੋਂ ਵਸਤੂ ਤੇ ਸੇਵਾ ਕਰ (ਜੀਐੱਸਟੀ) ਵਿਵਸਥਾ ਲਾਗੂ ਕਰਨ ਤੇ ਸਹਿਮਤ ਹੋ ਗਏ ਹਨ ਕੇਰਲ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨਿਯਮਾਂ ‘ਤੇ ਗੱਲਬਾਤ ਨੂੰ ਪੂਰਾ ਕਰ ਲਿਆ ਗਿਆ ਹੈ ਜੀਐੱਸਟੀ ਵਿਵਸਥਾ ਵਿੱਚ ਬਦਲਾਅ ਦੇ ਦੌਰ ‘ਚੋਂ ਲੰਘਣ ਸਬੰਧੀ ਨਿਯਮਾਂ ਨੂੰ ਮਨਜੂਰੀ ਦੇ ਦਿੱਤੀ ਗਈ ਹੈ ਤੇ ਸਾਰੇ ਇੱਕ ਜੁਲਾਈ ਤੋਂ ਇਸ ਨੂੰ ਲਾਗੂ ਕਰਨ ‘ਤੇ ਸਹਿਮਤ ਹੋ ਗਏ ਹਨ।

ਜੀਐੱਸਟੀ ਪਰਿਸ਼ਦ ਨੇ ਪਿਛਲੇ ਮਹੀਨੇ 1,2000 ਵਸਤੂਆਂ ਤੇ  500 ਸੇਵਾਵਾਂ ਨੂੰ 5,12,  18 ਤੇ  28 ਫੀਸਦੀ ਦੇ ਟੈਕਸ ਢਾਂਚੇ ਵਿਚ ਫਿੱਟ ਕੀਤਾ ਸੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਜੀਐੱਸਟੀ ਪਰਿਸ਼ਦ ਦੀ  15ਵੀਂ ਮੀਟਿੰਗ ਦੀ ਪ੍ਰਧਾਨਗਰੀ ਕੀਤੀ ਜਿਸ ਵਿੱਚ ਸੋਨਾ, ਕੱਪੜਾ ਤੇ ਜੁੱਤੇ ਸਮੇਤ ਛੇ ਚੀਜਾਂ ਦੀਆਂ ਕਰ ਦਰਾਂ ਤੈਅ ਕਰਨਾ  ਸੀ ਇੱਕ ਜੁਲਾਈ ਤੋਂ ਜੀਅੈਸਟੀ ਲਾਗੂ ਕਰਨ ‘ਤੇ ਸਾਰੇ  ਸੂਬਿਆਂ ਦੇ ਸਹਿਮਤ ਹੋਣ ਸਬੰਧੀ ਇਸਾਕ ਦਾ ਬਿਆਨ ਕਾਫ਼ੀ ਅਹਿਮ ਹੈ, ਕਿਉਂਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੂਬਾ ਨਵੀਂ ਅਪ੍ਰਤੱਖ ਕਰ ਵਿਵਸਥਾ ਨੂੰ ਉਸ ਦੇ ਵਰਤਮਾਨ ਸਰੂਪ ਵਿੱਚ ਲਾਗੂ ਨਹੀਂ ਕਰੇਗਾ ਹਾਲਾਂਕਿ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿੱਤਰਾ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਹਨ।

ਸੋਨੇ ‘ਤੇ ਲੱਗੇਗਾ  3 ਫੀਸਦੀ ਜੀਐੱਸਟੀ

ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਕਾਫ਼ੀ ਦੁਚਿੱਤੀ ਤੋਂ ਬਾਅਦ ਸੋਨੇ ‘ਤੇ  3 ਫੀਸਦੀ ਜੀਐੱਸਟੀ ਲਾਉਣ ਦਾ ਫੈਸਲਾ ਲਿਆ ਗਿਆ ਹੈ ਫਿਲਹਾਲ ਸੋਨੇ ‘ਤੇ  2 ਤੋਂ  2.5 ਫੀਸਦੀ ਦੇ ਕਰੀਬ ਟੈਕਸ ਲਾਗੂ ਹੁੰਦਾ ਹੈ।