ਗਊ ਰੱਖਿਅਕ ਹਿੰਸਾ ਨਾ ਕਰਨ : ਮੋਹਨ ਭਾਗਵਤ

ਕਿਹਾ, ਗਊ ਹੱਤਿਆ ਖਿਲਾਫ਼ ਕਾਨੂੰਨ ਬਣੇ

ਨਵੀਂ ਦਿੱਲੀ, (ਏਜੰਸੀ) ਅਲਵਰ ‘ਚ ਗਊ ਤਸਕਰੀ ਦੇ ਸ਼ੱਕ ‘ਚ ਇੱਕ ਸ਼ਖਸ ਦੇ ਕਤਲ ਤੋਂ ਬਾਅਦ ਕੌਮੀ ਸਵੈ ਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਇਸ ਮੁੱਦੇ ‘ਤੇ ਚੁੱਪੀ ਤੋੜਦਿਆਂ ਗਊ ਰੱਖਿਅਕਾਂ ਦੀ ਹਿੰਸਾ ਦੀ ਨਿੰਦਾ ਕੀਤੀ ਹੈ ਉਨ੍ਹਾਂ ਕਿਹਾ ਕਿ ਹਿੰਸਾ ਦੀ ਵਜ੍ਹਾ ਨਾਲ ਮੁੱਦਾ ਬਦਨਾਮ ਹੋ ਰਿਹਾ ਹੈ ਹਾਲਾਂਕਿ ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਸੰਘ ਪੂਰੇ ਦੇਸ਼ ‘ਚ ਗਊ ਹੱਤਿਆ ਨੂੰ ਰੋਕਣ ਵਾਲਾ ਕਾਨੂੰਨ ਚਾਹੁੰਦਾ ਹੈ ਗਊ ਦੀ ਹੱਤਿਆ ਨੂੰ ‘ਅਧਰਮ’ ਦੱਸਦਿਆਂ ਉਨ੍ਹਾਂ ਇਸ ਮੁਹਿੰਮ ‘ਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਤੇ ਨਿਯਮ ਕਾਨੂੰਨਾਂ ਦੀ ਪਾਲਣਾ ਕਰਦਿਆਂ ਗਾਵਾਂ ਦੀਆਂ ਰੱਖਿਆ ‘ਤੇ ਜ਼ੋਰ ਦਿੱਤਾ ਭਾਗਵਤ ਨੇ ਇਹ ਗੱਲਾਂ ਮਹਾਂਵੀਰ ਜਯੰਤੀ ਮੌਕੇ ‘ਤੇ ਕਹੀ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਜਪਾ ਸ਼ਾਸਿਤ ਰਾਜਸਥਾਨ ਦੇ ਅਲਵਰ ‘ਚ ਕੁਝ ਗਊ ਰੱਖਿਅਕਾਂ ਨੇ ਇੱਕ ਮੁਸਲਿਮ ਦਾ ਕੁੱਟ-ਕੁੱਟ ਕੇ ਕੱਤਲ ਕਰ ਦਿੱਤਾ ਸੀ ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਭਾਜਪਾ ‘ਤੇ ਹਮਲਾ ਬੋਲ ਦਿੱਤਾ ਰਾਜਸਕਾਨ ਸਰਕਾਰ ਨੇ ਇਸ ਮਾਮਲੇ ‘ਚ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ।

ਭਾਗਵਤ ਨੇ ਕਿਹਾ ਕਿ ਗਾਵਾਂ ਦੀ ਰੱਖਿਆ ਕਰਦੇ ਹੋਏ ਅਜਿਹਾ ਕੁਝ ਨਹੀਂ ਕਰਨਾ ਹੈ ਜੋ ਦੂਜਿਆਂ ਦੇ ਭਰੋਸੇ ਨੂੰ ਠੇਸ ਪਹੁੰਚਾਏ ਕੁਝ ਵੀ ਹਿੰਸਕ ਨਹੀਂ ਕਰਨਾ ਹੈ ਇਹ ਸਿਰਫ਼ ਗਊ ਰੱਖਿਅਕਾਂ ਦੀ ਕੋਸ਼ਿਸ਼  ਨੂੰ ਬਦਨਾਮ ਕਰਦਾ ਹੈ ਗਾਵਾਂ ਨੂੰ ਬਚਾਉਣ ਦਾ ਕੰਮ ਕਾਨੂੰਨ ਤੇ ਸੰਵਿਧਾਨ ਦੀ ਪਾਲਣ ਕਰਦਿਆਂ ਹੋਵੇ ਉਨ੍ਹਾਂ ਕਿਹਾ ਕਿ ਕਈ ਸੂਬਿਆਂ ‘ਚ ਜਿੱਥੇ ਸੰਘ ਦੀ ਪਿਛੋਕੜ ਭੂਮੀ (ਬੀਜੇਪੀ) ਵਾਲੇ ਲੋਕ ਸੱਤਾ ‘ਚ ਹਨ, ਉੱਥੇ ਅਜਿਹੇ ਕਾਨੂੰਨ ਬਣਾਏ ਗਏ ਹਨ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੂਜੀਆਂ ਸਰਕਾਰਾਂ ਵੀ ਸਥਾਨਕ  ਮੁਸ਼ਕਲਾਂ ਨਾਲ ਨਜਿੱਠਣਗੀਆਂ  ਤੇ ਇਸ ਤਰ੍ਹਾਂ ਦੇ ਕਾਨੂੰਨ ਬਣਾਉਣਗੀਆਂ ਜ਼ਿਕਰਯੋਗ ਹੈ ਕਿ ਉੱਤਰ-ਪੂਰਵ ਦੇ ਕਈ ਸੂਬਿਆਂ ‘ਚ ਗਾਵਾਂ ਦੀ ਹੱਤਿਆ ‘ਤੇ ਰੋਕ ਨਹੀਂ ਹੈ ਆਰਐਸਐਸ ਮੁਖੀ ਨੇ ਇਹ ਵੀ ਮੰਨਿਆ ਕਿ ਸਿਆਸੀ ਮੁਸ਼ਕਲਾਂ ਦੀ ਵਜ੍ਹਾ ਲਾਲ ਅਜਿਹੇ ਕਾਨੂੰਨ ਨੂੰ ਪਨੂੰਰੇ ਦੇਸ਼ ‘ਚ ਲਾਗੂ ਕਰਨ ‘ਚ ਸਮਾਂ ਲੱਗੇਗਾ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜੋ ਤੁਹਾਨੂੰ ਹਿੰਸਾ ਕਰਨ ਨੂੰ ਕਹੇ ਇਹ ਅਸੰਭਵ ਹੈ ਮੈਨੂੰ ਭਰੋਸਾ ਹੈ ਕਿ ਜਿੱਥੇ ਵੀ ਆਰਐਸਐਸ ਦੇ ਕਾਰਜਕਰਤਾ ਸੱਤਾ ‘ਚ ਹਨ, ਉਹ ਸਥਾਨਕ ਮੁਸ਼ਕਲਾਂ ਨਾਲ ਨਜਿੱਠਦਿਆਂ ਉਸ ਦਿਸ਼ਾ ‘ਚ ਕੰਮ ਕਰਨਗੇ।

ਇਹ ਵੀ ਪੜ੍ਹੌ : ਕੀ ਬਦਲਾਅ ਦੇ ਦੌਰ ’ਚ ਹੈ ਭਾਰਤ ਦੀ ਚੀਨ ਨੀਤੀ

ਭਾਗਵਤ ਨੇ ਕਿਹਾ ਕਿ ਗਊ ਰੱਖਿਆ ਦਾ ਕੰਮ ਇਸ ਤਰ੍ਹਾਂ ਨਾਲ ਕੀਤਾ ਜਾਵੇ ਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਨਾਲ ਜੁੜਨ ਤੇ ਇਸ ਕੰਮ ਨੂੰ ਕਰਨ ਵਾਲਿਆਂ ਨੂੰ ਪ੍ਰਸੰਸਾ ਮਿਲੇ ਅਹਿਸੰਕ ਕੋਸ਼ਿਸ਼ਾਂ ਨਾਲ ਕਾਨੂੰਨ ‘ਚ ਬਦਲਾਅ ਦਾ ਰਸਤਾ ਵੀ ਸਾਫ਼ ਹੋਵੇਗਾ ਕਿਤੇ ਕਾਨੂੰਨ ਹੋਵੇ ਜਾਂ ਨਾ ਹੋਵੇ, ਪਰ ਜੇਕਰ ਸਮਾਜ ਦਾ ਵਿਹਾਰ ਬਦਲਦਾ ਹੈ ਤਾਂ ਗਊ ਹੱਤਿਆ ਬੰਦ ਹੋ ਜਾਵੇਗੀ ਭਾਗਵਤ ਨੇ ਕਿਹਾ ਕਿ ਜਾਨਵਰਾਂ ਦੇ ਡਾਕਟਰ ਵਜੋਂ ਉਹ ਦੇਸ਼ੀ ਗਾਵਾਂ, ਗਊ ਮੂਤਰ ਤੇ ਗੋਬਰ ਦੀ ਮਹੱਤਤਾ ਤੋਂ ਜਾਣੂ ਹਨ ਉਨ੍ਹਾਂ ਦਾਅਵਾ ਕੀਤਾ ਕਿ ਵਿਗਿਆਨੀ ਵੀ ਇਨ੍ਹਾਂ ਤੱਥਾਂ ਨੂੰ ਸਵੀਕਾਰ ਕਰਦੇ ਹਨ ਮਹਾਂਵੀਰ ਦੀ ਸਿੱਖਿਆ ‘ਚ ਅਹਿੰਸਾ ਨੂੰ ਰੇਖਾਂਕਿਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੱਖ ਆਸਥਾ ਤੇ ਵਿਹਾਰ ਵਾਲੇ ਵਿਅਕਤੀਆਂ ਨੂੰ ਜੋੜ ਸਕਦਾ ਹੈ।