ਗਊ ਕੌਮੀ ਪਸ਼ੂ ਐਲਾਨੀ ਜਾਵੇ : ਰਾਜਸਥਾਨ ਹਾਈਕੋਰਟ

ਹਿੰਗੋਨੀਆ ਗਊਸ਼ਾਲਾ ਮਾਮਲੇ ‘ਚ

  • ਗਊ ਦਾ ਕਤਲ ਕਰਨ ਵਾਲਿਆਂ ਨੂੰ ਹੋਵੇ ਉਮਰ ਕੈਦ ਦੀ ਸਜ਼ਾ

ਜੈਪੁਰ, (ਏਜੰਸੀ)  ਰਾਜਸਥਾਨ ਹਾਈਕੋਰਟ ਨੇ ਹਿੰਗੋਨੀਆ ਗਊਸ਼ਾਲਾ ਮਾਮਲੇ ਵਿੱਚ ਸੁਣਵਾਈ ਕਰਦਿਆਂ ਸਰਕਾਰ ਨੂੰ ਕਿਹਾ ਕਿ ਗਊ ਨੂੰ ਕੌਮੀ ਪਸ਼ੂ ਐਲਾਨਿਆ ਜਾਵੇ  ਹਾਈਕੋਰਟ ਨੇ ਇਹ ਵੀ ਕਿਹਾ ਕਿ ਗਊ ਦਾ ਕਤਲ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਹਾਈਕੋਰਟ ਦੇ ਜੱਜ ਮਹੇਸ਼ ਚੰਦਰ ਸ਼ਰਮਾ ਨੇ ਕਿਹਾ ਕਿ ਨੇਪਾਲ ਦੀ ਤਰਜ਼  ‘ਤੇ ਭਾਰਤ ਵਿੱਚ ਗਊ ਨੂੰ ਕੌਮੀ ਪਸ਼ੂ ਐਲਾਨ ਕੀਤਾ ਜਾਣਾ ਚਾਹੀਦਾ ਹੈ ਜੱਜ ਨੇ ਦੱਸਿਆ ਕਿ ਉਨ੍ਹਾਂ ਨੇ ਆਪਦੇ ਫੈਸਲੇ ਵਿੱਚ ਕਈ ਵੇਦਾਂ ਤੇ ਧਾਰਮਿਕ ਗ੍ਰੰਥਾਂ ਦਾ ਹਵਾਲਾ ਦਿੰਦਿਆਂ ਇਹ ਵਿਸਥਾਰ ਨਾਲ ਦੱਸਿਆ ਹੈ ਕਿ ਗਊ ਇਨਸਾਨ ਲਈ ਕਾਫ਼ੀ ਮਹੱਤਵਪੂਰਨ ਹੈ ਜਸਟਿਸ ਸ਼ਰਮਾ ਨੇ ਕਿਹਾ ਕਿ  ਭਗਵਾਨ ਸ੍ਰੀ ਕ੍ਰਿਸ਼ਨ ਵੀ ਗਊ ਦੇ ਮਹੱਤਵ ਨੂੰ ਬਹੁਤ ਚੰਗੀ ਤਰ੍ਹਾਂ  ਜਾਣਦੇ ਸਨ ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਰ  ਨੂੰ ਕੌਮੀ ਪੰਛੀ ਇਸ ਲਈ ਬਣਾਇਆ ਗਿਆ, ਕਿਉਂਕਿ ਉਹ ਜਿੰਦਗੀ ਭਰ ਬ੍ਰਹਮਚਾਰੀ ਰਹਿੰਦਾ ਹੈ।

ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਵਿੱਚ ਜਸਟਿਸ ਸ਼ਰਮਾ ਨੇ ਕਿਹਾ ਕਿ ਮੈਂ ਆਪਣੇ ਫੈਸਲੇ ‘ਚ ਗਊ  ਬਾਰੇ ਰਿਗਵੇਦ, ਸਾਮਵੇਦ, ਯਜ਼ੁਰਵੇਦ , ਰਮਾਇਣ, ਗੀਤਾ ਤੇ ਮਹਾਂਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਗਊ ਦਾ ਆਦਮੀ ਲਈ ਕੀ ਮਹੱਤਵ ਹੈ ਬੁੱਧਵਾਰ ਨੂੰ ਹੀ ਰਿਟਾਇਰ ਹੋਏ ਸ਼ਰਮਾ ਨੇ ਕਿਹਾ ਕਿ ਗਊ ਮਰਨ ਤੋਂ ਬਾਅਦ  ਵੀ ਕੰਮ ਆਉਂਦੀ ਹੈ ਗਊ ਦਾ ਗੋਬਰ ਵੀ ਕੰਮ ਆਉਂਦਾ ਹੈ ਗਊ ਦਾ ਮੂਤਰ ਵੀ ਕੰਮ ਆਉਂਦਾ ਹੈ ਗਊੁ ਦਾ ਦੁੱਧ, ਹੱਡੀਆਂ ਵੀ ਕੰਮ ਆਉਂਦੀਆਂ ਹਨ ਤਾਂਤਰਿਕ ਪ੍ਰਯੋਗ ਵੀ ਗਊ ਕੰਮ ਆਉਂਦੀ ਹੈ ਨੇਪਾਲ ਨਾਲ ਤੁਲਨਾ ਦੇ ਸਵਾਲ ‘ਤੇ ਜਸਟਿਸ ਸ਼ਰਮਾ ਨੇ ਕਿਹਾ ਕਿ ਸਵਾਲ ਸੈਕੂਲਰ ਜਾਂ ਹਿੰਦੂ ਦਾ ਨਹੀਂ ਹੈ ਗਊ ਅੰ ਦਰ ਬਹੁਤ ਗੁਣ ਹਨ ਜਿਸ ਨਾਲ ਉਸ ਨੂੰ ਕੌਮੀ ਪਸ਼ੂ ਐਲਾਨ ਕੀਤਾ ਜਾਣਾ ਚਾਹੀਦਾ ਹੈ ਗਊ ਕਤਲ ਲਈ ਉਮਰ ਭਰ ਲਈ ਜੇਲ੍ਹ ਦੀ ਸਿਫਾਰਸ਼ ਦੇ ਸਵਾਲ ‘ਤੇ ਸ਼ਰਮਾ ਨੇ ਕਿਹਾ ਕਿ ਗੁਜਰਾਤ ਤੇ ਛੱਤੀਸਗੜ੍ਹ ਵਿੱਚ ਪਹਿਲਾਂ ਤੋਂ ਉਮਰ ਭਰ  ਜੇਲ੍ਹ ਦੀ ਸਜ਼ਾ ਦੀ ਵਿਵਸਥਾ ਹੈ ਮੇਰਾ ਫੈਸਲਾ ਰਾਜਸਥਾਨ ਲਈ ਹੈ ਇਹ ਧਾਰਮਿਕ ਮਸਲਾ ਹੈ, ਸਾਰਿਆਂ ਦੇ ਆਤਮਾ ਦੀ ਆਵਾਜ ਹੈ।

ਡੇਰਾ ਸੱਚਾ ਸੌਦਾ ਗਊ ਰੱਖਿਆ ਦੇ ਪੱਖ ‘ਚ

ਗਊ ਹਰ ਕਿਸੇ ਦਾ ਭਲਾ ਕਰਦੀ ਹੈ: ਡਾ. ਐੱਮਐੱਸਜੀ

ਸਰਸਾ ਡਾ. ਐੱਮਐੱਸਜੀ ਨੇ ਗਊ ਮਾਤਾ ਨੂੰ ਕੌਮੀ ਪਸ਼ੂ ਦਾ ਦਰਜਾ ਦਿਵਾਏ ਜਾਣ ਦੀ ਅਵਾਜ਼ ਜੋਰ-ਸ਼ੋਰ ਨਾਲ ਬੁਲੰਦ ਕੀਤੀ ਹੈ ਪਿਛਲੇ ਦਿਨੀਂ ਨਵੀਂ ਦਿੱਲੀ ਵਿਚ ਫਿਲਮ ‘ ਜੱਟੂ ਇੰਜੀਨੀਅਰ’ ਦੇ ਪ੍ਰੀਮੀਅਰ ਸ਼ੋਅ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਨੇ ਕਿਹਾ ਸੀ ਕਿ ਗਊ ਰੱਖਿਆ ਸਬੰਧੀ ਅਸੀਂ ਸਾਲ 1994 ਤੋਂ ਹੀ ਕੰਮ ਕਰ ਰਹੇ ਹਾਂ ਗਊ ਹਰ ਕਿਸੇ ਦਾ ਭਲਾ  ਕਰਦੀ ਹੈ ਗਊ ਦੇ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਇਸ ਦਾ ਖੂਨ ਨਹੀਂ, ਸਗੋਂ ਦੁੱੱਧ ਪੀਤਾ ਜਾਣਾ ਚਾਹੀਦਾ ਹੈ ਇਹੀ ਨਹੀਂ, ਰਾਜਸਥਾਨ ਵਿੱਚ ਸੋਕਾ ਪੈਣ ‘ਤੇ ਡੇਰਾ ਸੱਚਾ ਸੌਦਾ ਵੱਲੋਂ ਕਰੀਬ 30 ਹਜ਼ਾਰ ਕੁਇੰਟਲ ਚਾਰਾ ਭੇਜਿਆ ਗਿਆ ਸੀ ਜ਼ਿਕਰਯੋਗ ਹੈ ਕਿ  ਇਸ ਪ੍ਰੀਮੀਅਰ ਸ਼ੋਅ ਦੌਰਾਨ ਕਾਓ ਮਿਲਕ ਪਾਰਟੀ ਵੀ ਕੀਤੀ ਗਈ ਸੀ।