ਉਮੀਦਾਂ ਭਰੀ ਮੋਦੀ ਦੀ ਯੂਰਪ ਯਾਤਰਾ

ਆਪਣੇ ਕਾਰਜਕਾਲ ਦੇ ਸ਼ੁਰੂਆਤੀ ਤਿੰਨ ਸਾਲ ਪੂਰੇ ਕਰਨ ਵਾਲੀ ਮੋਦੀ ਸਰਕਾਰ ਅੱਜ ਕੱਲ੍ਹ ਵੱਡੇ ਪੱਧਰ ‘ਤੇ ਵਿਸ਼ਲੇਸ਼ਣ ਅਤੇ ਆਡਿਟ ਦੇ ਦੌਰ ‘ਚੋਂ ਗੁਜ਼ਰ ਰਹੀ ਹੈ ਵਿਦੇਸ਼ੀ ਮੋਰਚੇ ‘ਤੇ ਨਵੇਂ ਝੰਡੇ ਗੱਡਣ ਵਾਲੀ ਸਰਕਾਰ ਹੁਣ ਕੋਸ਼ਿਸ਼ ‘ਚ ਹੈ ਕਿ ਕੁਝ ਨਤੀਜੇ ਜ਼ਮੀਨ ‘ਤੇ ਵੀ ਦਿਖਣੇ ਚਾਹੀਦੇ ਹਨ ਇਸੇ ਮਾਹੌਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਰਮਨ ਯਾਤਰਾ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ ਬਦਲਦੇ ਵਿਸ਼ਵ ਸਿਆਸੀ ਮਾਹੌਲ ‘ਚ ਵਿਕਸਤ ਮੁਲਕ ਕਾਫ਼ੀ ਸੁਰੱਖਿਆਵਾਦੀ ਜਾਪ ਰਹੇ ਹਨ ਆਊਟਸੋਰਸਿੰਗ ‘ਤੇ ਕੰਟਰੋਲ ਅਤੇ ਵੀਜ਼ਾ ਨੀਤੀਆਂ ‘ਚ ਤਬਦੀਲੀਆਂ ਸਾਫ਼ ਨਜ਼ਰ ਆ ਰਹੀਆਂ ਹਨ ਕਿ ਪੱਛਮੀ ਮੁਲਕ ਮੌਕੇ, ਰੁਜ਼ਗਾਰ ਅਤੇ ਵਿੱਤੀ ਲਾਭ ਆਪਣੇ ਮੁਲਕ ਤੱਕ ਕੇਂਦਰਿਤ ਕਰਨਾ ਚਾਹ ਰਹੇ ਹਨ ਅਜਿਹੇ ਮੌਕੇ ਜਰਮਨੀ ਦੇ ਹਨੋਵਰ ਮੇਲੇ ‘ਚ ਭਾਰਤ ਦੀਆਂ ਨਜ਼ਰਾਂ ਅਤੇ ਮੋਦੀ-ਮੌਰਕਲ ਮੁਲਾਕਾਤ ਮਾਮਲੇ ਨੂੰ ਸਪੱਸ਼ਟ ਸਮਝਿਆ ਜਾ ਰਿਹਾ ਹੈ।

ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੱਲ੍ਹ ਜਰਮਨੀ, ਸਪੇਨ, ਰੂਸ ਤੇ ਫਰਾਂਸ ਦੀ ਯਾਤਰਾ ‘ਤੇ ਹਨ ਅਤੇ ਇਸ ਯਾਤਰਾ ਦਾ ਉਨ੍ਹਾਂ ਦਾ ਮਕਸਦ ਇਨ੍ਹਾਂ ਮੁਲਕਾਂ  ਨਾਲ ਆਰਥਿਕ ਸਬੰਧਾਂ ਨੂੰ ਬੜਾਵਾ ਦੇਣਾ ਤੇ ਜ਼ਿਆਦਾ ਨਿਵੇਸ਼ ਕਰਵਾਉਣਾ ਹੈ ਮੋਦੀ ਆਪਣੇ ਛੇ ਰੋਜ਼ਾ ਯਾਤਰਾ ਦੇ ਪਹਿਲੇ ਗੇੜ ‘ਚ ਜਰਮਨੀ ਗਏ ਹਨ ਜਿੱਥੇ ਉਨ੍ਹਾਂ ਨੇ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ (ਆਈਜੀਸੀ) ਤਹਿਤ ਚਾਂਸਲਰ ਏਂਜਲਾ ਮੌਰਕਲ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਜਰਮਨੀ ਯਾਤਰਾ ਦੀ ਸਭ ਤੋਂ ਵੱਡੀ ਉਪਲੱਬਧੀ ਦੋਵਾਂ ਦੇਸ਼ਾਂ ਦਰਮਿਆਨ ਹੋਏ ਅੱਠ ਸਮਝੌਤਿਆਂ ਨੂੰ ਮੰਨਿਆ ਜਾ ਰਿਹਾ ਹੈ ਬਰਲਿਨ ‘ਚ ਦੋ ਦੇਸ਼ਾਂ ਦੇ ਮੁਖੀ ਪੀਐੱਮ ਮੋਦੀ ਅਤੇ ਜਰਮਨ ਚਾਂਸਲਰ ਏਂਜਲਾ ਮੌਰਕਲ ਨੇ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਕੇ ਸਪੱਸ਼ਟ ਕੀਤਾ ਕਿ ਦੋ ਦੇਸ਼ਾਂ ਦਰਮਿਆਨ ਬੇਹਤਰ ਆਰਥਿਕ ਸਬੰਧਾਂ ਦੇ ਨਾਲ-ਨਾਲ ਜਲਵਾਯੂ ਪਰਿਵਰਤਨ ਅਤੇ ਅੱਤਵਾਦ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਗਈ ਪੀਐਮ  ਮੋਦੀ ਨੇ ਦੋਵਾਂ ਦੇਸ਼ਾਂ ਦਰਮਿਆਨ ਗੂੜ੍ਹੇ ਰਿਸ਼ਤਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਜਰਮਨੀ ਇੱਕ-ਦੂਜੇ ਲਈ ਬਣੇ ਹਨ।

ਦਰਅਸਲ ਭਾਰਤ ਤੇ ਜਰਮਨੀ ਦੇ ਅੱਠ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਹਨ, ਜਿਨ੍ਹਾਂ ‘ਚ ਰੇਲਵੇ-ਆਧੁਨਿਕੀਕਰਨ ਲਈ ਜਰਮਨ ਕੰਪਨੀਆਂ ਦੀ ਮੱਦਦ ਪ੍ਰਾਪਤੀ, ਸਟਾਰਟ ਅੱਪ ਲਈ ਜਰਮਨ ਕੰਪਨੀਆਂ ਨੂੰ ਭਾਰਤ ‘ਚ ਨਿਵੇਸ਼ ਅਤੇ ਸਹਿਯੋਗ , ਗੰਗਾ ਸਫ਼ਾਈ ‘ਚ ਜਰਮਨੀ ਦੀ ਮੱਦਦ, ਅੱਤਵਾਦ ਨਾਲ ਨਜਿੱਠਣ ਲਈ ਸਾਂਝੇ ਯਤਨ, ਸਮਾਰਟ ਸਿਟੀ ਖੇਤਰ ‘ਚ ਸਮਝੌਤਾ, ਮੇਕ ਇੰਨ ਇੰਡੀਆ ਲਈ ਜਰਮਨ ਕੰਪਨੀਆਂ ਦਾ ਯੋਗਦਾਨ, ਨਵਨਿਰਮਾਣ ਤ ਤਕਨੀਕੀ ਵਰਗੇ ਖੇਤਰ ਸ਼ਾਮਲ ਹਨ ਇਨ੍ਹਾਂ ਸਮਝੌਤਿਆਂ ਨੂੰ ਭਾਰਤ ਤੇ ਜਰਮਨੀ ਦਰਮਿਆਨ ਮਜ਼ਬੂਤ ਆਰਥਿਕ ਸਬੰਧਾਂ ਦੀ ਦਿਸ਼ਾ ‘ਚ ਪ੍ਰੇਰਣਾ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਹਾਲਾਂਕਿ ਜਰਮਨੀ ਯੂਰਪੀ ਸੰਘ ‘ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਹੈ ਤੇ ਦੇਸ਼ ਅੰਦਰ ਸਿੱਧੇ ਵਿਦੇਸ਼ੀ ਨਿਵੇਸ਼: ਐਫ਼ਡੀਆਈ: ਦਾ ਸਭ ਤੋਂ ਮੋਹਰੀ ਵਸੀਲਾ ਹੈ ਦਰਅਸਲ ਜਰਮਨੀ ਆਧੁਨਿਕ ਤੇ ਦਕਸ਼ ਉਦਯੋਗ ਲਈ ਪ੍ਰਸਿੱਧ ਹੈ ਭਾਰਤ ਤੇ ਆਪਸੀ ਭਾਈਵਾਲੀ ਨਾਲ ਆਪਣੈ ਦੇਸ਼ ਅੰਦਰ ਉਦਯੋਗਿਕ ਵਿਕਾਸ ਦੀਆਂ ਉਮੀਦਾਂ ਤਲਾਸ਼ ਰਿਹਾ ਹੈ।

ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਜਰਮਨ, ਫ਼ਰਾਂਸ, ਸਪੇਨ ਤੇ ਰੂਸ  ਦੀ ਯਾਤਰਾ ਨੂੰ ਬੇਹੱਦ ਖਾਸ ਇਸ ਲਈ ਵੀ ਮੰਨ ਸਕਦੇ ਹਾਂ ਕਿਉਂਕਿ ਯੂਰਪੀ ਸੰਘ ਨਾਲ ਬ੍ਰੇਕਿਸਟ ਤੋਂ ਬਾਦ ਭਾਰਤ ਤੇ ਈਯੂ ਦਰਮਿਆਨ ਵਪਾਰ ਸੰਤੁਲਣ ਦੀ ਦਿਸ਼ਾ ‘ਚ ਜਰਮਨੀ ਅਹਿਮ ਭੂਮਿਕਾ ਨਿਭਾਉਣ ਵਾਲਾ ਦੇਸ਼ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਭਾਰਤ ‘ਚ ਅੰਦਰੂਨੀ ਪੱਧਰ ‘ਤੇ ਮੋਦੀ ਸਰਕਾਰ ਨੇ ‘ਅੱਛੇ ਦਿਨ’ ਦੇ ਵਾਅਦੇ ਕੀਤੇ ਸਨ ਉਨ੍ਹਾਂ ‘ਚ ਕਿਤੇ ਨਾ ਕਿਤੇ ਰੁਜ਼ਗਾਰ ਦੀ ਡਿੱਗਦੀ ਦਰ ਅੜਿੱਕਾ ਬਣਦੀ ਨਜ਼ਰ ਆ ਰਹੀ ਹੈ ਅਜਿਹੇ ‘ਚ ਸਰਕਾਰ ਦੀ ਪੂਰੀ ਕੋਸ਼ਿਸ਼ ਇਹ ਹੈ ਕਿ ਬਚੇ ਹੋਏ ਦੋ ਸਾਲਾਂ ‘ਚ ਉਹ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਪੈਦਾ ਕਰੇ ਅਤੇ ਰੁਜ਼ਗਾਰ ਦੇ ਮੌਕੇ ਮੇਕ ਇੰਨ ਇੰਡੀਆ ਵਰਗੇ ਪ੍ਰੋਗਰਾਮਾਂ ਨੂੰ ਲਾਗੂ ਕੀਤੇ ਬਿਨਾ ਸੰਭਵ ਨਹੀਂ।

ਜਿਸ ਤਰ੍ਹਾਂ ਪੱਛਮੀ ਦੇਸ਼ ਸੇਵਾ ਖੇਤਰ ‘ਚ ਆਊਟਸੋਰਸਿੰਗ ਦੇ ਖੇਤਰ ‘ਚ ਆਪਣੇ ਹੱਥ ਸਮੇਟ ਰਹੇ ਹਨ ਅਜਿਹੇ ‘ਚ ਮੈਨਿਊਫੈਕਰਿੰਗ ਭਾਵ ਦੂਜੇ  ਖੇਤਰ ਦਾ ਵਿਕਾਸ ਹੀ ਇੱਕੋ-ਇੱਕ ਬਦਲ ਹੈ ਜੋ ਕਿ ਦੇਸ਼ ‘ਚ ਵੱਡੇ ਪੱਧਰ ‘ਤੇ ਮੌਕੇ ਪੈਦਾ ਕਰ ਸਕਦਾ ਹੈ ਮੋਦੀ ਸਰਕਾਰ ਨੇ ਇਸ ਲਈ ਵੱਡੇ ਪੱਧਰ ‘ਤੇ ਮੇਕ ਇੰਨ ਇੰਡੀਆ ਔਰ ਈਜ਼ ਆੱਫ਼ ਡੂਇੰਗ ਬਿਜਨਸ ਵਰਗੇ ਪ੍ਰੋਗਰਾਮ ਵਿੱਢੇ ਪਰੰਤੂ ਜਿੰਨੇ ਵੱਡੇ ਪੱਧਰ ‘ਤੇ  ਪ੍ਰਧਾਨ ਮੰਤਰੀ ਮੋਦੀ ਨੇ ਆਪਣੀਆਂ ਵਿਦੇਸ਼ ਯਾਤਰਾਵਾਂ ਕੀਤੀਆਂ ਓਨੇ ਫਾਇਦੇ ਦਿਖਾਈ ਨਹੀਂ ਦਿੱਤੇ ਜਾਂ ਇਹ ਕਹੀਏ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਨਤੀਜਿਆਂ ‘ਚ ਤਬਦੀਲ ਹੋਣ ‘ਚ ਅਜੇ ਸਮਾਂ ਲੱਗ ਰਿਹਾ ਹੈ ਪਰੰਤੂ ਇਹ ਗੱਲ ਤੈਅ ਹੈ ਕਿ ਭਾਰਤ ਨੂੰ ਇਸ ਨਾਲ ਫ਼ਾਇਦਾ ਜ਼ਰੂਰ ਮਿਲੇਗਾ ਤੇ ਜਰਮਨੀ ਸਮੇਤ ਚਾਰ ਦੇਸ਼ਾਂ ਦੀ ਯਾਤਰਾ ਆਰਥਿਕ ਮੋਰਚੇ ‘ਤੇ ਭਾਰਤ ਲਈ ਲਾਹੇਵੰਦ ਹੋਵੇਗੀ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ  ਸਪੇਨ ਦੀ ਅਧਿਕਾਰਕ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ ਅਤੇ ਮੋਦੀ ਦੀ ਸਪੇਨ ਯਾਤਰਾ ਨੂੰ ਇਸ ਲਈ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਤਿੰਨ ਦਹਾਕਿਆਂ ‘ਚ ਕਿਸੇ ਵੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ ਪ੍ਰਧਾਨ ਮੰਤਰੀ ਮੋਦੀ ਖੁਦ ਆਪਣੀ ਇਸ ਯਾਤਰਾ ਨੂੰ ਕਾਫ਼ੀ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਉਹ ਸਪੇਨ ਨਾਲ ਦੁਵੱਲੀ ਗੱਲਬਾਤ ਵਧਾਉਣ ਦੇ ਤਰੀਕਿਆਂ ‘ਤੇ ਖੁੱਲ੍ਹ ਕੇ ਚਰਚਾ ਕਰਨਗੇ, ਖਾਸ ਕਰ ਆਰਥਿਕ ਖੇਤਰ ‘ਚ ਅਤੇ ਸਾਂਝੀਆਂ ਚਿੰਤਾਵਾਂ ਵਾਲੇ ਕੌਮਾਂਤਰੀ ਮੱਦਿਆਂ ‘ਤੇ ਸਹਿਯੋਗ, ਵਿਸ਼ੇਸ਼ ਰੂਪ ‘ਚ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਮਰੀਕਾ ਵਰਗੇ ਕੁਝ ਵਿਕਸਤ ਪੱਛਮੀ ਮੁਲਕ ਜਿਆਦਾ ਸੁਰੱਖਿਆਵਾਦੀ ਹੋ ਰਹੇ ਹਨ,ਉਥੇ ਹੀ ਭਾਰਤ ਆਪਣੇ ਨਵੇਂ ਸਾਂਝੀਦਾਰ ਤਿਆਰ ਕਰਨ ਲੱਗਾ ਹੋਇਆ ਹੈ।

ਮੋਦੀ ਇਸ ਲਈ ਕਾਹਲੇ ਹਨ ਕਿ ਕਿਵੇਂ ਬੁਨਿਆਦੀ ਢਾਂਚਾ, ਸਮਾਰਟ ਸਿਟੀ, ਡਿਜ਼ੀਟਲ ਅਰਥਚਾਰਾ, ਗੈਰ ਰਵਾਇਤੀ ਊਰਜਾ, ਰੱਖਿਆ ਤੇ ਸੈਰ-ਸਪਾਟਾ ਸਮੇਤ ਵੱਖ-ਵੱਖ ਭਾਰਤੀ ਪਰਿਯੋਜਨਾਵਾਂ ‘ਚ ਸਪੈਨਿਸ਼ ਉਦਯੋਗ ਦੀ ਭਾਗੀਦਾਰੀ ਹਾਸਲ ਕਰ ਸਕਣ ਤੇ ਇਸ ਗੱਲ ਦਾ ਵੀ ਜ਼ਿਕਰ ਵੀ ਉਹ ਆਪਣੇ ਅਧਿਕਾਰਕ ਭਾਸ਼ਣਾਂ ਰਾਹੀਂ ਕਰ ਰਹੇ ਹਨ ਮੋਦੀ ਨੇ ਇਸ ਲਈ ਆਪਣੇ ਮਿੱਥੇ ਪ੍ਰੋਗਰਾਮਾਂ ‘ਚ ਉਦਯੋਗਪਤੀਆਂ ਨਾਲ ਮੀਟਿੰਗ ਨੂੰ ਪਹਿਲ ਦੇ ਰਹੇ ਹਨ ਤੇ ਮੇਕ ਇੰਨ ਇੰਡੀਆ ਪਹਿਲ ‘ਚ ਸਹਿਯੋਗੀ ਬਣਨ ਲਈ ਉਤਸ਼ਾਹਿਤ ਕਰ ਰਹੇ ਹਨ ਇਸ ਤੋਂ ਬਾਦ ਪ੍ਰਧਾਨ ਮੰਤਰੀ ਮੋਦੀ 31 ਮਈ ਤੋਂ 2 ਜੂਨ ਤੱਕ ਰੂਸ ਦੇ ਪੀਟਸੰਬਰਗ ਦੀ ਯਾਤਰਾ ਕਰਨਗੇ    ਉਹ 18ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਲਈ ਜਾਣਗੇ ਉਨ੍ਹਾਂ ਨੇ ਕਿਹਾ,”ਮੈਂ ਰਾਸ਼ਟਰਪਤੀ ਬਲਾਦਿਮੀਰ ਪੁਤਿਨ ਨਾਲ ਵਿਸ਼ੇਸ਼ ਗੱਲਬਾਤ ਕਰਾਂਗਾ ਤਾਂ ਕਿ ਅਕਤੂਬਰ  2016 ‘ਚ ਗੋਆ ਦੇ ਸਿਖਰ ਸੰਮੇਲਣ ‘ਚ ਹੋਈ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਇਆ ਜਾ ਸਕੇ।

ਮੋਦੀ ਦੀਆਂ ਇਨ੍ਹਾਂ ਚਾਰ ਦੇਸ਼ਾਂ ਦੀ ਯਾਤਰਾ ਨੂੰ ਗੰਭੀਰਤਾ ਨਾਲ ਘੋਖਿਆ ਜਾਵੇ ਤਾਂ ਜੋ ਇੱਕ ਗੱਲ ਨਿੱਕਲ ਕੇ ਸਾਹਮਣੇ ਆਉਂਦੀ ਹੈ , ਉਹ ਇਹ ਹੈ ਕਿ ਸਰਕਾਰ ਦਾ ਪੂਰਾ ਧਿਆਨ ਅਜੇ ਆਉਣ ਵਾਲੇ ਦੋ ਸਾਲਾਂ ‘ਚ ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਦੇਣ ਵੱਲ ਹੈ ਸਰਕਾਰ ਗੁੱਡ ਗਵਰਨੈਂਸ , ਆਰਥਿਕ ਆਜ਼ਾਦੀ, ਭ੍ਰਿਸ਼ਟਾਚਾਰ ਨਾਲ ਲੜਾਈ ਵਰਗੇ ਮੁੱਦਿਆਂ ‘ਤੇ ਕਾਮਯਾਬ ਰਹੀ ਹੈ ਪਰੰਤੂ ਜਿਸ ਇੱਕ ਗੱਲ ਲਈ ਉਸ ਘੇਰਿਆ ਜਾ ਰਿਹਾ ਹੈ ਉਹ ਰੁਜ਼ਗਾਰ ਦੇ ਮੌਕਿਆਂ ਦੀ ਕਮੀ ਹਾਲਾਂ ਕਿ ਇਹ ਗੱਲ ਸੱਚ ਹੈ ਕਿ ਸਰਕਾਰ ਦੇ ਯਤਨ ਰੁਜ਼ਗਾਰ ਦੇ  ਮੌਕੇ ਵਧਾਉਣ ਦੀ ਦਿਸ਼ਾ ‘ਚ ਹੀ ਹੋ ਰਹੇ ਹਨ ਪਰੰਤੂ ਉਨਾਂ੍ਹ ਦੇ ਨਤੀਜ਼ਿਆਂ ਨੂੰ ਆਪਣੇ ਕਾਰਜ ਕਾਲ ਦੌਰਾਨ ਹੀ ਜ਼ਮੀਨ ‘ਤੇ ਲਿਆਉਣ ਦੀ ਚੁਣੌਤੀ ਮੋਦੀ ਸਰਕਾਰ ਸਾਹਮਣੇ ਸਭ ਤੋਂ ਵੱਡੀ ਹੈ ਅਤੇ ਜੇ ਸਰਕਾਰ ਇਸ ਚੁਣੌਤੀ  ਅਗਲੇ ਦੋ ਸਾਲਾਂ ‘ਚ ਨਜਿੱਠਣ ‘ਚ ਕਾਮਯਾਬ ਹੁੰਦੀ ਹੈ ਤਾਂ ਅੱਗੇ ਵਾਲਾ ਰਾਹ ਮੋਦੀ ਸਰਕਾਰ ਲਈ ਅਸਾਨ ਹੋ ਜਾਵੇਗਾ।

ਹਾਲਾਂਕਿ ਵਿਦੇਸ਼ ਸਬੰਧ ਦੇ ਮੋਰਚੇ  ‘ਤੇ ਸਰਕਾਰ ਨੂੰ ਸਫ਼ਲ ਮੰਨਿਆ ਜਾ ਰਿਹਾ ਹੈ ਪਰੰਤੂ ਮੋਦੀ ਸਰਕਾਰ ਨੇ ਵਿਦੇਸ਼ੀ ਸਬੰਧ ਤੇ ਭਾਰਤ ਨਿਰਮਾਣ ਦਰਮਿਆਨ ਜੋ ਆਪਸੀ ਸਬੰਧ ਸਥਾਪਤ ਕਰਨ ਦੀ ਪਹਿਲ ਕੀਤੀ ਹੈ ਉਸਨੂੰ ਪੂਰਨ ਰੂਪ ‘ਚ ਜ਼ਮੀਨ ‘ਤੇ ਲਿਆਉਣਾ ਬਾਕੀ ਹੈ ਪਰੰਤੂ ਇਹ ਤੈਅ ਹੈ ਜੋ ਪਹਿਲ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਉਸਦੇ ਸਾਰਥਕ ਨਤੀਜੇ ਜ਼ਰੂਰ  ਨਿੱਕਲਣਗੇ।