ਉਪ ਚੋਣਾਂ : ਕਸ਼ਮੀਰ ‘ਚ ਹਿੰਸਾ, 6 ਮੌਤਾਂ

(ਏਜੰਸੀ) ਸ੍ਰੀਨਗਰ ਸ੍ਰੀਨਗਰ ਸੰਸਦੀ ਖੇਤਰ ‘ਚ ਅੱਜ ਉਪ ਚੋਣਾਂ ਦੌਰਾਨ ਭੜਕੀ ਹਿੰਸਾ ‘ਚ 6 ਵਿਅਕਤੀਆਂ ਦੀ ਮੌਤ ਹੋ ਗਈ ਇਸ ਤੋਂ ਬਾਅਦ ਵੱਖਵਾਦੀਆਂ ਨੇ ਜੰਮੂ-ਕਸ਼ਮੀਰ ‘ਚ ਦੋ ਦਿਨਾਂ ਤੱਕ ਬੰਦ ਦੀ ਘੋਸ਼ਣਾ ਕਰ ਦਿੱਤੀ ਬੜਗਾਮ ਜ਼ਿਲ੍ਹੇ ‘ਚ ਪੋਲਿੰਗ ਬੂਥ ‘ਤੇ ਹਮਲਾ ਕਰਨ ਵਾਲੀ ਭੀੜ ਨੂੰ ਭਜਾਉਣ ਲਈ ਸੁਰੱਖਿਆ ਫੋਰਸ ਨੂੰ ਗੋਲੀਆਂ ਚਲਾਉਣੀਆਂ ਪਈਆਂ ਇਸ ਦੌਰਾਨ 39 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀ ਵੀ ਸ਼ਾਮਲ ਹਨ ।

ਰਿਪੋਰਟ ਅਨੁਸਾਰ ਬੜਗਾਮ ‘ਚ ਪੋਲਿੰਗ ਬੂਥ ‘ਤੇ ਪੈਟਰੋਲ ਬੰਬ ਸੁੱਟੇ ਗਏ ਬੜਗਾਮ ਦੇ ਨਸਰੁੱਲਾਪੋਰਾ ‘ਚ ਵੀ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਹੋਇਆ ਅਧਿਕਾਰੀਆਂ ਨੇ ਦੱਸਿਆ ਕਿ ਬੜਗਾਮ ਜ਼ਿਲ੍ਹੇ ‘ਚ ਚਰਾਰ-ਏ-ਸ਼ਰੀਫ ਦੇ ਨਜ਼ਦੀਕ ਪਾਖਰਪੁਰਾ ‘ਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਇੱਕ ਵੋਟਿੰਗ ਕੇਂਦਰ ‘ਤੇ ਹੱਲਾ ਬੋਲ ਦਿੱਤਾ ਤੇ ਇਮਾਰਤ ‘ਚ ਭੰਨਤੋੜ ਕੀਤੀ ਸੁਰੱਖਿਆ ਬਲਾਂ ਨੇ ਭੀੜ ਨੂੰ ਭਜਾਉਣ ਲਈ ਚਿਤਾਵਨੀ ਵਜੋਂ ਗੋਲੀ ਚਲਾਈਆਂ, ਪਰ ਭੀੜ ‘ਤੇ ਕੋਈ ਅਸਰ ਨਹੀਂ ਹੋਇਆ ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ‘ਚ ਕਈ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 6 ਦੀ ਬਾਅਦ ‘ਚ ਮੌਤ ਹੋ ਗਈ ਮਰਨ ਵਾਲਿਆਂ ‘ਚੋ ਦੋ ਦੀ ਪਛਾਣ 20 ਸਾਲਾ ਮੁਹੰਮਦ ਅੱਬਾਸ ਤੇ 15 ਸਾਲਾ ਫੈਜਾਨ ਅਹਿਮਦ ਵਜੋਂ ਹੋਈ ਹੈ ਅਧਿਕਾਰੀਆਂ ਅਨੁਸਾਰ ਵੋਟਰ ਕੇਂਦਰ ‘ਤੇ ਤਾਇਨਾਤ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਗੋਲੀਆਂ ਚਲਾਈਆਂ, ਕਿਉਂਕਿ ਉਨ੍ਹਾਂ ਕੋਲ ਪੇਲਟ ਗਨ ਨਹੀਂ ਸੀ ਹਿੰਸਾ ਦਾ ਵੋਟਿੰਗ ‘ਤੇ ਬੁਰਾ ਅਸਰ ਪਿਆ ਹੈ ਹੁਣ ਤੱਕ ਬਹੁਤ ਘੱਟ ਵੋਟਿੰਗ ਹੋਈ ਹੈ।

ਇਹ ਵੀ ਪੜ੍ਹੋ : ਤਕਨੀਕ ਦਾ ਜਾਲ ਤੇ ਸਮਾਜ