ਇਨਸਾਨ ਦਾ ਪਹਿਲਾ ਕੰਮ ਪ੍ਰਭੂ-ਭਗਤੀ : ਪੂਜਨੀਕ ਗੁਰੂ ਜੀ

dr. MSG anmol bachan

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆਂ ’ਚ ਕਿਸ ਲਈ ਆਇਆ ਹੈ, ਉਸਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਕਰ ਰਿਹਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ ਇਨਸਾਨ ਨੂੰ ਜੇਕਰ ਇਨ੍ਹਾਂ ਗੱਲਾਂ ਦਾ ਪਤਾ ਲੱਗ ਜਾਵੇ ਤਾਂ ਉਸਦਾ ਜੀਵਨ ਖੁਸ਼ੀ ਨਾਲ ਗੁਜ਼ਰਦਾ ਹੈ। (Saint Dr. MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਰਵਧਰਮ ਅਨੁਸਾਰ ਇਨਸਾਨ ਦਾ ਅਤੀ ਜ਼ਰੂਰੀ ਕੰਮ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਕਰਨਾ ਹੈ ਉਸਦਾ ਨਾਮ ਲੈਣ ਵਿਚ ਜੋ ਸੁਖ-ਸ਼ਾਂਤੀ ਹੈ ਉਹ ਕਿਤਿਓਂ ਵੀ ਖਰੀਦੀ ਨਹੀਂ ਜਾ ਸਕਦੀ ਉਸਦਾ ਨਾਮ ਲੈਣ ਨਾਲ ਤੁਹਾਡਾ ਹਰ ਗ਼ਮ, ਚਿੰਤਾ, ਪਰੇਸ਼ਾਨੀ ਹੱਲ ਹੋ ਸਕਦੀ ਹੈ ਉਸ ਮਾਲਕ ਦਾ ਨਾਮ ਜਪਣ ਨਾਲ ਆਵਾਗਮਨ ਤੋਂ ਅਜ਼ਾਦੀ ਮਿਲਦੀ ਹੈ ਅਤੇ ਜੀਵ ਇਸ ਮਾਤਲੋਕ ਵਿਚ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਜਾਂਦਾ ਹੈ। (Saint Dr. MSG)

ਇਹ ਵੀ ਪੜ੍ਹੋ : ਜਲਵਾਯੂ ਹਿੱਤ ’ਚ ਗਲੋਬਲ ਬਾਇਓਫਿਊਲ ਅਲਾਇੰਸ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਲੈਣ ਨਾਲ ਇੱਕ ਅਜਿਹਾ ਨਸ਼ਾ, ਲੱਜ਼ਤ ਮਿਲਦੀ ਹੈ ਜੋ ਦੁਨੀਆ ਵਿਚ ਕਿਤਿਓਂ ਵੀ ਖਰੀਦੀ-ਵੇਚੀ ਨਹੀਂ ਜਾ ਸਕਦੀ ਮਾਲਕ ਦੇ ਨਾਮ ਵਿਚ ਪਰਮਾਨੰਦ ਸਮਾਇਆ ਹੈ ਮਾਲਕ ਦੇ ਨਾਮ ਦੀ ਸ਼ਕਤੀ ਜ਼ਬਰਦਸਤ ਹੈ ਇਹ ਅਜਿਹਾ ਨਸ਼ਾ ਹੈ ਜਿਸਦੀ ਤੁਲਨਾ ਨਹੀਂ ਹੋ ਸਕਦੀ, ਜੋ ਕਦੇ ਉੱਤਰਦਾ ਨਹੀਂ ਇਹ ਨਸ਼ਾ ਅਨਮੋਲ ਹੁੰਦੇ ਹੋਏ ਵੀ ਫ਼ਕੀਰ ਬਿਨਾ ਕੀਮਤ ਦੇ ਦਿੰਦੇ ਹਨ ਇਸ ਲਈ ਰਾਮ ਦਾ ਨਾਮ ਜਪਣਾ ਜ਼ਰੂਰੀ ਹੈ ਤੁਹਾਡੇ ਅੰਦਰ ਇੱਕ ਮਸਤੀ ਬਣੀ ਰਹੇ ਅਤੇ ਚਿਹਰੇ ’ਤੇ ਨੂਰ ਛਾ ਜਾਵੇ, ਇਸ ਲਈ ਮਾਲਕ ਦਾ ਨਾਮ ਜਪਣਾ ਚਾਹੀਦਾ ਹੈ ਜੋ ਮਾਲਕ ਦਾ ਨਾਮ ਲੈਂਦੇ ਹਨ, ਉਸਦੀ ਭਗਤੀ ਕਰਦੇ ਹਨ ਉਹ ਇਸ ਮਾਤਲੋਕ ਵਿਚ ਰਹਿੰਦੇ ਹੋਏ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ। (Saint Dr. MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਈਸ਼ਵਰ ਦਾ ਨਾਮ ਅਜਿਹਾ ਰਸਾਇਣ ਹੈ ਜੋ ਹਰ ਬਿਮਾਰੀ ਲਈ ਮੁਕੰਮਲ ਦਵਾਈ ਹੈ, ਭਾਵ ਹਰ ਬਿਮਾਰੀ ਨੂੰ ਰਾਮ-ਨਾਮ ਠੀਕ ਕਰ ਦਿੰਦਾ ਹੈ ਅਜਿਹੇੇ-ਅਜਿਹੇ ਰੋਗੀ ਜਿਨ੍ਹਾਂ ਦੇ ਇੱਥੇ ਮੌਤ ਦਸਤਕ ਦੇ ਰਹੀ ਸੀ, ਰਾਮ-ਨਾਮ ਦੁਆਰਾ ਉਹ ਫਿਰ ਤੋਂ ਜੀਵਨ ਹਾਸਲ ਕਰ ਗਏ, ਜਿਉਂਦੇ ਹੋ ਗਏ, ਪਰਮਾਨੰਦ ਨੂੰ ਪ੍ਰਾਪਤ ਕਰ ਗਏ ਜੇਕਰ ਅੰਦਰੋਂ ਤੜਫ਼ ਕੇ ਮਾਲਕ ਦਾ ਨਾਮ ਜਪੇ ਤਾਂ ਦੁਨਿਆਵੀ ਰੋਗ ਤਾਂ ਕੀ ਜੋ ਸਭ ਤੋਂ ਵੱਡਾ ਰੋਗ ਹੈ ਆਤਮਿਕ ਰੋਗ ਭਾਵ ਜਨਮ-ਮਰਨ ਤੋਂ ਵੀ ਮੁਕਤੀ ਮਿਲ ਜਾਂਦੀ ਹੈ। (Saint Dr. MSG)

ਇਹ ਵੀ ਪੜ੍ਹੋ : ਹੁਣ ਔਰਤਾਂ ਦੀ ਹੋਈ ਬੱਲੇ ਬੱਲੇ, ਇੱਕ ਹਜ਼ਾਰ ਰੁਪਏ ਖਾਤਿਆਂ ਵਿੱਚ ਆਉਣੇ ਸ਼ੁਰੂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕ ਸਰੀਰ ਦੀ ਸ਼ਕਤੀ ਲਈ ਕਿੰਨਾ ਕੁਝ ਖਾਂਦੇ ਹਨ ਪਰ ਸਰੀਰ ਨੂੰ ਚਲਾਉਣ ਵਾਲੀ ਆਤਮਾ ਦੀ ਖ਼ੁਰਾਕ ਜੋ ਓਮ, ਹਰੀ, ਅੱਲ੍ਹਾ ਦਾ ਨਾਮ ਹੈ, ਕੋਈ ਸੱਚੇ ਦਿਲੋਂ ਉਸ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਉਸਦੇ ਅੰਦਰ ਆਤਮ-ਵਿਸ਼ਵਾਸ ਜਾਗ ਜਾਂਦਾ ਹੈ ਉਸ ਆਤਮ-ਵਿਸ਼ਵਾਸ ਦੇ ਨਾਲ ਹੀ ਉਹ ਜੀਵਨ ਵਿਚ ਤਮਾਮ ਖੁਸ਼ੀਆਂ ਹਾਸਲ ਕਰ ਸਕਦਾ ਹੈ ਇਸ ਲਈ ਇਨਸਾਨ ਦਾ ਪਹਿਲਾ ਕੰਮ ਮਾਲਕ ਦੀ ਭਗਤੀ-ਇਬਾਦਤ ਕਰਨਾ ਹੈ ਇਸ ਕਲਿਯੁਗ ਵਿਚ ਮਾਲਕ ਦਾ ਨਾਮ ਜਪਣਾ ਅਤੀ ਜ਼ਰੂਰੀ ਹੈ, ਉਸਦੀ ਔਲਾਦ ਦੀ ਸੇਵਾ ਕਰਨਾ ਅਤੀ ਜ਼ਰੂਰੀ ਹੈ ਜੋ ਮਾਲਕ ਦਾ ਨਾਮ ਲੈਂਦੇ ਹਨ, ਉਸਦੀ ਔਲਾਦ ਦਾ ਭਲਾ ਕਰਦੇ ਹਨ, ਮਾਲਕ ਉਨ੍ਹਾਂ ਦਾ ਭਲਾ ਜ਼ਰੂਰ ਕਰਦਾ ਹੈ। (Saint Dr. MSG)