ਅੰਡੇਮਾਨ ਨਿਕੋਬਾਰ ਪਹੁੰਚਿਆ ਮਾਨਸੂਨ

Monsoon

ਨਵੀਂ ਦਿੱਲੀ, (ਏਜੰਸੀ) । ਮੌਸਮ ਵਿਭਾਗ ਨੇ ਦੱਖਣੀ ਅੰਡੇਮਾਨ ਸਾਗਰ ਤੇ ਨਿਕੋਬਾਰ ਆਈਲੈਂਡ ‘ਚ ਮਾਨਸੂਨ ਦੇ ਪਹੁੰਚਣ ਦਾ ਐਲਾਨ ਕਰ ਦਿੱਤਾ ਹੈ ਤਾਜ਼ਾ ਐਲਾਨ ਅਨੁਸਾਰ ਮਾਨਸੂਨ ਦੀਆਂ ਹਵਾਵਾਂ ਅੰਡੇਮਾਨ ਨਿਕੋਬਾਰ ਦੇ ਇੰਦਰਾ ਪੁਆਇੰਟ ਤੋਂ ਲੈ ਕੇ ਹਟ ਬੇ ਤੱਕ ਜ਼ੋਰਦਾਰ ਮੀਂਹ ਪੈ ਰਿਹਾ ਹੈ। ਅਜਿਹਾ ਅੰਦਾਜ਼ਾ ਹੈ ਕਿ ਦੱਖਣੀ-ਪੱਛਮੀ ਮਾਨਸੂਨ ਅਗਲੇ 24 ਤੋਂ 48 ਘੰਟਿਆਂ ‘ਚ ਪੂਰੇ ਦੇ ਪੂਰੇ ਅੰਡੇਮਾਨ ਨਿਕੋਬਾਰ ਦੀਪ ਸਮੂਹ ‘ਚ ਪਹੁੰਚ ਜਾਵੇਗਾ ਇਸ ਤੋਂ ਬਾਅਦ ਮਾਨਸੂਨ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਦੇ ਬਾਕੀ ਇਲਾਕਿਆਂ ‘ਚ ਆਪਣਾ ਵਾਧਾ ਬਣਾ ਲਵੇਗਾ ।

ਜ਼ਿਕਰਯੋਗ ਹੈ ਕਿ ਅੰਡੇਮਾਨ ਨਿਕੋਬਾਰ ‘ਚ ਮਾਨਸੂਨ ਨੇ ਆਪਣੇ ਤੈਟ ਸਮੇਂ ਤੋਂ 1 ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਚਰਨ ਸਿੰਘ ਅਨੁਸਾਰ ਵਿਸ਼ਵਤ ਰੇਖਾ ਕੋਲ ਬੰਗਾਲ ਦੀ ਖਾੜੀ ਵੱਲ ਮਾਨਸੂਨ ਦਾ ਪ੍ਰਵਾਹ ਕਾਫ਼ੀ ਚੰਗਾ ਨਜ਼ਰ ਆ ਰਿਹਾ ਹੈ ਆਪਣੇ ਪਹਿਲੇ ਗੇੜ ‘ਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮਾਨਸੂਨ ਤੇਜ਼ੀ ਨਾਲ ਦੱਖਣੀ ਪ੍ਰਾਯਦੀਪ ਵੱਲ ਵਧੇਗਾ ਬੰਗਾਲ ਦੀ ਖਾੜੀ ‘ਚ ਮਾਨਸੂਨ ਦੀਆਂ ਹਵਾਵਾਂ ਦੇ ਆਉਣ ਨਾਲ ਹੀ ਦੱਖਣ ਭਾਰਤ ‘ਚ ਮਾਨਸੂਨ ਨਾਲ ਪਹਿਲੇ ਦੀ ਮੌਸਮੀ ਗਤੀਵਿਧੀਆਂ ਵਧ ਗਈਆਂ ਹਨ।

ਪੂਰਬ-ਉਤਰ ਭਾਰਤ ‘ਚ ਜ਼ੋਰਦਾਰ ਮੀਂਹ ਪੈਣ ਦੇ ਆਸਾਰ

ਕੇਰਲਾ ਤੇ ਕਰਨਾਟਕ ਦੇ ਕਈ ਕਈ ਹਿੱਸਿਆਂ ‘ਚ ਪ੍ਰੀ-ਮਾਨਸੂਨ ਮੀਂਹ ਨੇ ਤੇਜ਼ੀ ਫੜ ਲਈ ਹੈ ਦੂਜੇ ਪਾਸੇ ਪੂਰਬ-ਉਤਰ ਭਾਰਤ ‘ਚ ਪ੍ਰੀ ਮਾਨਸੂਨ ਮੀਂਹ ਜ਼ੋਰਦਾਰ ਢੰਗ ਨਾਲ ਕਈ ਇਲਾਕਿਆਂ ਨੂੰ ਆਪਣੇ ਪਕੜ ‘ਚ ਲਿਆ ਹੋਇਆ ਹੈ ਮੌਸਮ ਵਿਭਾਗ ਦੇ ਅੰਦਾਜੇ ਅਨੁਸਾਰ ਪੂਰਬ-ਉਤਰ ਦੇ ਕਈ ਇਲਾਕਿਆਂ ‘ਚ ਅਗਲੇ 24 ਤੋਂ 72 ਘੰਟੇ ਤੱਕ ਜ਼ੋਰਦਾਰ ਮੀਂਹ ਪੈਦ ਦੀ ਸੰਭਾਵਨਾ ਹੈ ਲਿਹਾਜਾ ਮੌਸਮ ਵਿਭਾਗ ਇਸ ਪੂਰੇ ਘਟਨਾਕ੍ਰਮ ‘ਤੇ ਆਪਣੀ ਨਜ਼ਰ ਬਣਾਏ ਹੋਏ ਹੈ।