ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 224 ਦੌੜਾਂ ਨਾਲ ਹਰਾਇਆ

Afghanistan, Bangladesh , 224 runs

ਚਟਗਾਂਵ (ਏਜੰਸੀ)। ਸਟਾਰ ਲੈੱਗ ਸਪਿੱਨਰ ਅਤੇ ਕਤਪਾਨ ਰਾਸ਼ਿਦ ਖਾਨ (49 ਦੌੜਾਂ ‘ਤੇ ਛੇ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਇਕਮਾਤਰ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ 224 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਅਫਗਾਨਿਸਤਾਨ ਨੇ ਬੰਗਲਾਦੇਸ਼ ਸਾਹਣੇ 398 ਦੌੜਾਂ ਦਾ ਟੀਚਾ ਰੱਖਿਆ ਸੀ ਅਤੇ ਬੰਗਲਾਦੇਸ਼ ਦੀ ਟੀਮ ਛੇ ਵਿਕਟਾਂ ‘ਤੇ 136 ਦੌੜਾਂ ਤੋਂ ਅੱਗੇ ਖੇਡਣਾ ਹੋਏ 173 ਦੌੜਾਂ ‘ਤੇ ਸਿਮਟ ਗਈ। (Bangladesh)

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ

ਸਵੇਰ ਦੀ ਖੇਡ ‘ਚ ਮੀਂਹ ਕਾਰਨ ਦੇਰੀ ਹੋਈ ਸੀ ਅਤੇ ਲੰਚ ਤੱਕ ਸਿਰਫ 14 ਗੇਂਦਾਂ ਸੁੱਟੀਆਂ ਜਾ ਸਕੀਆਂ ਸਨ ਲੰਚ ਅਤੇ ਟੀ ਬ੍ਰੇਕ ਤੋਂ ਬਾਅਦ ਦੀ ਖੇਡ ਵੀ ਮੀਂਹ ਅਤੇ ਗੀਲੇ ਮੈਦਾਨ ਕਾਰਨ ਪ੍ਰਭਾਵਿਤ ਰਹੀ ਆਖਰ ਟੀ-ਬ੍ਰੇਕ ਤੋਂ ਬਾਅਦ ਖੇਡ ਸ਼ੁਰੂ ਹੋਈ ਅਤੇ ਰਾਸ਼ਿਦ ਨੇ ਬੰਗਲਾਦੇਸ਼ ਦੀ ਪਾਰੀ ਨੂੰ ਸਮੇਟਣ ‘ਚ ਜ਼ਿਆਦਾ ਸਮਾਂ ਨਹੀਂ ਲਾਇਆ ਜਾਹਿਰ ਖਾਨ ਨੇ ਬੰਗਲਾਦੇਸ਼ ਦੇ ਕਪਤਾਨ ਸਾਕਿਬ ਅਲ ਹਸਨ ਨੂੰ 44 ਦੇ ਸਕੋਰ ‘ਤੇ ਆਊਟ ਕਲਤਾ।

ਜਦੋਂਕਿ ਰਾਸ਼ਿਦ ਨੇ ਬਾਕੀ ਤਿੰਨ ਵਿਕਟਾਂ ਹਾਸਲ ਕਰਕੇ ਬੰਗਲਾਦੇਸ਼ ਦੀ ਪਾਰੀ ਨੂੰ 61.4 ਓਵਰਾਂ ‘ਚ 173 ਦੌੜਾਂ ‘ਤੇ ਸਮੇਟ ਦਿੱਤਾ ਰਾਸ਼ਿਦ ਨੇ 21.4 ਓਵਰਾਂ ‘ਚ 49 ਦੌੜਾਂ ‘ਤੇ ਛੇ ਵਿਕਟਾਂ ਅਤੇ ਜਾਹਿਰ ਨੇ 15 ਓਵਰਾਂ ‘ਚ 59 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ ਰਾਸ਼ਿਦ ਨੂੰ ਮੈਚ ‘ਚ ਕੁੱਲ 11 ਵਿਕਟਾਂ ਲੈਣ ਲਈ ਪਲੇਅਰ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ ਅਫਗਾਨਿਸਤਾਨ ਨੇ ਇਸ ਤਰ੍ਹਾਂ ਇਸ ਜਿੱਤ ਨਾਲ ਮੁਹੰਮਦ ਨਬੀ ਨੂੰ ਸ਼ਾਨਦਾਰ ਵਿਦਾਈ ਦਿੱਤੀ ਨਬੀ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ। (Bangladesh)

ਕਿ ਉਹ ਇਸ ਟੈਸਟ ਤੋਂ ਬਾਅਦ ਸੰਨਿਆਸ ਲੈ ਲੈਣਗੇ ਨਬੀ ਨੂੰ ਇਸ ਮੈਚ ‘ਚ ਦੋ ਵਾਰ ਗਾਰਡ ਆਫ ਆਨਰ  ਮਿਲਿਆ ਮੈਚ ਦੀ ਸਮਾਪਤੀ ਤੋਂ ਬਾਅਦ ਅਫਗਾਨ ਖਿਡਾਰੀਆਂ ਨੇ ਉਨ੍ਹਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਅਫਗਾਨਿਸਤਾਨ ਆਈਸੀਸੀ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ ਇਸ ਲਈ ਉਸ ਨੂੰ ਇਸ ਜਿੱਤ ਨਾਲ ਕੋਈ ਅੰਕ ਨਹੀਂ ਮਿਲਿਆ ਬੰਗਲਾਦੇਸ਼ ਇਸ ਚੈਂਪੀਅਨਸ਼ਿਪ ਦਾ ਹਿੱਸਾ ਹੈ ਅਤੇ ਉਸ ਦਾ ਟੈਸਟ ਚੈਂਪੀਅਨਸ਼ਿਪ ‘ਚ ਇਹ ਪਹਿਲਾ ਮੈਚ ਸੀ ਬੰਗਲਾਦੇਸ਼ ਦਾ ਹਾਲੇ ਖਾਤਾ ਨਹੀਂ ਖੁੱਲ੍ਹ ਸਕਿਆ ਹੈ। (Bangladesh)