ਅਈਅਰ ਸੈਂਕੜੇ ਤੋਂ ਖੁੰਝੇ ਪਰ ਦਿੱਲੀ ਜਿੱਤੀ

ਕਾਨ੍ਹਪੁਰ, (ਏਜੰਸੀ) । ਸ਼੍ਰੇਅਸ ਅਈਅਰ (57 ਗੇਂਦਾਂ ‘ਤੇ 15 ਚੌਕਿਆਂ ਅਤੇ ਦੋ ਛੱਕਿਆਂ ਨਾਲ ਸਜੀ 96 ਦੌੜਾਂ ਦੀ ਲਾਜਵਾਬ ਪਾਰੀ) ਦੀ ਬਦੌਲਤ ਦਿੱਲੀ ਡੇਅਰਡੇਵਿਲਸ ਨੇ ਗੁਜਰਾਤ ਲਾਇੰਸ ਨੂੰ ਗੀ੍ਰਨ ਪਾਰਕ ਮੈਦਾਨ ‘ਤੇ ਦੋ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 ‘ਚ ਆਪਣੀ ਪੰਜਵੀਂ ਜਿੱਤ ਦਰਜ ਕਰ ਲਈ ਪਲੇਅ ਆਫ ਦੀ ਹੋੜ ਤੋਂ ਬਾਹਰ ਹੋ ਚੁੱਕੀਆਂ ਇਨ੍ਹਾਂ ਦੋਵੇਂ ਟੀਮਾਂ ਦੇ ਮੁਕਾਬਲਿਆਂ ‘ਚ ਗੁਜਰਾਤ ਨੇ ਪੰਜ ਵਿਕਟਾਂ ‘ਤੇ 195 ਦੌੜਾਂ ਬਣਾਈਆਂ ।

ਜਦੋਂ ਕਿ ਦਿੱਲੀ ਨੇ 19.4 ਓਵਰਾਂ ‘ਚ ਅੱਠ ਵਿਕਟਾਂ ‘ਤੇ 197 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਅਈਅਰ ਨੂੰ 96 ਦੌੜਾਂ ਦੀ ਮੈਚ ਜੇਤੂ ਪਾਰੀ ਲਈ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਦਿੱਲੀ ਦੀ 12 ਮੈਚਾਂ ‘ਚ ਇਹ ਪੰਜਵੀਂ ਜਿੱਤ ਹੈ ਅਤੇ ਹੁਣ ਉਹ 10 ਅੰਕਾਂ ਨਾਲ ਛੇਵੇਂ ਸਥਾਨ ‘ਤੇ ਆ ਗਈ ਹੈ ਜਦੋਂ ਕਿ ਗੁਜਰਾਤ 12 ਮੈਚਾਂ ‘ਚ ਨੌਵੀਂ ਹਾਰ ਤੋਂ ਬਾਅਦ ਸੱਤਵੇਂ ਸਥਾਨ ‘ਤੇ ਖਿਸਕ ਗਿਆ ਹੈ ਅਈਅਰ ਨੇ ਇੱਕ ਪਾਸਾ ਸੰਭਾਲ ਕੇ ਖੇਡਦਿਆਂ ਦਿੱਲੀ ਨੂੰ ਦੋ ਵਿਕਟਾਂ ‘ਤੇ 15 ਦੌੜਾਂ ਦੀ ਸਥਿਤੀ ਤੋਂ ਉਭਾਰਿਆ ਅਤੇ ਜਦੋਂ ਉਹ 20ਵੇਂ ਓਵਰ ਦੀ ਦੂਜੀ ਗੇਂਦ ‘ਤੇ ਆਊਟ ਹੋਏ ਉਦੋਂ ਦਿੱਲੀ ਦਾ ਸਕੋਰ 189 ਦੌੜਾਂ ਪਹੁੰਚ ਚੁੱਕਿਆ ਸੀ ਅਈਅਰ ਦੀ ਬਦਕਿਸਮਤੀ ਰਹੀ ਕਿ ਜਦੋਂ ਉਹ ਆਪਣੇ ਸੈਂਕੜੇ ਤੋਂ ਚਾਰ ਦੌੜਾਂ ਦੂਰ ਸਨ ਤਾਂ ਬਾਲਿਸ ਥੰਮੀ ਦੀ ਗੇਂਦ ‘ਤੇ ਬੋਲਡ ਹੋ  ਗਏ ਪਰ ਉਨ੍ਹਾਂ ਦੀ ਇਸ ਪਾਰੀ ਨੇ ਦਿੱਲੀ ਨੂੰ ਸਨਮਾਨ ਬਚਾਉਣ ਵਾਲੀ ਜਿੱਤ ਦਿਵਾ ਦਿੱਤੀ ਅਈਅਰ ਦਾ ਟੀ-20 ‘ਚ ਇਹ ਸਭ ਤੋਂ ਵੱਡਾ ਸਕੋਰ ਰਿਹਾ ਕਰੁਣ ਨਾਇਰ ਨੇ 30 ਅਤੇ ਪੈਟ ਕਮਿੰਸ ਨੇ 24 ਦੌੜਾਂ ਦਾ ਯੋਗਦਾਨ ਦਿੱਤਾ।

ਅਈਅਰ ਦੇ ਆਊਟ ਹੋਣ ਤੋਂ ਬਾਅਦ ਮੈਦਾਨ ‘ਤੇ ਉੱਤਰੇ ਲੈੱਗ ਸਪਿੱਨਰ ਅਮਿਤ ਮਿਸ਼ਰਾ ਨੇ ਲਗਾਤਾਰ ਦੋ ਚੌਕੇ ਮਾਰ ਕੇ ਦਿੱਲੀ ਨੂੰ ਜਿੱਤ ਦਿਵਾ ਦਿੱਤੀ ਇਸ ਤੋਂ ਪਹਿਲਾਂ ਆਰੋਨ ਫਿੰਚ (69) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਉਨ੍ਹਾਂ ਦੀ ਦਿਨੇਸ਼ ਕਾਰਤਿਕ (40) ਨਾਲ ਚੌਥੀ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਗੁਜਰਾਤ ਨੇ ਪੰਜ ਵਿਕਟਾਂ ‘ਤੇ 195 ਦੌੜਾਂ ਦਾ ਸਕੋਰ ਬਣਾਇਆ ਕਾਨ੍ਹਪੁਰ ਦੇ ਗ੍ਰੀਨ ਪਾਰਕ ‘ਚ ਆਈਪੀਐੱਲ-10 ਦੇ ਇਸ ਮੁਕਾਬਲੇ ‘ਚ ਦਿੱਲੀ ਡੇਅਰਡੇਵਿਲਸ ਨੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਲਿਆ।