ਸੱਤਪਾਲ ਥਿੰਦ
ਫਿਰੋਜ਼ਪੁਰ,
ਬੀਐੱਸਐਫ ਦੀ 77 ਬਟਾਲੀਅਨ ਨੇ ਸਰਚ ਅਭਿਆਨ ਦੌਰਾਨ ਚੌਂਕੀ ਬਸਤੀ ਰਾਮ ਲਾਲਾ ਤੋਂ ਜ਼ਮੀਨ ‘ਚ ਦੱਬੀ 575 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਬਸਤੀ ਰਾਮਲਾਲ ਨੇ ਆਪਣੀ ਜ਼ਮੀਨ ਕਾਸ਼ਤ ਵਾਸਤੇ ਕਸ਼ਮੀਰਾ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਬਸਤੀ ਰਾਮਲਾਲ ਨੂੰ ਦਿੱਤੀ ਸੀ ਅਤੇ ਉਨ੍ਹਾਂ ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਕਸ਼ਮੀਰਾ ਸਿੰਘ ਦੀ ਜ਼ਮੀਨ ‘ਚ ਲੋਹੇ ਦੀਆਂ ਦੋ ਰਾਡਾਂ ਦੇ ਵਿੱਚ ਹੈਰੋਇਨ ਦੱਬੀ ਹੋਈ ਹੈ ਤਾਂ ਸੂਚਨਾ ਦੇ ਆਧਾਰ ‘ਤੇ ਜਦੋਂ ਉਕਤ ਜਗ੍ਹਾ ‘ਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਵੇਰੇ ਸਰਚ ਅਭਿਆਨ ਚਲਾਇਆ ਗਿਆ ਤਾਂ ਜਵਾਨਾਂ ਨੂੰ ਕਸ਼ਮੀਰਾ ਸਿੰਘ ਦੀ ਜ਼ਮੀਨ ਵਿੱਚੋਂ ਦੋ ਲੋਹੇ ਦੀਆਂ ਰਾਡਾਂ ਦੇ ਵਿੱਚੋਂ 575 ਗ੍ਰਾਮ ਹੈਰੋਇਨ ਬਰਾਮਦ ਹੋਈ।
ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਕਰੀਬ ਤਿੰਨ ਕਰੋੜ ਰੁਪਏ ਹੈ। ਕਿਸਾਨ ਕਸ਼ਮੀਰਾ ਸਿੰਘ ਤੋਂ ਬਰਾਮਦ ਹੋਈ ਜ਼ਮੀਨ ‘ਚ ਦੱਬੀ ਹੈਰੋਇਨ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।