ਏਜੰਸੀ
ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਕਤਲ ਦੇ ਮਕਸਦ ਨਾਲ ਪਸ਼ੂ ਬਜ਼ਾਰ ‘ਚ ਗਊ ਤੇ ਹੋਰ ਪਸ਼ੂਆਂ ਦੀ ਵਿਕਰੀ ਤੇ ਖਰੀਦਦਾਰੀ ‘ਤੇ ਰੋਕ ਲਾਉਣ ਦੀ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ‘ਤੇ ਅੱਜ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ‘ਚ ਜਵਾਬ ਮੰਗਿਆ ਹੈ ਜਸਟਿਸ ਸੰਜੈ ਕਿਸ਼ਨ ਕੌਲ ਦੀ ਅਗਵਾਈ ਵਾਲੀ ਛੁੱਟੀ ਪ੍ਰਾਪਤ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 11 ਜੁਲਾਈ ਦੀ ਤਾਰੀਕ ਤੈਅ ਕੀਤੀ ਬੈਂਚ ਨੇ ਕੇਂਦਰ ਨੂੰ ਨੋਟਿਸ ਦਾ ਜਵਾਬ ਦੇਣ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਹੈ ਅਦਾਲਤ ਨੇ ਹੈਦਰਾਬਾਦ ਸਥਿੱਤ ਗੈਰ ਸਰਕਾਰੀ ਸੰਗਠਨ ਆਲ ਇੰਡੀਆ ਜਮਾਯਤੁਲ ਕੁਰੇਸ਼ ਐਕਸ਼ਨ ਕਮੇਟੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਆਦੇਸ਼ ਜਾਰੀ ਕੀਤਾ ਪਟੀਸ਼ਨਕਰਤਾ ਨੇ ਕਤਲ ਲਈ ਪਸ਼ੂਆਂ ਦੀ ਵਿਕਰੀ ‘ਤੇ ਰੋਕ ਲਾਉਣ ਸਬੰਧੀ ਕੇਂਦਰ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਸੀ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 25 ਮਈ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਤਲ ਦੇ ਲਈ ਪਸ਼ੂ ਬਜ਼ਾਰ ‘ਚ ਗਊ ਤੇ ਹੋਰ ਪਸ਼ੂਆਂ ਦੀ ਵਿਕਰੀ ਤੇ ਖਰੀਦਦਾਰੀ ‘ਤੇ ਰੋਕ ਲਾਈ ਹੈ