ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਫਿਰ ਨਕਾਮ
ਭਾਰਤੀ ਜਵਾਨਾਂ ਨੇ ਕੀਤੀ ਤਸਕਰਾਂ ‘ਤੇ ਫਾਈਰਿੰਗ
ਫਿਰੋਜ਼ਪੁਰ/ਜਲਾਲਾਬਾਦ (ਸੱਚ ਕਹੂੰ ਨਿਊਜ)। ਹੈਰੋਇਨ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਪਾਰੋਂ ਭਾਰਤ ‘ਚ ਨਸ਼ਾ ਤਸਕਰੀ ਕਰਨ ਵਾਲੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਇੱਕ ਵਾਰ ਫਿਰ ਨਾਕਾਮ ਰਹ ਹੈ। ਵੀਰਵਾਰ ਸਵੇਰੇ ਬੀਐਸਐਫ ਦੇ ਜਵਾਨਾ ਨੇ ਪਾਕਿ ਤਸਕਰਾਂ ਨੂੰ ਖਦੇੜਦਿਆਂ 5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ‘ਚ 26 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਬੀਐਸਐਫ ਨੇ ਸਰਹੱਦ ‘ਤੇ ਵਧਾਈ ਮੁਸ਼ਤੈਦੀ
ਫਾਲੀਆ ਵਾਲਾ 2 ਬਟਾਲੀਅਨ ਦੇ ਕਮਾਂਡੈਂਟ ਐਚਪੀਐਸ ਸੋਹੀ ਨੇ ਦੱਸਿਆ ਕਿ ਕਣਕ ਪੱਕਣ ਸਮੇਂ ਪਾਕਸਿਤਾਨੀ ਤਸਕਰਾਂ ਦੀਆਂ ਗਤੀਵਿਧੀਆਂ ਤੇਜ ਹੋ ਜਾਂਦੀਆਂ ਹਨ। ਇਨ੍ਹਾਂ ‘ਤੇ ਜਵਾਨ ਮੁਸ਼ਤੈਦੀ ਨਾਲ ਨਜ਼ਰ ਰੱਖ ਰਹੇ ਹਨ।