ਹੁਸ਼ਿਆਰਪੁਰ ਦੇ ਨੌਜਵਾਨ ਦਾ ਸਪੇਨ ‘ਚ ਕਤਲ

ਹੁਸ਼ਿਆਰਪੁਰ , (ਰਾਜੀਵ ਸ਼ਰਮਾ) ਵਿਦੇਸ਼ ‘ਚ ਰੋਜੀ-ਰੋਟੀ ਕਮਾਉਣ ਦੇ ਚੱਕਰ ‘ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਦਾ ਉਸ ਦੇ  ਹੀ ਕਮਰੇ ‘ਚ ਰਹਿਣ ਵਾਲੇ ਇੱਕ ਨੌਜਵਾਨ ਨੇ ਮਾਮੂਲੀ ਤਕਰਾਰ ਤੋਂ ਬਾਅਦ ਰਾਤ ਨੂੰ ਸੁੱਤੇ ਪਏ ‘ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਚਾਂਗਜਾਮਾ ਦਾ ਵਸਨੀਕ ਸੌਰਵ ਡਡਵਾਲ (30) ਪਿਛਲੇ 12 ਸਾਲਾਂ ਤੋਂ ਸਪੇਨ ਵਿੱਚ ਕੰਮ ਕਰ ਰਿਹਾ ਸੀ ਜਦੋਂ ਭਾਰਤ ‘ਚ ਲੋਕ ਰੱਖੜੀ ਦਾ ਤਿਉਹਾਰ ਮਨਾ ਰਹੇ ਸਨ, ਉਦੋਂ ਉਸ ਦੇ ਕਮਰੇ ‘ਚ ਉਸ ਦੇ ਸਾਥੀ ਨੇ ਕਿਸੇ ਗੱਲ ਨੂੰ ਲੈਕੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਰੰਜਿਸ਼ ਦੇ ਚਲਦੇ ਸੌਂਦੇ ਸਮੇਂ ਸੌਰਵ ਡਡਵਾਲ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੌਰਵ ਡਡਵਾਲ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ ਜ਼ਿਕਰਯੋਗ ਹੈ ਕਿ ਸੌਰਵ ਦਾ ਵਿਆਹ ਬੀਤੇ ਜਨਵਰੀ ਮਹੀਨੇ ‘ਚ ਹੋਇਆ ਸੀ ਆਪਣੇ ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੀ ਪਤਨੀ ਕੋਮਾ ‘ਚ ਚਲੀ ਗਈ ਉਸ ਦਾ ਇਲਾਜ  ਇੱਕ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ