ਹੁਣ ਇੱਕ ਸਾਲ ਤੱਕ ਵੈਲਿਡ ਰਹੇਗਾ ਮੋਬਾਇਲ ਨੈੱਟ ਪੈਕ, ਟਰਾਈ ਨੇ ਲਾਈ ਮੋਹਰ

ਨਵੀਂ ਦਿੱਲੀ। ਹੁਣ ਲੋਕਾਂ ਦੇ ਇੰਟਰਨੈੱਟ ਪੈਕ ਦੀ ਵੈਲੇਡਿਟੀ ਇੱਕ ਵਰ੍ਹੇ ਤੱਕ ਰਹਿ ਸਕੇਗੀ। ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਵੱਲੋਂ ਇਸ ਦੀ ਆਗਿਆ ਦੇ ਦਿੱਤੀ ਗਈ ਹੈ। ਟਰਾਈ ਕੋਲ ਇਸ ਬਦਲਾਅ ਲਈ ਕੰਜਿਊਮਰ ਪ੍ਰੋਟੈਕਸ਼ਨ ਰੈਗੂਲੇਸ਼ਨ ਵੱਲੋਂ ਮਤਾ ਭੇਜਿਆ ਗਿਆ ਸੀ। 19 ਅਗਸਤ ਨੂੰ ਟਰਾਈ ਵੱਲੋਂ ਇਸ ਬਦਲਾਅ ‘ਤੇ ਮੋਹਰ ਲਾ ਦਿੱਤੀ ਗਈ ਹੈ। ਹੁਣ 90 ਦਿਨਾਂ ਤੱਕ ਚੱਲਣ ਵਾਲਾ ਨੈੱਟ ਪੈਕ 365 ਦਿਨਾਂ ਤੱਕ ਲਈ ਚਲਾਇਆ ਜਾ ਸਕੇਗਾ। ਇਸ ਨਾਲ ਉਨ੍ਹਾਂ ਲੋਕਾਂ ਨੂੰ ਜਿਆਦਾ ਫ਼ਾਇਦਾ ਹੋਵੇਗਾ ਜੋ ਲੰਬੇ ਸਮੇਂ ਤੱਕ ਆਪਣਾ ਡਾਟਾ ਪੈਕ ਚਲਾਉਂਦੇ ਹਨ ਜੋ ਘੱਟ ਡਾਟਾ ਵਰਤਦੇ ਹਨ। ਇਸ ਨਾਲ ਨਵੇਂ ਯੂਜਰ ਨੂੰ ਵੀ ਨੈੱਟ ਚਲਾਉਣ ‘ਚ ਸੌਖ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਨਵੇਂ ਯੂਰਜ ਨੈੱਟ ਪ੍ਰਤੀ ਆਕਸ਼ਿਤ ਹੋਣਗੇ। ਟਰਾਈ ਨੇ ਫ਼ੈਸਲਾ ਲੈਂਦਿਆਂ ਕਿਹਾ ਕਿ ਟਰਾਈ ਨੇ ਡਾਟਾ ਪੈਕ ਦੀ ਵੈਲਡਿਟੀ ਵਧਾਉਣ ਦੀ ਗੱਲ ਮੰਨ ਲਈ ਹੈ।