ਹਾਸਿਆਂ ਦੇ ਗੋਲਗੱਪੇ

ਹਾਸਿਆਂ ਦੇ ਗੋਲਗੱਪੇ

  •  ਰੇਲ ਯਾਤਰੀ (ਪੁੱਛਗਿੱਛ ਅਧਿਕਾਰੀ ਤੋਂ)- ਤੁਹਾਡੀਆਂ ਸਾਰੀਆਂ ਰੇਲਗੱਡੀਆਂ ਲੇਟ ਆਉਂਦੀਆਂ ਹਨ, ਫਿਰ ਇਹ ਟਾਈਮ ਟੇਬਲ ਜੋ ਲਾਏ ਹਨ, ਇਨ੍ਹਾਂ ਦਾ ਕੀ ਫਾਇਦਾ?
    ਅਧਿਕਾਰੀ (ਨਰਮੀ ਨਾਲ)- ਜੇਕਰ ਗੱਡੀਆਂ ਹਮੇਸ਼ਾ ਸਹੀ ਸਮੇਂ ‘ਤੇ ਆਉਣ ਲੱਗ ਪੈਣ ਤਾਂ ਕੱਲ੍ਹ ਨੂੰ ਤੁਸੀਂ ਮੇਰੇ ਕੋਲ ਆ ਕੇ ਫਿਰ ਸ਼ਿਕਾਇਤ ਕਰੋਗੇ ਕਿ ਆਹ ਵੇਟਿੰਗ ਰੂਮ ਕਿਉਂ ਬਣਾਏ ਹਨ
  • ਰਾਕੇਸ਼- ਯਾਰ, ਕੱਲ੍ਹ ਮੈਂ ਬਾਥਰੂਮ ‘ਚ ਗਿਆ ਤਾਂ ਅੰਦਰ ਭੂਤ ਸੀ
    ਸੀਤਾ ਰਾਮ- ਫਿਰ ਕੀ ਹੋਇਆ?
    ਰਾਕੇਸ਼- ਹੋਣਾ ਕੀ ਸੀ, ਮੈਂ ਭੂਤ ਨੂੰ ਬੋਲਿਆ- ਤੂੰ ਕਰ ਲੈ, ਸਾਡਾ ਤਾਂ ਵੈਸੇ ਹੀ ਨਿੱਕਲ ਗਿਆ

 

  •  ਰੇਲਵੇ ਸਟੇਸ਼ਨ ਨੇੜੇ ਚੈਕਰ (ਇੱਕ ਮੁਸਾਫਿਰ ਨੂੰ)- ਤੁਹਾਡੀ ਟਿਕਟ?
    ਯਾਤਰੀ- ਆਹ ਲਵੋ
    ਚੈਕਰ (ਦੇਖ ਕੇ)- ਇਹ ਤਾਂ ਲਿਫਾਫੇ ‘ਤੇ ਲਾਉਣ ਵਾਲੀ ਟਿਕਟ ਹੈ
    ਯਾਤਰੀ- ਜੀ, ਇਸ ਟਿਕਟ ਨਾਲ ਲਿਫਾਫਾ ਸਾਰਾ ਭਾਰਤ ਘੁੰਮ ਆਉਂਦਾ ਹੈ ਤਾਂ ਕਿ ਮੈਂ ਵੀਹ ਮੀਲ ਤੱਕ ਨਹੀਂ ਜਾ ਸਕਦਾ?
  •  ਮਾਸਟਰ- ਦੱਸੋ ਮੂੰਗਫਲੀ ਕਿੱਥੇ-ਕਿੱਥੇ ਪੈਦਾ ਹੁੰਦੀ ਹੈ?
    ਪੈਪਸੀ- ਸਰ ਪੈਦਾ ਤਾਂ ਪਤਾ ਨਹੀਂ ਪਰ ਗੋਪੀ ਰਾਮ ਦੀ ਹੱਟੀ ‘ਤੇ ਜ਼ਰੂਰ ਹੁੰਦੀ ਹੈ
  •  ਟਾਇਰ ਪੰਕਚਰ ਲਾਉਣ ਵਾਲਾ- ਇਹ ਪੰਕਚਰ ਕਿਵੇਂ ਹੋਇਆ?
    ਕਾਰ ਚਾਲਕ- ਇੱਕ ਸ਼ੀਸ਼ੀ ‘ਤੇ ਚੜ੍ਹ ਗਿਆ ਸੀ
    ਪੰਕਚਰ ਵਾਲਾ- ਕੀ ਤੂੰ ਸ਼ੀਸ਼ੀ ਪਹਿਲਾਂ ਨਹੀਂ ਦੇਖੀ?
    ਚਾਲਕ- ਨਹੀਂ, ਉਸ ਆਦਮੀ ਦੀ ਜੇਬ੍ਹ ਵਿਚ ਸੀ, ਜੋ ਮੇਰੀ ਕਾਰ ਦੇ ਥੱਲੇ ਆ ਗਿਆ ਸੀ
  •  ਸਵੀਟੀ- ਜੀ, ਤੁਹਾਨੂੰ ਯਾਦ ਹੈ ਜਦੋਂ ਤੁਸੀਂ ਮੈਨੂੰ ਪਹਿਲੀ ਵਾਰ ਦੇਖਣ ਆਏ ਸੀ ਉਦੋਂ ਮੈਂ ਕਿਹੜੀ ਸਾੜ੍ਹੀ ਪਾਈ ਹੋਈ ਸੀ?
    ਵਿਨੋਦ- ਯਾਦ ਨਹੀਂ
    ਸਵੀਟੀ (ਨਰਾਜ਼ ਹੁੰਦਿਆਂ)- ਇਸਦਾ ਮਤਲਬ ਤੁਸੀਂ ਮੈਨੂੰ ਚਾਹੁੰਦੇ ਨਹੀਂ
    ਵਿਨੋਦ- ਜਾ ਪਾਗਲ ਨਾ ਹੋਵੇ ਤਾਂ… ਜਦ ਆਦਮੀ ਰੇਲ ਦੀ ਲਾਈਨ ‘ਤੇ ਖੁਦਕੁਸ਼ੀ ਕਰਨ ਜਾਂਦਾ ਹੈ ਤਾਂ ਦੇਖਦਾ ਨਹੀਂ ਕਿ ਸਾਹਮਣੇ ਰਾਜਧਾਨੀ ਆ ਰਹੀ ਹੈ ਕਿ ਸ਼ਤਾਬਦੀ

ਪਵਨ ਕੁਮਾਰ ਇੰਸਾਂ, ਬੁਢਲਾਡਾ
ਮੋ: 93561-91519