ਹਾਦਸੇ ‘ਚ ਦੋ ਮੌਤਾਂ, ਪੰਜ ਜ਼ਖ਼ਮੀ

Road Accidents

ਸੱਚ ਕਹੂੰ ਨਿਊਜ਼ ਜਲੰਧਰ, 
ਫਗਵਾੜਾ-ਚੰਡੀਗੜ੍ਹ ਬਾਈਪਾਸ ‘ਤੇ ਅੱਜ ਸਵੇਰੇ ਮਹਿੰਦਰਾ ਪਿਕਅਪ ਅਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਜਣਿਆਂ ਦੀ  ਮੌਤ ਹੋ ਗਈ, ਜਦੋਂਕਿ ਪੰਜ ਜਣੇ ਜ਼ਖ਼ਮੀ ਹੋ ਗਏ ਜ਼ਖ਼ਮੀ ਹੋਏ ਪੰਜ ਜਣੇ ਬੱਚੇ ਦੱਸੇ ਜਾ ਰਹੇ ਹਨ ਜਾਣਕਾਰੀ ਅਨੁਸਾਰ ਇਹ ਵਿਅਕਤੀ ਇੱਕ ਗੱਡੀ ਵਿੱਚ ਸਵਾਰ ਹੋ ਕੇ ਬਿਆਸ ਜਾ ਰਹੇ ਸਨ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਕਾਰਵਾਈ ‘ਚ ਰੁੱਝ ਗਈ