ਹਾਈ ਸਪੀਡ ਟ੍ਰੇਨ ਬਣਾਉਣ ਵਾਲੀ ਚੀਨੀ ਕੰਪਨੀ ਵੱਲੋਂ ਭਾਰਤ ‘ਚ ਕੰਮ ਸ਼ੁਰੂ

ਪੇਈਚਿੰਗ। ਹਾਈ ਸਪੀਡ ਰੇਲ ਗੱਡੀ ਬਣਾਉਣ ਵਾਲੀ ਚੀਨ ਦੀ ਸਭ ਤੋਂ ਵੱਡੀ ਕੰਪਪਨੀ ਨੇ ਕਿਹਾ ਕਿ ਉਸ ਨੇ 63.4 ਮਿਲੀਅਨ ਡਾਲਰ ਵਾਲੇ ਆਪਣੇ ਜੁਆਇੰਟ ਵੇਂਚਰ ਨਾਲ ਭਾਰਤ ‘ਚ ਕੰਮ ਸ਼ੁਰੂ ਕਰ ਦਿੱਤਾ ਹੈ। ਕੰਪਨੀ ਇੱਥੇ ਰੇਲਵੇ ਲੋਕੋਮੋਟਿਵ ਇੰਜਣ ਬਣਾਵੇਗੀ ਤੇ ਇਨ੍ਹਾਂ ਨੂੰ ਰੀਪੇਅਰ ਵੀ ਕਰੇਗੀ। ਚੀਨ ਦੀ ਇਸ ਸਰਕਾਰੀ ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਚਾਇਨਾ ਰੇਲਵੇ ਰਾਲਿੰਗ ਸਟਾਕ ਕਾਰਪੋਰੇਸ਼ਨ ਪਹਿਲੀ ਵਿਦੇਸ਼ ਕੰਪਨੀ ਹੈ ਜਿਸ ਨੇ 2014 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਅਭਿਆਨ ਦੀ ਲਾਂਚਿੰਗ ਤੋਂ ਬਾਅਦ ਭਾਰਤ ‘ਚ ਰੇਲ ਟ੍ਰਾਂਸਪੋਟੇਸ਼ਨ ਇਕਵਪਮੈਂਟ ਲਈ ਅਸੈਂਬਲੀ ਲਾਈਨ ਸਥਾਪਿਤ ਕੀਤੀ ਹੈ।