ਏਜੰਸੀ
ਨਵੀਂ ਦਿੱਲੀ,
ਹਵਾਈ ਫੌਜ ਮੁਖੀ ਬੀ. ਐਸ. ਧਨੋਵਾ ਨੇ ਸਾਰੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਕਿਸੇ ਵੀ ਸਮੇਂ ਯੁੱਧ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ ਮੀਡੀਆ ਰਿਪੋਰਟਾਂ ਅਨੁਸਾਰ ਇਸ ਚਿੱਠੀ ‘ਚ 30 ਮਾਰਚ ਨੂੰ ਦਸਤਖਤ ਕੀਤੇ ਗਏ ਹਨ ਭਾਵ ਉਨ੍ਹਾਂ ਦੇ ਏਅਰ ਚੀਫ਼ ਮਾਰਸ਼ਲ ਦਾ ਅਹੁਦਾ ਸੰਭਾਲਣ ਦੇ 3 ਮਹੀਨਿਆਂ ਬਾਅਦ ਇਸ ਨੂੰ ਲਿਖਿਆ ਗਿਆ ਹੈ ਹਵਾਈ ਫੌਜ ਮੁਖੀ ਨੇ ਇਸਦੇ ਰਾਹੀਂ ਆਪਣੀ ਗੱਲ ਵੀ ਸਾਰੇ 12 ਹਜ਼ਾਰ ਅਧਿਕਾਰੀਆਂ ਦੇ ਸਾਹਮਣੇ ਰੱਖੀ ਹੈ ਇਸ ਚਿੱਠੀ ਨੂੰ ਸਾਰੇ ਏਅਰ ਫੋਰਸ ਅਧਿਕਾਰੀਆਂ ਕੋਲ ਭੇਜਿਆ ਜਾ ਰਿਹਾ ਹੈ