ਹਰ ਸ਼ਹੀਦ ਜਵਾਨ ਨੂੰ ਮੁਆਵਜ਼ੇ ਵਜੋਂ ਮਿਲਣਗੇ ਇੱਕ ਕਰੋੜ ਰੁਪਏ : ਰਾਜਨਾਥ

ਏਜੰਸੀ
ਨਾਥੂ ਲਾ (ਸਿਕਿੱਮ)
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਫਰਜ਼ਾਂ ਦੀ ਪਾਲਣਾ ਕਰਦਿਆਂ ਆਪਣੀ ਜਾਨ ਵਾਰਨ ਵਾਲੇ ਨੀਮ ਫੌਜੀ ਬਲ ਦੇ ਹਰ ਇੱਕ ਜਵਾਨ ਨੂੰ ਇੱਕ-ਇੱਕ ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਨੀਮ  ਫੌਜੀ ਬਲ ਦੇ ਕਾਂਸਟੇਬਲਾਂ ਦੇ 34,000 ਅਹੁਦਿਆਂ ਨੂੰ ਹੈੱਡ ਕਾਂਸਟੇਬਲ ਵਜੋਂ ਅਪਗ੍ਰੇਡ ਕੀਤਾ ਗਿਆ ਹੈ ਸ਼ੇਰਾਥਾਂਗ ਸਰਹੱਦੀ ਚੌਂਕੀ ‘ਚ ਆਈਟੀਬੀਪੀ ਬਲ ਦੇ ਇੱਕ ‘ਫੌਜੀ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਆਪਣੇ ਨੀਮ ਫੌਜੀ ਜਵਾਨਾਂ ਦੇ ਤਿਆਗ ਨੂੰ ਸਲਾਉਂਦਾ
ਹੈ ਤੇ ਉਸ ਨੂੰ ਉਨ੍ਹਾਂ ‘ਤੇ ਮਾਣ ਹੈ ਨੀਮ ਫੌਜੀ ਬਲ ਦੇਸ਼ ਦੇ ਮੱਧ ਤੇ ਪੂਰਬੀ ਹਿੱਸਿਆਂ ‘ਚ ਨਕਸਲੀਆਂ ਜਦੋਂਕਿ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਰਹੇ ਹਨ ਇਸਦੇ ਤੋਂ ਇਲਾਵਾ, ਉਹ ਭਿਆਨਕ ਇਲਾਕਿਆਂ ‘ਚ ਸਰਹੱਦ ਦੀ ਰੱਖਿਆ ਵੀ ਕਰਦੇ ਹਨ ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਦੇ ਬਲੀਦਾਨ ਦੀ ਪੂਰਤੀ ਧਨ ਨਾਲ ਨਹੀਂ ਕੀਤੀ ਜਾ ਸਕਦੀ ਪਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਲਿਹਾਜਾ, ਮੈਂ ਯਕੀਨੀ ਕਰਾਂਗਾ ਕਿ ਨੀਮ ਫੌਜੀ ਬਲ ਦੇ ਹਰ ਇੱਕ ਜਵਾਨ ਨੂੰ ਮੁਆਵਜ਼ੇ ਵਜੋਂ ਇੱਕ ਕਰੋੜ ਰੁਪਏ ਮਿਲਣ ਛੱਤਸੀਗੜ੍ਹ ਦੇ ਸੁਕਮਾ ‘ਚ ਨਕਸਲੀਆਂ ਦੇ ਹਮਲੇ ‘ਚ ਸੀਆਰਪੀਐਫ ਦੇ 25 ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਦੇ ਲਗਭਗ ਇੱਕ ਮਹੀਨੇ ਬਾਅਦ ਗ੍ਰਹਿ ਮੰਤਰੀ ਨੇ ਇਹ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ, ਗ੍ਰਹਿ ਮੰਤਰੀ ਨੇ ਇੱਥੇ ਭਾਰਤ-ਚੀਨ ਸਰਹੱਦ ਚੌਂਕੀ ਦਾ ਦੌਰਾ ਕੀਤਾ ਤੇ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਕੀਤੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਕਲਿਆਣ ਲਈ ਕਾਫ਼ੀ ਕੁਝ ਕੀਤਾ ਗਿਆ ਹੈ, ਪਰ ਆਉਣ ਵਾਲੇ ਦਿਨਾਂ ‘ਚ ਕਾਫ਼ੀ ਕੀਤੇ ਕੀਤੇ ਜਾਣ ਦੀ ਲੋੜ ਹੈ ਰਾਜਨਾਥ ਨੇ ਆਈਟੀਬੀਪੀ ਜਵਾਨਾਂ ਨੂੰ ਕਿਹਾ ਕਿ ਉਹ ਗ੍ਰਹਿ ਮੰਤਰਾਲੇ ਵੱਲੋਂ ਹਾਲ ‘ਚ ਸ਼ੁਰੂ ਕੀਤੇ ਗਏ ਮੋਬਾਇਲੀ ਐਪ ਦੀ ਵਰਤੋਂ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਤਾਂ ਕਿ ਮੰਤਰਾਲਾ ਉਨ੍ਹਾਂ ਦਾ ਹੱਲ ਕਰ ਸਕੇ