ਸੰਸਦ ਵੀਡੀਓਗ੍ਰਾਫ਼ੀ ਮਾਮਲਾ : ਭਗਵੰਤ ਮਾਨ ਖਿਲਾਫ਼ ਜਾਂਚ ਕਰ ਰਹੇ ਪੈਨਲ ਦੀ ਮਿਆਦ ਵਧੀ

ਨਵੀਂ ਦਿੱਲੀ। ਭਗਵੰਤ ਮਾਨ ਵੱਲੋਂ ਸੰਸਦ ਭਵਨ ਦੀ ਵੀਡੀਓਗ੍ਰਾਫ਼ੀ ਕੀਤੇ ਜਾਣ ਦੇ ਮੁੱਦੇ ‘ਤੇ ਜਾਂਚ ਕਰ ਰਹੇ ਲੋਕ ਸਭਾ ਪੈਨਲ ਦੀ ਮਿਆਦ ਨਵੰਬਰ ਦੇ ਆਖ਼ਰ ਤੱਕ ਲਈ ਵਧਾ ਦਿੱਤੀ ਗਈ ਹੈ। ਪੈਨਲ ਦੇ ਚੇਅਰਮੈਨ ਕਿਰੀਟ ਸੋਮਈਆ ਨੇ ਅੱਜ ਕਿਹਾ ਕਿ ਸਪੀਕਰ ਸੁਮਿੱਤਰਾ ਮਹਾਜਨ ਨੇ ਭਗਵੰਤਮ ਾਨ ਦੇ ਆਚਰਣ ਸਬੰਧੀ ਜਾਂਚ ਲਈ ਗਠਿਤ ਕਮੇਟੀ ਦੀ ਮਿਆਦ ਸਰਦ ਰੁੱਤ ਸੈਸ਼ਨ ਦੇ ਪਹਿਲ ੇਹਫ਼ਤੇ ਦੇ ਅੰਤ ਤੱਕ ਲਈ ਵਧਾ ਦਿੱਤੀ ਹੈ। ਸੰਸਦ ਦਾ ਸਰਦ ਰੁੱਤ ਸੈਸ਼ਨ ਆਮ ਤੌਰ ‘ਤੇ ਨਵੰਬਰ ਦੇ ਤੀਜ ੇਹਫ਼ਤੇ ‘ਚ ਸ਼ੁਰੂ ਹੁੰਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਇਸ ਪੈਨਲ ਨੂੰ ਦੋ ਹਫਤਿਆਂ ਦਾ ਵਿਸਥਾਰ ਦਿੱਤਾ ਗਿਆ ਸੀ ਤੇ ਇਸਨੇ ਵੀਰਵਾਰ ਨੂੰ ਆਪਣੀ ਰਿਪੋਰਟ ਦੇਣੀ ਸੀ।