ਸੜਕ ਹਾਦਸੇ ‘ਚ 5 ਮੌਤਾਂ, 16 ਜ਼ਖ਼ਮੀ

ਦਸੂਹਾ। ਪੰਜਾਬ ਦੇ ਦਸੂਜਾ ‘ਚ ਅੱਜ ਸਵੇਰੇ ਇੱਕ ਨਿੱਜੀ ਸਕੂਲ ਦੇ  ਬੱਸ ਨਾਲ ਟਕਰਾ ਜਾਣ ਕਾਰਨ ਸਕੂਲ ਕਰਮਚਾਰੀ ਸਮੇਤ ਪੰਜ ਬੱਚਿਆਂ ਦੀ ਮੌਤ ਹੋ ਗਈ ਤੇ 16 ਹੋਰ ਜ਼ਖ਼ਮੀ ਹੋ ਗਏ।
ਪੁਲਿਸ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਹਾਸਦੇ ਸਮੇਂ ਕੈਂਬ੍ਰਿਜ ਸਕੂਲ ਦੀ ਬੱਸ ਹਾਜੀਪੁਰ ਤੋਂ ਦਸੂਹਾ ਆ ਰਹੀ ਸੀ ਕਿ ਅੱਡਾ ਨੰਗਲ ਕੋਲ ਸਿੰਹਪੁਰ ‘ਤੇ ਆਲੂਆਂ ਨਾਲ ਲੱਦੀ ਜੀਪ ਨਾਲ ਆਹਮੋ ਸਾਹਮਣੀ ਟੱਕਰ ਹੋ ਗਈ ਜਿਸ ‘ਚ ਚਾਰ ਬੱਚਿਆਂ ਸਮੇਤ ਇੱਕ ਸਕੂਲ ਕਰਮਚਾਰੀ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ।