ਸੜਕ ਹਾਦਸੇ ‘ਚ ਤਿੰਨ ਦੀ ਮੌਤ, 12 ਜ਼ਖਮੀ

ਸੰਗਾਰੇੱਡੀ,  (ਏਜੰਸੀ) ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ‘ਚ ਮੰਗਲਵਾਰ ਨੂੰ ਹੋਏ ਸੜਕ ਹਾਦਸੇ ‘ਚ ਤਿੰਨ ਵਿਅਕਾਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜਖ਼ਮੀ ਹੋ ਗਏ ਜੋਗੀਪਟ ਪੁਲਿਸ ਚੌਂਕੀ ਨੂੰ ਸਰਕਿਲ ਇੰਸਪੈਕਟਰ ਵੈਂਕਟੈਆ ਅਨੁਸਾਰ ਇਹ ਹਾਦਸਾ ਸਵੇਰੇ ਦਾਨਮਪਲੀ ਪਿੰਡ ਨੇੜੇ ਹੋਇਆ ਹਾਦਸੇ ਦਾ ਸ਼ਿਕਾਰ ਬਣੇ ਦੋ ਪਰਿਵਾਰ ਮਹਾਂਰਾਸ਼ਟਰ ਤੋਂ ਤਿਰੂਪਤੀ ਜਾ ਰਹੇ ਸਨ ਹਾਦਸੇ ਉਸ ਸਮੇਂ ਵਾਪਰਿਆਂ ਜਦੋਂ ਸਾਹਮਣੇ ਤੋਂ ਆ ਰਹੇ ਆਟੋ  ਨੂੰ ਬਚਾਉਣ ਦੀ ਕੋਸ਼ਿਸ਼ ‘ਚ ਵਾਹਨ ਦਰੱਖਤ ਨਾਲ ਜਾ ਟਕਾਇਆ ਪੀੜਤ ਲੋਕ ਗੁਆਂਢੀ ਸੂਬੇ ਦੇ ਨਾਂਦੇੜ ਜ਼ਿਲ੍ਹੇ ‘ਚ ਸÎਥਿਤ ਵਾੜੀ ਅਤੇ ਸਿਖਰ ਪਿੰਡਾਂ ਦੇ ਹਨ ਪੁਲਿਸ ਨੇ ਕਿਹਾ ਕਿ ਤਿੰਨ ਵਿਅਕਤੀਆਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਮ੍ਰਿਤਕਾਂ ਦੀ ਪਛਾਣ ਫੁਲੀਆ ਬਾਈ, ਲਕਸ਼ਮੀ ਬਾਈ ਅਤੇ ਭੀਮ ਰਾਓ ਦੇ ਰੂਪ ‘ਚ ਹੋਈ ਹੈ ਉਨ੍ਹਾਂ ਨੇ ਦੱਸਿਆ ਕਿ ਜਖ਼ਮੀਆਂ ਨੂੰ ਜੋਗੀਪਟ ਸਥਿਤ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਬਾਅਦ ‘ਚ ਚਾਰ ਵਿਅਕਤੀਆਂ ਨੂੰ ਗੰਭੀਰ ਹਾਲਤ ‘ਚ ਹੈਦਰਾਬਾਦ ਦੇ ਗਾਂਧੀ ਹਸਪਤਾਲ ਭੇਜਿਆ ਗਿਆ