ਸੋਨਾ 310 ਰੁਪਏ ਅਤੇ ਚਾਂਦੀ 1050 ਰੁਪਏ ਚਮਕੀ

ਨਵੀਂ ਦਿੱਲੀ। ਵਿਦੇਸ਼ੀ ਬਾਜਾਰਾਂ ‘ਚ ਆਈ ਤੇਜ਼ੀ ਨਾਲ ਅੱਜ ਦਿੱਲੀ ਸਰਾਫ਼ਾ ਬਾਜ਼ਾਰ ‘ਚ ਦੋਵੇਂ ਕੀਮਤੀ ਧਾਤੂਆਂ ‘ਚ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ‘ਚ ਮਜ਼ਬੂਤੀ ਆਈ। ਸੋਨਾ ਸਟੈਂਡਰਡ 310 ਰੁਪਏ ਉਛਲ ਕੇ ਡੇਢ ਹਫ਼ਤੇ ਦੇ ਉੱਚਤਮ ਪੱਧਰ 31,280 ਰੁਪਏ ਪ੍ਰਤੀ ਦਸ ਗ੍ਰਾਮ ਤੇ ਚਾਂਦੀ 1050 ਰੁਪਏ ਪ੍ਰਤੀ ਕਿਲੋਗ੍ਰਾਮ ਚਮਕੀ।