ਦੂਜੇ ਸਥਾਨ ‘ਤੇ ਰਿਹਾ ਹਰਿਆਣਾ
ਇੱਕ ਤੋਂ ਬਾਅਦ ਇੱਕ ਹੋਏ 7 ਰੋਮਾਂਚਕ ਖੇਡ ਮੁਕਾਬਲੇ
ਸਰਸਾ, (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਆਯੋਜਿਤ ਹੋਏ 10ਵੇਂ ਸੇਵਾਦਾਰ ਗਰਵ ਦਿਵਸ ਕੌਮੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਫਾਈਨਲ ਮੁਕਾਬਲੇ ਹੋਏ। ਸੁਬ੍ਹਾ-ਸਵੇਰੇ ਤੋਂ ਆਰੰਭ ਹੋਏ ਇਨ੍ਹਾਂ ਖੇਡ ਮੁਕਾਬਲਿਆਂ ‘ਚ ਇੱਕ ਤੋਂ ਬਾਅਦ ਇੱਕ ਸੱਤ ਵੱਖ-ਵੱਖ ਖੇਡ ਮੁਕਾਬਲੇ ਹੋਏ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਨੇ ਖਿਡਾਰੀਆਂ ਤੇ ਦਰਸ਼ਕਾਂ ਦੇ ਦੋਸ਼ ਤੇ ਉਤਸ਼ਾਹ ਨੂੰ ਕਈ ਗੁਣਾ ਵਧਾ ਦਿੱਤਾ।
ਮੁਕਾਬਲਿਆਂ ‘ਚ 40 ਅੰਕਾਂ ਦੇ ਨਾਲ ਪੰਜਾਬ ਓਵਰਆਲ ਚੈਂਪੀਅਨ ਬਣਿਆ, ਜਦੋਂ ਕਿ 25 ਅੰਕਾਂ ਨਾਲ ਹਰਿਆਣਾ ਦੂਜੇ ਸਥਾਨ ‘ਤੇ ਰਿਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜੇਤੂ ਤੇ ਉਪ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।