ਸੁਸ਼ਮਾ ਸਵਰਾਜ ਨਾਲ ਅੱਜ ਮੁਲਾਕਾਤ ਕਰਨਗੇ ਚੀਨੀ ਵਿਦੇਸ਼ ਮੰਤਰੀ

ਨਵੀਂ ਦਿੱਲੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ ਉਨ੍ਹਾਂ ਦੇ ਹਮਰੁਤਬਾ ਸੁਸ਼ਮਾ ਸਵਰਾਰ ਦਰਮਿਆਨ ਅੱਜ ਨਵੀਂ ਦਿੱਲੀ ‘ਚ ਮੁਲਾਕਾਤ ਹੋਵੇਗੀ। ਦੋਵਾਂ ਦਰਮਿਆਨ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਵੇਗੀ। ਵਾਰਤਾ ਤੋਂ ਬਾਅਦ ਕਈ ਅਹਿਮ ਸਮਝੌਤਿਆਂ ‘ਤੇ ਹਸਤਾਖ਼ਰ ਹੋ ਸਕਦੇ ਹਨ। ਨਾਲ ਹੀ ਚੀਨੀ ਮੀਡੀਆ ਮੁਤਾਬਕ ਐੱਨਐੱਸਜੀ ‘ਚ ਭਾਰਤ ਲਈ ਰਾਹ ਬੰਦ ਨਹੀਂ ਹਨ।
ਇਸ ਤੋਂ ਪਹਿਲਾਂ ਚੀਨ ਦੇ ਦੇਸ਼ ਮੰਤਰੀ ਵਾਂਗ ਯੀ ਨੇ ਬੀਤੇ ਦਿਨੀਂ ਅਕਤੂਬਰ ‘ਚ ਗੋਆ ‘ਚ ਹੋਣ ਵਾਲੇ ਬ੍ਰਿਕਸ ਸੰਮੇਲਨ ਦੀਆਂ ਤਿਆਰੀਆਂ ਤੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।