ਸੀਰੀਆ ‘ਚ ਮਾਰਿਆ ਗਿਆ ਆਈਐੱਸ ਦਾ ਮੁਖੀ ਮੌਲਵੀ

ਏਜੰਸੀ  ਵਾਸ਼ਿੰਗਟਨ,
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦਾ ਮੁਖੀ ਮੌਲਵੀ ਤੁਰਕੀ ਅਲ-ਬੀਨ ਅਲੀ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਦੇ ਹਮਲੇ ‘ਚ ਸੀਰੀਆ ‘ਚ ਮਾਰਿਆ ਗਿਆ ਅਮਰੀਕਾ ਦੇ ਇੱਕ ਅਧਿਕਾਰਕ ਸੂਤਰ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਆਈਐੱਸ ਦਾ ਖੁਦ ਐਲਾਨ ਗ੍ਰੈਂਡ ਮੁਫਤੀ (ਪ੍ਰਮੁੱਖ ਮੌਲਵੀ) 31 ਮਈ ਨੂੰ ਗਠਜੋੜ ਫੌਜ ਵੱਲੋਂ ਸੀਰੀਆ ‘ਚ ਕੀਤੇ ਗਏ ਹਵਾਈ ਹਮਲੇ ‘ਚ ਮਾਰਿਆ ਗਿਆ ਬਿਆਨ ਮੁਤਾਬਕ ਬਿਨ ਅਲੀ ਆਈਐੱਸ ਦਾ ਸਭ ਤੋਂ ਜ਼ਿਆਦਾ ਨਜ਼ਰ ਆਉਣ ਵਾਲਾ ਪ੍ਰਚਾਰਕ ਹੈ ਅਤੇ ਆਈਐੱਸ ਦੇ ਭੜਕਾਊ ਵੀਡੀਓ ‘ਚ ਉਹ ਲਗਾਤਾਰ ਨਜ਼ਰ ਆਉਂਦਾ ਹੈ ਆਈਐੱਸ ‘ਚ ਵਿਦੇਸ਼ੀ ਫੌਜੀਆਂ ਦੀ ਭਰਤੀ ਕਰਨ ਦੇ ਦੋਸ਼ ‘ਚ ਉਸ ‘ਤੇ ਅਮਰੀਕਾ ਨੇ ਪਾਬੰਦੀ ਲਾਈ ਸੀ