ਸੀਰਿਆ : ਹਵਾਈ ਹਮਲੇ ‘ਚ ਮਲਬੇ ‘ਚੋਂ ਜਿੰਦਾ ਬਚਿਆ ਓਮਰਾਨ, ਵੀਡੀਓ ਵਾਇਰਲ

ਬੇਰੂਲ : ਸੀਰਿਆ ਦੇ ਵਿਰੋਧੀ ਧਿਰ ਵਰਕਰਾਂ ਨੇ ਅਲੇਪੋ ‘ਚ ਹਵਾਈ ਹਮਲੇ ਤੋਂ ਬਾਅਦ ਮਲਬੇ ਹੋਠੋਂ ਬਚਾ ਕੇ ਕੱਢੇ ਗਏ ਇੱਕ ਛੋਟੇ ਬੱਚੇ ਦੀ ਤਸਵੀਰ ਜਾਰੀ ਕੀਤੀ ਹੈ, ਨਾਲ ਹੀ ਇਸ ਬੱਚੇ ਦਾ ਵੀਡੀਓ ਵੀ ਜਾਰੀ ਕੀਤਾ ਹੈ। ਇੱਕ ਐਂਬੂਲੈਂਸ ‘ਚ ਇੱਕ ਲੜਕਾ ਥੱਕਿਆ ਤੇ ਡੌਰਭੌਰ ਦਿਸ ਰਿਹਾ ਹੈ ਤੇ ਉਸ ਦਾ ਚਿਹਰਾ ਖੂਨ ਨਾਲ ਲਥਪਥ ਹੈ ਤੇ ਉਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੈ। ਉਸ ਦੀ ਇਸ ਤਸਵੀਰ ਇਸ ਜੰਗ ਪ੍ਰਭਾਵਿਤ ਉੱਤਰੀ ਸ਼ਹਿਰ ‘ਤੇ ਢਾਹੇ ਗਏ ਕਹਿਰ ਨੂੰ ਦਰਸਾਉਂਦੀ ਹੈ ਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਿਆਪਕ ਰੂਪ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਅਲੇੱਪੋ ‘ਚ ਇੱਕ ਡਾਕਟਰ ਨੇ ਉਸ ਦੀ ਪਛਾਣ ਪੰਜ ਵਰ੍ਹਿਆਂ ਦੇ ਓਮਰਾਨ ਦਕਨੀਸ਼ ਵਜੋਂ ਕੀਤੀ ਹੈ।