ਸੱਚ ਕਹੂੰ ਨਿਊਜ਼
ਸਰਸਾ
ਉਹ ਪਰਮ ਪਿਤਾ ਪਰਮਾਤਮਾ ਕਣ-ਕਣ ਵਿੱਚ ਜਰ੍ਹੇ-ਜਰ੍ਹੇ ਵਿੱਚ ਹੈ, ਸਭ ਦੇ ਅੰਦਰ ਹੈ ਤੇ ਜਦੋਂ ਅੰਦਰ ਤੋਂ ਨਜ਼ਰ ਆਉਂਦਾ ਹੈ ਤਾਂ ਹਰ ਥਾਂ ਨਜ਼ਰ ਆਉਂਦਾ ਹੈ ਪਰ ਸਭ ਤੋਂ ਪਹਿਲਾਂ ਉਸ ਨੂੰ ਅੰਦਰ ਵੇਖਣਾ ਅਤਿ ਜ਼ਰੂਰੀ ਹੈ ਉਕਤ ਅਨਮੋਲ ਬਚਨ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਸ਼ਨਿੱਚਰਵਾਰ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਨਿਹਾਲ
ਕਰਦਿਆਂ ਫਰਮਾਏ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਉਸ ਮਾਲਕ ਨੂੰ ਵੇਖਣ ਲਈ , ਸੇਵਾ ਤੇ ਸਿਮਰਨ ਹੀ ਇੱਕ ਮਾਤਰ ਉਪਾਅ ਹੈ ਤੇ ਕੋਈ ਤਰੀਕਾ ਨਹੀਂ ਹੈ, ਜਿਸ ਨਾਲ ਉਹ ਮਾਲਕ ਨਜ਼ਰ ਆਵੇ ਚਲਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦਿਆਂ ਜਿਉਂ-ਜਿਉਂ ਤੁਸੀਂ ਸਿਮਰਨ ਕਰਦੇ ਜਾਓਗੇ, ਭਗਤੀ ਕਰਦੇ ਜਾਓਗੇ ਤਾਂ ਉਹ ਅੰਦਰ ਤੋਂ ਨਜ਼ਰ ਆਵੇਗਾ ਜਿਉਂ ਹੀ ਉਹ ਅੰਦਰ ਤੋਂ ਨਜ਼ਰ ਆਉਂਦਾ ਹੈ ਤਾਂ ਉਹ ਜਰ੍ਹੇ-ਜਰ੍ਹੇ ਵਿੱਚ , ਕਣ-ਕਣ ਵਿੱਚ ਨਜ਼ਰ ਆਉਂਦਾ ਹੈ ਸਿਮਰਨ ਲਈ ਸਮਾਂ ਨਿਸ਼ਚਿਤ ਕਰੋ ਬਿਨਾ ਸਮੇਂ ਦੇ ਮਨ ਜਾਲਮ ਸਿਮਰਨ ਕਰਨ ਨਹੀਂ ਦਿੰਦਾ ਸਮੇਂ ਜੇਕਰ ਨਿਸ਼ਚਿਤ ਹੋਵੇਗਾ, ਤੇ ਉਸ ਸਮੇਂ ਤੁਸੀਂ ਸਿਮਰਨ ਕਰਦੇ ਹੋ, ਭਗਤੀ ਕਰਦੇ ਹੋ ਤਾਂ ਇਕ ਤਲਬ ਲਗਣ ਲੱਗੇਗੀ, ਇੱਕ ਤੜਫ ਜਾਗੇਗੀ ਕਿ ਜਦੋਂ ਵੀ ਉਹ ਸਮਾਂ ਆਵੇਗਾ, ਤੁਸੀਂ ਜਰੂਰ ਮਾਲਕ ਦੀ ਯਾਦ ਵਿੱਚ ਬੈਠਣਗੇ ਤਾਂ ਸਮਝ ਲਓ ਇਹ ਰੂਹਾਨੀਅਤ ਵਿੱਚ ਤਰੱਕੀ ਦਾ ਮਾਰਗ ਖੁੱਲ੍ਹ ਗਿਆ ਹੈ ਇਸ ਲਈ ਸਮਾਂ ਨਿਸ਼ਚਿਤ ਕਰਕੇ, ਉਸ ਦੀ ਭਗਤੀ ਕਰੋ ਤੇ ਕਣ-ਕਣ ਵਿੱਚ ਰਹਿਣ ਵਾਲਾ, ਹਰ ਕਿਸੇ ਦੇ ਅੰਦਰ ਰਹਿਣ ਵਾਲਾ ਨਜ਼ਰ ਆਵੇਗਾ ਤੇ ਖੁਸ਼ੀਆਂ ਨਾਲ ਲਬਰੇਜ਼ ਜ਼ਰੂਰ ਕਰ ਦੇਵੇਗਾ ਉਸਦੀ ਯਾਦ ਵਿੱਚ ਸਮਾਂ ਲਾਉਂਦੇ-ਲਾਉਂਦੇ ਉਸ ਦੀ ਸ੍ਰਿਸ਼ਟੀ ਦੀ ਸੇਵਾ ਕਰੋ ਜ਼ਰੂਰ ਤੁਹਾਡੇ ਅੰਤਰ ਹਿਰਦੇ ਵਿੱਚ ਉਸ ਦੇ ਨਜ਼ਾਰੇ ਨਜ਼ਰ ਆਉਣ ਲੱਗਣਗੇ