ਸਾਰੇ ਡਿਗਰੀ ਕਾਲਜਾਂ ‘ਚ ਮਾਰਚ ਤੱਕ ਹੋਵੇ ਆਨਲਾਈਨ ਵਿਵਸਥਾ : ਆਲੋਕ ਰੰਜਨ

ਲਖਨਊ। ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ 138 ਸਰਕਾਰੀ ਕਾਲਜਾਂ ‘ਚ ਅਗਾਮੀ ਮਾਰਚ ਤੱਕ ਲਾਇਬ੍ਰੇਰੀ ਤੇ ਆਨਲਾਈਨ ਜਨਰਲ ਦੀ ਵਿਵਸਥਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਮੁੱਖ ਮੰਤਰੀ ਦੇ ਸਲਾਕਹਾਰ ਤੇ ਸਾਬਕਾ ਮੁੱਖ ਸਕੱਤਰ ਆਲੋਕ ਰੰਜਨ ਨੇ ਅੱਜ ਇੱਥੇ ਕਿਹਾ ਕਿ ਸਰਕਾਰੀ ਕਾਲਜਾਂ ਦੀਆਂ ਲਾਇਬ੍ਰੇਰੀਆਂ ਤੇ ਕਾਮਨ ਰੂਮ ਨੂੰ ਵਾਈਫਾਈ ਯੁਕਤ ਕੀਤੇ ਜਾਣ ਲਈ ਮਨਜ਼ੂਰਸ਼ੁਦਾ 250.00 ਲੱਖ ਰੁਪਏ ਵਰਤ ਕੇ ਜਿੰਨੀ ਜਲਦੀ ਹੋ ਸਕੇ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇ।