ਸਾਗਰ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ‘ਚ ਭਾਰੀ ਮੀਂਹ ਦੇ ਕਾਰਨ ਬਿਨਾ ਨਦੀ ਦੇ ਕਿਨਾਰੇ ਬਣੇ ਇੱਕ ਕੱਚੇ ਮਕਾਨ ਢਹਿਣ ਨਾਲ ਇੱਕ ਹੀ ਪਰਿਵਾਰ ਦੇ ਸੱਤ ਲੋਕਾਂ ਦੀਆਂ ਦੀ ਮੌਤ ਹੋ ਗÂਂ।
ਰਾਹਤਗੜ੍ਹ ਥਾਣਾ ਇੰਚਾਰਜ ਅਨਿਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਲਗਭਗ ਦੋ ਵਜੇ ਰਾਹਤਗੜ੍ਹ ਕਸਬੇ ‘ਚ ਬੀਨਾ ਨਦੀ ਦੇ ਕਿਨਾਰੇ ਬਣਿਆ ਮਹਿਤਾਬ ਸਿਲਾਵਟ ਦਾ ਮਕਾਨ ਢਹਿ ਗਿਆ।
ਹਾਦਸੇ ‘ਚ ਮਕਾਨ ‘ਚ ਸੌਂ ਰਹੀ ਮਹਿਤਾਬ ਦੀ ਪਤਨੀ ਮਨੂ ਰਾਣੀ (55), ਬੇਟਾ ਵਿਕਾਸ (18), ਬੇਟੀ ਸੰਜਨਾ (10), ਮੇਹਤਾਬ ਦੇ ਭਾਈ ਦਾ ਬੇਟਾ ਨਿਤਿਨ ਸਿਲਾਵਟ (14), ਭਾਈ ਦੀ ਬੇਟੀ ਮਾਇਆ, ਉਸ ਦਾ ਪਤੀ ਕੱਲੂ ਤੇ ਮਾਇਆ ਦੀ ਦੁੱਧਮੂਹੀ ਬੇਟੀ ਤਮੰਨਾ ਦੀ ਦਬਣ ਕਾਰਨ ਮੌਤ ਹੋ ਗਈ।