ਸਾਈਬਰ ਅਪਰਾਧਾਂ ਡਰੋਂ ਡਿਜੀਟਲੀਕਰਨ ਤੋਂ ਮੂੰਹ ਨਹੀਂ ਮੋੜ ਸਕਦੇ : ਜੇਤਲੀ

ਨਵੀਂ ਦਿੱਲੀ। ਸਰਕਾਰ ਨੇ ਅੱਜ ਕਿਹਾ ਕਿ ਬੈਂਕਿੰਗ ਤੰਤਰ ਦੇ ਵਿਸਥਾਰ ਤੇ ਇਸ ‘ਚ ਵਧਦੇ ਡਿਜੀਟਲੀਕਰਨ ਦੇ ਨਾਲ ਸਾਈਬਰ ਅਪਰਾਧਾਂ ਦੇ ਮਾਮਲੇ ਵਧਣਾ ਸੁਭਾਵਿਕ ਹੈ, ਪਰ ਇਸ ਦੇ ਡਰੋਂ ਡਿਜੀਟਲੀਕਰਨ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਇੱਕ ਪੂਰਕ ਸਵਾਲ ਦੇ ਜਵਾਬ ‘ਚ ਉੱਤਰ ਦਿੰਦਿਆਂ ਕਿਹਾ ਕਿ ਬੈਂਕਿੰਗ ਤੰਤਰ ਦਾ ਵਿਸਥਾਰ ਸਿਰਫ਼ ਬੈਂਕਾਂ ਤੱਕ ਸੀਮਿਤ ਨਹੀਂ ਪਰ ਇਸ ਲਈ ਬੈਂਕਿੰਗ ਕੋਰਸਪਾਡੈਂਟ ਹਨ ਤੇ ਨਵੇਂ ਭੁਗਤਾਨ ਬੈਂਕ ਵੀ ਬਣਾਏ ਗਏ ਹਨ।